ਟਰੰਪ ਦੀ ਰੈਲੀ 'ਚ ਹਮਲਾਵਰ ਦੀ ਗੋਲੀ ਦਾ ਸ਼ਿਕਾਰ ਹੋਏ 'ਕੋਰੀ' ਬਣੇ ਅਸਲੀ 'ਹੀਰੋ', ਇੰਝ ਬਚਾਈ ਪਰਿਵਾਰ ਦੀ ਜਾਨ

Monday, Jul 15, 2024 - 04:57 PM (IST)

ਟਰੰਪ ਦੀ ਰੈਲੀ 'ਚ ਹਮਲਾਵਰ ਦੀ ਗੋਲੀ ਦਾ ਸ਼ਿਕਾਰ ਹੋਏ 'ਕੋਰੀ' ਬਣੇ ਅਸਲੀ 'ਹੀਰੋ', ਇੰਝ ਬਚਾਈ ਪਰਿਵਾਰ ਦੀ ਜਾਨ

ਵਾਸ਼ਿੰਗਟਨ (ਰਾਜ  ਗੋਗਨਾ) - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ 20 ਸਾਲਾ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ। ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਅਮਰੀਕੀ ਰਾਜ ਦੀ ਰਾਜਨੀਤੀ ਵਿਚ ਦਹਾਕਿਆਂ ਤੋਂ ਸੁਰੱਖਿਆ ਦੇ ਭਰੋਸੇ ਨੂੰ ਇੱਕ ਵਾਰ ਢਾਹ ਲੱਗੀ ਹੈ। ਰੋਨਾਲਡ ਰੀਗਨ 'ਤੇ ਆਖਰੀ ਵਾਰ 1981 'ਚ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਸੀ। 

ਜ਼ਿਕਰਯੋਗ ਹੈ ਕਿ ਤਾਜ਼ਾ ਘਟਨਾ 'ਚ ਅਮਰੀਕੀ ਸੀਕ੍ਰੇਟ ਸਰਵਿਸ ਦੀਆਂ ਕਮੀਆਂ ਸਾਹਮਣੇ ਆਈਆਂ ਹਨ। ਅਮਰੀਕੀ ਪੁਲਸ ਜਿਸ ਨੇ ਹਮਲਾਵਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਦੱਸਣਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਚੋਣ ਰੈਲੀ ਦੌਰਾਨ ਗੋਲੀ ਚੱਲਣ ਦੀ ਘਟਨਾ ਨਾਲ ਪੂਰੀ ਦੁਨੀਆ ਸਦਮੇ 'ਚ ਹੈ। ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਮਹਾਸ਼ਕਤੀ ਦੇਸ਼ 'ਚ ਸਾਬਕਾ ਰਾਸ਼ਟਰਪਤੀ 'ਤੇ ਕਾਤਲਾਨਾ ਹਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। 

ਘਟਨਾ ਦੇ ਸਮੇਂ 'ਕੋਰੀ' ਇੰਝ ਬਣ ਗਿਆ 'ਹੀਰੋ'

ਥਾਮਸ ਮੈਥਿਊ ਕਰੂਕ, ਇੱਕ 20 ਸਾਲਾ ਨੋਜਵਾਨ  ਜਿਸ ਨੇ  ਬਟਲਰ, ਪੈਨਸਿਲਵੇਨੀਆ ਵਿੱਚ ਟਰੰਪ ਨੂੰ ਗੋਲੀ ਮਾਰੀ ਸੀ, ਕੰਨ ਤੇ ਲੱਗਣ ਕਾਰਨ ਟਰੰਪ ਬਚ ਗਿਆ ਸੀ। ਇਸ ਘਟਨਾ ਵਿੱਚ ਟਰੰਪ ਦੀ ਚੋਣ ਰੈਲੀ ਵਿੱਚ ਸ਼ਾਮਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਗੋਲੀ ਚਲਾਉਣ ਵਾਲੇ ਸ਼ੱਕੀ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ। ਡੋਨਾਲਡ ਟਰੰਪ ਨੂੰ ਗੋਲੀ ਮਾਰਨ ਵਾਲੇ ਹਮਲਾਵਰ ਦੀ ਗੋਲੀ ਦਾ ਸ਼ਿਕਾਰ ਹੋਇਆ 'ਕੋਰੀ' ਪਰਿਵਾਰ ਡੂੰਘੇ ਸਦਮੇ ਵਿਚ ਹੈ।  ਇਸ  ਚੋਣ ਰੈਲੀ ਵਿੱਚ ਹਿੱਸਾ ਲੈਣ ਆਏ 50 ਸਾਲਾ ਦੇ ਵਿਅਕਤੀ 'ਕੋਰੀ' ਕੰਪੇਰੇਟੋਰ ਦੀ ਜਾਨ ਚਲੀ ਗਈ। ਹਾਲਾਂਕਿ 'ਕੋਰੀ' ਨੇ ਇਸ ਘਟਨਾ ਵਿੱਚ ਆਪਣੇ ਪਰਿਵਾਰ ਨੂੰ ਬਚਾਇਆ ਅਤੇ  ਉਸ ਦੀ ਜਾਨ ਚਲੀ ਗਈ। ਜ਼ਿਕਰਯੋਗ ਹੈ ਕਿ ਘਟਨਾ ਦੇ ਸਮੇਂ ਕੋਰੀ ਕੰਪੇਟੋਰ ਹਮਲਾਵਰ ਦੀ ਗੋਲੀਬਾਰੀ ਦੀ ਆਵਾਜ਼ ਸੁਣ ਕੇ ਚੌਕਸ ਹੋ ਗਿਆ ਸੀ ਅਤੇ ਉਸ ਨੇ ਤੁਰੰਤ ਉੱਥੇ ਮੌਜੂਦ ਆਪਣੇ ਪਰਿਵਾਰਕ ਮੈਂਬਰਾਂ ਲਈ ਗੋਲੀਆਂ ਦਾ ਸਾਹਮਣਾ ਕੀਤਾ। ਉਸ ਨੇ ਉਨ੍ਹਾਂ ਦੇ ਸਾਹਮਣੇ ਛਾਲ ਮਾਰ ਦਿੱਤੀ ਅਤੇ ਉਸ ਨੂੰ ਗੋਲੀ ਲੱਗ ਗਈ ਅਤੇ ਉਸ ਦੀ ਜਾਨ ਚਲੀ ਗਈ।

ਮ੍ਰਿਤਕ ਵਿਅਕਤੀ 'ਕੋਰੀ' ਇੱਕ ਪਲਾਸਟਿਕ ਨਿਰਮਾਣ ਕੰਪਨੀ ਵਿੱਚ ਇੱਕ ਪ੍ਰੋਜੈਕਟ ਅਤੇ ਟੂਲਿੰਗ ਇੰਜੀਨੀਅਰ ਵਜੋਂ ਕੰਮ ਕਰਦਾ ਸੀ। 'ਕੋਰੀ' ਆਪਣੇ ਪਰਿਵਾਰ ਨਾਲ ਬਟਲਰ ਸ਼ਹਿਰ ਤੋਂ 19 ਕਿਲੋਮੀਟਰ ਦੂਰ ਰਹਿੰਦਾ ਹੈ। ਆਪਣੇ ਪਰਿਵਾਰ ਲਈ ਉਸ ਦੀ ਕੁਰਬਾਨੀ ਲਈ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। 'ਕੋਰੀ' ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਨ ਵਾਲੇ ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪਰੀਓ ਨੇ ਉਨ੍ਹਾਂ ਨੂੰ ਹੀਰੋ ਕਰਾਰ ਦਿੱਤਾ।

ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ 'ਕੋਰੀ' ਦੀ ਪਤਨੀ ਅਤੇ ਬੇਟੀਆਂ ਨਾਲ ਗੱਲ ਕੀਤੀ ਹੈ। "ਕੋਰੀ ਹਰ ਐਤਵਾਰ ਨੂੰ ਚਰਚ ਜਾਂਦਾ ਸੀ। ਉਹ ਆਪਣੇ ਭਾਈਚਾਰੇ, ਖਾਸ ਕਰਕੇ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਸੀ। ਉਹ ਆਪਣੀਆਂ ਦੋ ਧੀਆਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਟਰੰਪ ਦਾ ਪ੍ਰਸ਼ੰਸਕ ਸੀ। ਟਰੰਪ 'ਤੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਜ਼ਖਮੀ ਹੋਏ ਦੋ ਵਿਅਕਤੀਆਂ ਦੀ ਪਛਾਣ ਡੇਵਿਡ ਡੱਚ (57) ਅਤੇ ਜੇਮਸ ਕੋਪਨਹੇਵਰ (74) ਵਜੋਂ ਹੋਈ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਫਿਲਹਾਲ ਉਹ ਹਸਪਤਾਲ 'ਚ ਇਲਾਜ ਅਧੀਨ ਹੈ ਅਤੇ ਉਹਨਾਂ ਦੀ ਹਾਲਤ ਸਥਿੱਰ  ਹੈ।


author

Harinder Kaur

Content Editor

Related News