ਕੋਰੋਨਾਵਾਇਰਸ ਤੋਂ ਡਰੇ ਲੋਕ ਡਾਕਟਰਾਂ ਨਾਲ ਭਿੜੇ, ਬੋਲੇ, ''ਠੀਕ ਕਰੋ ਨਹੀਂ ਤਾਂ ਮਾਰ ਦਿਆਂਗੇ ਜਾਨੋਂ''

02/01/2020 5:33:07 PM

ਬੀਜਿੰਗ- ਚੀਨ ਤੋਂ ਪੂਰੀ ਦੁਨੀਆ ਵਿਚ ਫੈਲੇ ਕੋਰੋਨਾਵਾਇਰਸ ਕਾਰਨ ਹੁਣ ਤੱਕ ਤਕਰੀਬਨ 12 ਹਜ਼ਾਰ ਲੋਕ ਪੀੜਤ ਹਨ। ਇਹਨਾਂ ਵਿਚੋਂ 11,791 ਲੋਕ ਚੀਨ ਦੇ ਹਨ। ਚੀਨ ਵਿਚ ਹੀ ਹੁਣ ਤੱਕ ਕੋਰੋਨਾਵਾਇਰਸ ਕਰਕੇ 259 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰੀਜ਼ਾਂ ਤੋਂ ਇਲਾਵਾ ਜੇਕਰ ਕਿਸੇ ਦੀ ਹਾਲਤ ਸਭ ਤੋਂ ਵਧੇਰੇ ਖਰਾਬ ਹੈ ਤਾਂ ਉਹ ਹਨ ਡਾਕਟਰ। ਵੁਹਾਨ ਵਿਚ ਗੁੱਸਾਏ ਲੋਕ ਡਾਕਟਰਾਂ ਨਾਲ ਕੁੱਟਮਾਰ ਕਰ ਰਹੇ ਹਨ। ਕਈ ਡਾਕਟਰ ਪੂਰੇ ਹਫਤੇ ਤੋਂ ਘਰ ਨਹੀਂ ਗਏ।

ਕੋਰੋਨਾਵਾਇਰਸ ਨਾਲ ਪੀੜਤ ਚੀਨੀ ਨਾਗਰਿਕ ਹੁਣ ਡਾਕਟਰਾਂ ਨੂੰ ਜਾਨੋ ਮਾਰਨ ਦੀ ਧਮਕੀ ਦੇ ਰਹੇ ਹਨ। ਉਹ ਕਹਿ ਰਹੇ ਹਨ ਕਿ ਜੇਕਰ ਸਾਡਾ ਇਲਾਜ ਜਲਦੀ ਨਾ ਹੋਇਆ ਤੇ ਜੇਕਰ ਸਾਡੀ ਜਾਨ ਨੂੰ ਖਤਰਾ ਹੋਇਆ ਤਾਂ ਪਹਿਲਾਂ ਡਾਕਟਰਾਂ ਨੂੰ ਮਾਰ ਦੇਵਾਂਗੇ। ਵੁਹਾਨ ਦੇ ਇਕ ਡਾਕਟਰ ਨੇ ਸਾਊਥ ਚਾਨੀਨਾ ਪੋਸਟ ਨੂੰ ਦੱਸਿਆ ਕਿ ਉਹ ਦੋ ਹਫਤਿਆਂ ਤੋਂ ਘਰ ਨਹੀਂ ਗਿਆ ਹੈ। ਅੱਧੀ ਰਾਤ ਨੂੰ ਵੀ ਹਸਪਤਾਲ ਦੇ ਸਾਹਮਣੇ 150 ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਲਾਈਨ ਲੱਗੀ ਰਹਿੰਦੀ ਹੈ। ਸਾਰੇ ਮਰੀਜ਼ ਪਰੇਸ਼ਾਨ ਹਨ, ਇਸ ਲਈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ ਪਰ ਡਾਕਟਰ ਦਾ ਕਹਿਣਾ ਹੈ ਕਿ ਜੇਕਰ ਸਾਡੇ ਵਿਚੋਂ ਕਿਸੇ ਨੂੰ ਵੀ ਮਾਰ ਦਿੱਤਾ ਜਾਂਦਾ ਹੈ ਤਾਂ ਵੀ ਇਹ ਲਾਈਨ ਘਟੇਗੀ ਨਹੀਂ।

ਵੁਹਾਨ ਦੇ ਹੀ ਇਕ ਹਸਪਤਾਲ ਵਿਚ ਕੰਮ ਕਰ ਰਹੇ ਡਾਕਟਰ ਨੇ ਦੱਸਿਆ ਕਿ ਮੈਂ ਸੁਣਿਆ ਹੈ ਕਿ ਸਰਦੀ ਦੇ ਇਸ ਮੌਸਮ ਵਿਚ ਲਾਈਨ ਵਿਚ ਲੱਗੇ ਇਕ ਆਦਮੀ ਨੇ ਕਿਹਾ ਕਿ ਜਲਦੀ ਅੰਦਰ ਬੁਲਾਓ ਨਹੀਂ ਤਾਂ ਮੈਂ ਤੁਹਾਡੇ ਵਿਚੋਂ ਕਿਸੇ ਇਕ ਨੂੰ ਚਾਕੂ ਮਾਰ ਦਿਆਂਗਾ। ਵੁਹਾਨ ਫੋਰਥ ਹਸਪਤਾਲ ਵਿਚ ਕੋਰੋਨਾਵਾਇਰਸ ਨਾਲ ਪੀੜਤ ਇਕ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਤਾਂ ਦੋ ਡਾਕਟਰਾਂ ਦੀ ਕੁੱਟਮਾਰ ਵੀ ਕਰ ਦਿੱਤੀ। ਇਹਨਾਂ ਵਿਚੋਂ ਇਕ ਡਾਕਟਰ ਦੇ ਤਾਂ ਕੱਪੜੇ ਤੱਕ ਪਾੜ ਦਿੱਤੇ ਗਏ।

ਚੀਨ ਦੀ ਸਰਕਾਰ ਨੇ ਇਹਨਾਂ ਡਾਕਟਰਾਂ ਦਾ ਬੋਝ ਘੱਟ ਕਰਨ ਲਈ 6000 ਡਾਕਟਰਾਂ ਤੇ ਨਰਸਾਂ ਨੂੰ ਬੀਜਿੰਗ ਤੋਂ ਵੁਹਾਨ ਭੇਜਿਆ ਹੈ। ਇਸ ਤੋਂ ਇਲਾਵਾ ਚੀਨ ਦੀ ਫੌਜ, ਨੇਵੀ ਤੇ ਏਅਰਫੋਰਸ ਦੇ ਡਾਕਟਰ ਵੀ ਵੁਹਾਨ ਪਹੁੰਚ ਚੁੱਕੇ ਹਨ। ਉਹ ਵੀ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿਚ ਲੱਗੇ ਹੋਏ ਹਨ। 


Baljit Singh

Content Editor

Related News