ਕੋਰੋਨਾ ਵਾਇਰਸ ਤੋਂ ਬਚਾਅ ਵਾਲਾ ਟੀਕਾ ਬਜ਼ੁਰਗਾਂ 'ਤੇ ਸਫਲ ਨਹੀਂ : ਮਾਹਰ
Friday, Jun 26, 2020 - 02:17 PM (IST)

ਟੋਰਾਂਟੋ : ਕੈਨੇਡਾ ਦੀ 'ਯੂਨੀਵਰਸਿਟੀ ਆਫ ਟੋਰਾਂਟੋ' ਪੁੱਜੇ ਯੂ. ਕੇ. ਦੇ ਡਾਕਟਰ ਅਲੈਈਨੋਰ ਫਿਸ਼ ਨੇ ਕਿਹਾ ਕਿ ਕੋਵਿਡ -19 ਦਾ ਟੀਕਾ ਉਨ੍ਹਾਂ ਬਜ਼ੁਰਗਾਂ 'ਤੇ ਇੰਨਾ ਪ੍ਰਭਾਵਸ਼ਾਲੀ ਨਹੀਂ ਹੋ ਸਕਦਾ, ਜਿਨ੍ਹਾਂ ਨੂੰ ਵਧੇਰੇ ਖਤਰਨਾਕ ਬੀਮਾਰੀਆਂ ਹਨ। ਹਾਲਾਂਕਿ, ਕੁਝ ਮਾਹਰ ਕਹਿੰਦੇ ਹਨ ਕਿ ਬਜ਼ੁਰਗਾਂ ਨੂੰ ਟੀਕੇ ਲਗਾਉਣ ਨਾਲ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾ ਸਕਦੀ ਹੈ ਤੇ ਪਰ ਅਜੇ ਇਹ ਸਿੱਧ ਨਹੀਂ ਹੋ ਸਕਿਆ ਹੈ।
ਮਾਹਰਾਂ ਮੁਤਾਬਕ ਟੀਕੇ ਦੀ ਸਫਲਤਾ ਲਈ ਵੱਖ-ਵੱਖ ਉਮਰ ਦੇ ਸਮੂਹਾਂ 'ਤੇ ਨਿਰਭਰ ਕਰਦੀ ਹੈ ਤੇ ਇਸ ਵਿਸ਼ੇ 'ਤੇ ਹੋਰ ਪ੍ਰੀਖਣ ਕਰਨੇ ਚਾਹੀਦੇ ਹਨ। ਪੂਰਾ ਵਿਸ਼ਵ ਕੋਰੋਨਾ ਵਾਇਰਸ ਦੇ ਇਲਾਜ ਦਾ ਟੀਕਾ ਲੱਭਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ।
ਡਾਕਟਰ ਅਲੈਈਨੋਰ ਫਿਸ਼ ਨੇ ਕਿਹਾ ਕਿ ਬਜ਼ੁਰਗਾਂ 'ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਬਣੇ ਟੀਕੇ ਦਾ ਅਸਰ ਇਸ ਲਈ ਬਹੁਤ ਘੱਟ ਹੁੰਦਾ ਹੈ ਕਿਉਂਕਿ ਬਜ਼ੁਰਗਾਂ ਵਿਚ ਇਮਿਊਨ ਸਿਸਟਮ ਨੌਜਵਾਨਾਂ ਦੇ ਮੁਕਾਬਲੇ ਕਾਫੀ ਕਮਜ਼ੋਰ ਹੁੰਦਾ ਹੈ। ਫਿਰ ਵੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜੇ ਵੀ ਅਸੀਂ ਕੋਰੋਨਾ ਦੇ ਟੀਕੇ ਬਾਰੇ ਬਹੁਤੀਆਂ ਗੱਲਾਂ ਤੋਂ ਅਣਜਾਣ ਹਾਂ।
ਉਨ੍ਹਾਂ ਕਿਹਾ ਕਿ ਉਹ ਇਸ 'ਤੇ ਵੀ ਰਿਸਰਚ ਕਰ ਰਹੇ ਹਨ ਕਿ ਪਤਾ ਲੱਗੇ ਕਿ ਉਮਰ ਵਧਣ ਦੇ ਨਾਲ ਇਮਿਊਨਿਟੀ ਸਿਸਟਮ ਕਮਜ਼ੋਰ ਕਿਉਂ ਹੋ ਜਾਂਦਾ ਹੈ ਤੇ ਇਸ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ।