ਕੋਰੋਨਾ ਦਾ ਕਹਿਰ, ਪਾਕਿਸਤਾਨ ''ਚ ਮਾਮਲੇ 10 ਲੱਖ ਦੇ ਪਾਰ
Friday, Jul 23, 2021 - 12:45 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਪਿਛਲੇ 24 ਘੰਟੇ ਵਿਚ ਕੋਵਿਡ-19 ਦੇ 1,425 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 10 ਲੱਖ ਦੇ ਪਾਰ ਹੋ ਗਈ। ਰਾਸ਼ਟਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਹੁਣ ਇਨਫੈਕਸ਼ਨ ਦੇ ਮਾਮਲ ਵੱਧ ਕੇ 10,00,034 ਹੋ ਗਏ ਹਨ। ਉੱਥੇ ਇਕ ਦਿਨ ਵਿਚ 11 ਹੋਰ ਲੋਕਾਂ ਦੀ ਇਨਫੈਕਸ਼ਨ ਦੀ ਮੌਤ ਦੋ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 22,939 ਹੋ ਗਈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆਈ ਰਾਜ ਨੇ ਕੋਵਿਡ-19 ਪ੍ਰਕੋਪ ਕਾਰਨ ਕੀਤਾ 'ਐਮਰਜੈਂਸੀ' ਦਾ ਐਲਾਨ
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਪਾਕਿਸਤਾਨ ਵਿਚ ਇਨਫੈਕਸ਼ਨ ਦੇ ਕੁੱਲ ਮਾਮਲੇ ਹੁਣ 10,00,034 ਅਤੇ ਮ੍ਰਿਤਕਾਂ ਦੀ ਗਿਣਤੀ 22,939 ਹੈ।'' ਅਧਿਕਾਰੀਆਂ ਨੇ ਪਿਛਲੇ 24 ਘੰਟੇ ਵਿਚ 25,215 ਨਮੂਨਿਆਂ ਦੀ ਕੋਵਿਡ-19 ਸੰਬੰਧੀ ਜਾਂਚ ਕੀਤੀ ਅਤੇ ਨਮੂਨਿਆਂ ਦੇ ਪੀੜਤ ਆਉਣ ਦੀ ਦਰ 5.56 ਫੀਸਦੀ ਹੈ। ਇਕ ਦਿਨ ਪਹਿਲਾਂ ਨਮੂਨਿਆਂ ਦੇ ਪੀਤਤ ਆਉਣ ਦੀ ਦਰ 6.31 ਫੀਸਦੀ ਸੀ। ਪਾਕਿਸਤਾਨ ਇਸ ਸਮੇਂ ਗਲੋਬਲ ਮਹਾਮਾਰੀ ਦੀ ਚੌਥੀ ਲਹਿਰ ਨਾਲ ਜੂਝ ਰਿਹਾ ਹੈ ਜਿਸ ਦਾ ਕਹਿਰ ਇਸ ਮਹੀਨੇ ਦੀ ਸ਼ੁਰੂਆਤ ਵਿਚ ਸ਼ੁਰੂ ਹੋਇਆ ਸੀ।