''ਆਸਟ੍ਰੇਲੀਅਨ ਲੇਖਕ ਸਭਾ ਬ੍ਰਿਸਬੇਨ'' ਵਲੋਂ ਕਵੀ ਦਰਬਾਰ ਆਯੋਜਿਤ

Tuesday, Nov 09, 2021 - 10:28 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪੰਜਾਬੀ ਸਾਹਿਤ ਅਤੇ ਮਾਤ ਭਾਸ਼ਾ ਦੇ ਪਸਾਰੇ ਲਈ ਕਾਰਜਸ਼ੀਲ ਸੰਸਥਾ 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਵੱਲੋਂ ਆਯੋਜਿਤ ਕੀਤੇ ਗਏ ਕਵੀ ਦਰਬਾਰ 'ਚ ਸਾਹਿਤਕ ਮੈਗਜ਼ੀਨ ‘ਤਾਸਮਨ’ ਨਵੰਬਰ ਮਹੀਨੇ ਦਾ ਅੰਕ ਲੋਕ ਅਰਪਣ ਕੀਤਾ ਗਿਆ।ਸਮਾਰੋਹ ਦੀ ਸ਼ੁਰੂਆਤ 'ਚ 'ਤਾਸਮਨ' ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ ਵੱਲੋਂ ਇਸ ਮੈਗਜ਼ੀਨ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਾਹਿਤ ਪ੍ਰੇਮੀਆਂ ਲਈ ਸਾਹਤਿਕ ਪੁੱਲ ਦੱਸਿਆ ਅਤੇ ਆਪਣੀ ਕਵਿਤਾ ਰਾਹੀਂ ਸਮਾਜਿਕ ਸੁਨੇਹੇ ਅਤੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ‘ਤੇ ਚਿੰਤਨ ਕੀਤਾ। 

ਪ੍ਰਧਾਨ ਵਰਿੰਦਰ ਅਲੀਸ਼ੇਰ ਵੱਲੋਂ ਕਾਵਿ ਰਚਨਾ ਰਾਹੀਂ ਭਾਰਤ ਦੇ ਮੌਜੂਦਾ ਹਾਲਾਤਾਂ ਬਾਰੇ ਉਸਾਰੂ ਸੰਦੇਸ਼ ਦਿੰਦਿਆਂ ਸਰਕਾਰਾਂ ਨੂੰ ਲੋਕਾਂ ਦੀ ਭਲਾਈ ਦੇ ਕੰਮ ਕਰਨ ਨੂੰ ਪ੍ਰੇਰਿਆ। ਉਹਨਾਂ ਮੈਗਜ਼ੀਨ ਦੀ ਮੈਂਬਰਸ਼ਿਪ ਅਤੇ ਭਵਿੱਖੀ ਵਿਉਂਤਬੰਦੀ ਬਾਰੇ ਵਿਸਥਾਰਿਤ ਜਾਣਕਾਰੀ ਵੀ ਦਿੱਤੀ। ਇਸ ਤੋਂ ਇਲਾਵਾ ਪਰਮਿੰਦਰ, ਗੁਰਵਿੰਦਰ, ਦਿਨੇਸ਼ ਸ਼ੇਖਪੁਰੀ, ਜਗਜੀਤ ਖੋਸਾ, ਹਰਜੀਤ ਲਸਾੜਾ ਆਦਿ ਵੱਲੋਂ ਕਾਵਿਤਾ ਅਤੇ ਤਕਰੀਰਾਂ ਰਾਹੀਂ ਕਿਸਾਨੀ ਸੰਘਰਸ਼, ਸਮਾਜਿਕ ਮੁੱਦਿਆਂ ਅਤੇ ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਤੇ ਤਾਨਾਸ਼ਾਹੀ ਵਰਤਾਰੇ ਨੂੰ ਲੋਕਤੰਤਰ ਲਈ ਖਤਰਾ ਦੱਸਿਆ। 

ਪੜ੍ਹੋ ਇਹ ਅਹਿਮ ਖਬਰ- ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ 'ਚ 2020 ਦੇ ਮੁਕਾਬਲੇ ਮੌਤਾਂ ਦੀ ਗਿਣਤੀ ਵਧੀ

ਗਾਇਕ ਹਰਮਨ ਦੇ ਗੀਤਾਂ ਨੇ ਸੰਗੀਤ ਦੇ ਸੁਮੇਲ ਨਾਲ ਚੰਗਾ ਸਾਹਿਤਿਕ ਰੰਗ ਬੰਨਿਆਂ। ਸਭਾ ਦੇ ਉੱਪ ਪ੍ਰਧਾਨ ਜਗਜੀਤ ਸਿੰਘ ਖੋਸਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੰਗੇ ਸਾਹਿਤ ਨੂੰ ਲੋਕਾਂ ਤੱਕ ਪਹੁੰਚਦਾ ਕਰਨਾ ਸਮੇਂ ਦੀ ਮੰਗ ਹੈ ਅਤੇ ਇਹ ਕੰਮ ਲੋਕਾਂ ਲਈ ਸਾਹਿਤ ਪ੍ਰਤੀ ਸੰਜੀਦਗੀ ਦੀ ਮੰਗ ਵੀ ਕਰਦਾ ਹੈ। ਉਹਨਾਂ ਪੰਜਾਬੀ ਬੋਲੀ ਦੇ ਪਸਾਰ ਲਈ ਸੰਸਥਾ ਦੀਆਂ ਭਵਿੱਖੀ ਸਰਗਰਮੀਆਂ ਲਈ ਵਚਨਬੱਧਤਾ ਵੀ ਦੁਹਰਾਈ।


Vandana

Content Editor

Related News