ਕੋਵਿਡ-19: ਸਾਊਦੀ ਅਰਬ ਦਾ ਹਜ ''ਤੇ ਵੱਡਾ ਫੈਸਲਾ, ਇਸ ਸਾਲ ਦੂਜੇ ਦੇਸ਼ਾਂ ਤੋਂ ਨਹੀਂ ਆ ਸਕਣਗੇ ਲੋਕ

Tuesday, Jun 23, 2020 - 09:14 AM (IST)

ਕੋਵਿਡ-19: ਸਾਊਦੀ ਅਰਬ ਦਾ ਹਜ ''ਤੇ ਵੱਡਾ ਫੈਸਲਾ, ਇਸ ਸਾਲ ਦੂਜੇ ਦੇਸ਼ਾਂ ਤੋਂ ਨਹੀਂ ਆ ਸਕਣਗੇ ਲੋਕ

ਰਿਆਦ- ਸਾਊਦੀ ਅਰਬ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਸਾਲ ਸੀਮਤ ਗਿਣਤੀ ਵਿਚ ਲੋਕਾਂ ਨੂੰ ਹਜ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਸਾਲ ਹੋਰ ਦੇਸ਼ਾਂ ਤੋਂ ਲੋਕ ਹਜ ਯਾਤਰਾ ਕਰਨ ਨਹੀਂ ਆ ਸਕਣਗੇ।

ਸਾਊਦੀ ਪ੍ਰੈੱਸ ਏਜੰਸੀ ਨੇ ਸੋਮਵਾਰ ਨੂੰ ਇਸ ਦੀ ਰਿਪੋਰਟ ਪੇਸ਼ ਕੀਤੀ। ਹਜ ਅਤੇ ਉਮਰਾ ਮੰਤਰਾਲੇ ਮੁਤਾਬਕ ਇਹ ਫੈਸਲਾ ਜ਼ਿਆਦਾਤਰ ਦੇਸ਼ਾਂ ਵਿਚ ਵਾਇਰਸ ਦੀ ਵਧਦੀ ਗਿਣਤੀ ਤੇ ਭੀੜ ਇਕੱਠੀ ਹੋਣ ਦੇ ਖਤਰੇ ਨੂੰ ਦੇਖਦਿਆਂ ਲਿਆ ਗਿਆ ਹੈ।  ਕੋਰੋਨਾ ਕਾਰਨ ਸਿਰਫ ਸਾਊਦੀ ਅਰਬ ਵਿਚ ਰਹਿਣ ਵਾਲੇ ਲੋਕ ਹੀ ਹਜ ਕਰ ਸਕਣਗੇ, ਹਾਲਾਂਕਿ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਕੁ ਲੋਕਾਂ ਨੂੰ ਆਉਣ ਦੀ ਇਜਾਜ਼ਤ ਮਿਲੇਗੀ। ਤੁਹਾਨੂੰ ਦੱਸ ਦਈਏ ਕਿ 90 ਸਾਲਾਂ ਵਿਚ ਕਦੇ ਵੀ ਹਜ ਯਾਤਰਾ ਰੱਦ ਨਹੀਂ ਕੀਤੀ ਗਈ। ਇਕ ਅੰਦਾਜ਼ੇ ਮੁਤਾਬਕ 2 ਮਿਲੀਅਨ ਲੋਕ ਹਜ ਕਰਨ ਲਈ ਆਉਂਦੇ ਹਨ। 

ਸਾਊਦੀ ਅਰਬ ਵਿਚ ਹੁਣ ਤੱਕ ਕੋਵਿਡ-19 ਦੇ 1,61,005 ਮਾਮਲੇ ਦਰਜ ਕੀਤੇ ਗਏ ਹਨ ਤੇ 2,045 ਲੋਕਾਂ ਦੀ ਮੌਤ ਹੋਈ ਹੈ। 


author

Lalita Mam

Content Editor

Related News