ਅਮਰੀਕਾ: ਵਾਇਰਸ ''ਤੇ ਬਿੱਲ ਪੇਸ਼, ਮੁਫਤ ਹੋਵੇਗੀ ਜਾਂਚ ਤੇ ਮਿਲੇਗੀ ਤਨਖਾਹ ਨਾਲ ਛੁੱਟੀ
Saturday, Mar 14, 2020 - 02:10 PM (IST)

ਵਾਸ਼ਿੰਗਟਨ- ਡੈਮੋਕ੍ਰੇਟਿਕਸ ਕੰਟਰੋਲ ਵਾਲੇ ਸਦਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਨਾਲ ਕੋਰੋਨਾਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਸ਼ਨੀਵਾਰ ਸਵੇਰੇ ਇਕ ਬਿੱਲ ਪਾਸ ਕੀਤਾ ਹੈ, ਜਿਸ ਦੇ ਤਹਿਤ ਵਾਇਰਸ ਦੀ ਮੁਫਤ ਜਾਂਚ ਤੇ ਬੀਮਾਰੀ ਤੇ ਪਰਿਵਾਰਿਕ ਕਾਰਨਾਂ ਕਾਰਨ ਲਈ ਲਈ ਛੁੱਟੀ ਦੇ ਲਈ ਤਨਖਾਹ ਨਹੀਂ ਕੱਟੀ ਜਾਣ ਦੀ ਹਿਮਾਇਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਬਿੱਲ ਦੇ ਤਹਿਤ ਬੇਰੁਜ਼ਗਾਰੀ ਬੀਮਾ ਮਜ਼ਬੂਤ ਕਰਨ ਤੇ ਪਰਿਵਾਰ ਦੀ ਮੁਸੀਬਤ ਨੂੰ ਘੱਟ ਕਰਨ ਦੇ ਲਈ ਭੋਜਨ ਸਬੰਧੀ ਸਹਾਇਤਾ ਵਧਾਏ ਜਾਣ ਦਾ ਵੀ ਪ੍ਰਸਤਾਵ ਦਿੱਤਾ ਗਿਆ ਹੈ। ਇਹ ਬਿੱਲ ਅਗਲੇ ਹਫਤੇ ਸੈਨੇਟ ਵਿਚ ਪੇਸ਼ ਕੀਤਾ ਜਾਵੇਗਾ। ਇਸ ਵਿਚ ਵਾਇਰਸ ਨਾਲ ਇਨਫੈਕਟਡ ਕਰਮਚਾਰੀਆਂ ਜਾਂ ਕਿਸੇ ਹੋਰ ਵਿਅਕਤੀ ਦਾ ਖਿਆਲ ਰੱਖਣ ਵਾਲੇ ਕਰਮਚਾਰੀਆਂ ਦੇ ਲਈ ਤਨਖਾਹ ਦੇ ਨਾਲ ਛੁੱਟੀਆਂ ਤੇ ਗਰੀਬ ਤੇ ਸੀਨੀਅਰ ਨਾਗਰਿਕਾਂ ਦੇ ਲਈ ਵਧੇਰੇ ਭੋਜਨ ਸਹਾਇਤਾ ਦੀ ਵਿਵਸਥਾ ਹੈ। ਜ਼ਿਆਦਾਤਰ ਲੋਕਾਂ ਵਿਚ ਵਾਇਰਸ ਦੇ ਕਾਰਨ ਬੁਖਾਰ ਜਾਂ ਖੰਘ ਜਿਹੇ ਹਲਕੇ ਜਾਂ ਮੱਧਮ ਲੱਛਣ ਨਜ਼ਰ ਆਉਂਦੇ ਹਨ। ਪਰੰਤੂ ਕੁਝ ਦੇ ਲਈ ਨਿਮੋਨੀਆ ਜਿਹੀ ਗੰਭੀਰ ਬੀਮਾਰੀ ਦਾ ਕਾਰਨ ਬਣ ਜਾਂਦਾ ਹੈ। ਜ਼ਿਆਦਾਤਰ ਲੋਕ ਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਵੀ ਠੀਕ ਹੋ ਜਾਂਦੇ ਹਨ।
ਇਸ ਬਿੱਲ ਵਿਚ ਨਿੱਜੀ ਸਿਹਤ ਬੀਮਾ ਯੋਜਨਾਵਾਂ ਵਿਚ ਕੋਰੋਨਾਵਾਇਰਸ ਦੀ ਮੁਫਤ ਜਾਂਚ ਤੇ ਮੈਡੀਕੇਅਰ, ਮੈਡਿਕਏਡ ਤੇ ਸੰਘੀ ਰਿਟਾਇਰਮੈਂਟ ਪ੍ਰੋਗਰਾਮ ਤਹਿਤ ਆਉਣ ਵਾਲੇ ਲੋਕਾਂ ਦੇ ਲਈ ਜਾਂਚ ਦੇ ਖਰਚੇ ਨੂੰ ਸਾਂਝਾ ਕਰਨ ਦੇ ਨਿਯਮਾਂ ਵਿਚ ਛੋਟ ਦੇਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਤਹਿਤ ਜਿਹਨਾਂ ਲੋਕਾਂ ਦੇ ਕੋਲ ਸਿਹਤ ਬੀਮਾ ਨਹੀਂ ਹੈ ਉਹਨਾਂ ਦੇ ਲਈ ਇਕ ਅਰਬ ਡਾਲਰ ਦੇਣ ਦਾ ਹੁੰਗਾਰਾ ਭਰਿਆ ਗਿਆ ਹੈ। ਸੂਬਿਆਂ 'ਤੇ ਵਿੱਤੀ ਬੋਝ ਨੂੰ ਹਲਕਾ ਕਰਨ ਦੇ ਲਈ ਸੂਬਾ ਸਿਹਤ ਪ੍ਰੋਗਰਾਮਾਂ ਨੂੰ ਫੈਡਰਲ ਫੰਡ ਤੋਂ 6.2 ਫੀਸਦੀ ਦੀ ਰਾਸ਼ੀ ਦਿੱਤੀ ਗਈ ਹੈ।
ਇਸ ਵਿਚ ਉਹਨਾਂ ਰੁਜ਼ਗਾਰਦਾਤਾਵਾਂ ਲਈ ਕੋਰੋਨਾਵਾਇਰਸ ਨਾਲ ਸਬੰਧਤ ਰੋਗ ਛੁੱਟੀ ਦੇ ਲਈ ਤਨਖਾਹ ਦੇ ਲਾਭ ਦੀ ਅਸਥਾਈ ਵਿਵਸਥਾ ਕੀਤੀ ਗਈ ਹੈ ਜਿਥੇ 500 ਤੋਂ ਘੱਟ ਕਰਮਚਾਰੀ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਦੋ-ਤਿਹਾਈ ਤਨਖਾਹ ਦੇ ਨਾਲ 12 ਹਫਤਿਆਂ ਦੀ ਪਰਿਵਾਰਿਕ ਛੁੱਟੀ ਜਾਂ ਮੈਡੀਕਲ ਛੁੱਟੀ ਦੀ ਵੀ ਵਿਵਸਥਾ ਹੈ। ਵਧਾਈ ਗਈ ਛੁੱਟੀ ਦੇ ਸ਼ੁਰੂਆਤੀ 14 ਦਿਨਾਂ ਵਿਚ ਤਨਖਾਹ ਨਹੀਂ ਮਿਲੇਗੀ।