ਪਾਕਿ ''ਚ ਢਹਿ ਸਕਦੈ ਕੋਰੋਨਾ ਦਾ ਵੱਡਾ ਕਹਿਰ, ਇਮਰਾਨ ਸਰਕਾਰ ਨੇ SC ''ਚ ਸੌਂਪੀ ਰਿਪੋਰਟ

Monday, Apr 06, 2020 - 07:47 AM (IST)

ਪਾਕਿ ''ਚ ਢਹਿ ਸਕਦੈ ਕੋਰੋਨਾ ਦਾ ਵੱਡਾ ਕਹਿਰ, ਇਮਰਾਨ ਸਰਕਾਰ ਨੇ SC ''ਚ ਸੌਂਪੀ ਰਿਪੋਰਟ

ਇਸਲਾਮਾਬਾਦ : ਇਮਰਾਨ ਸਰਕਾਰ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ਵਿਚ ਇਕ ਰਿਪੋਰਟ ਸੌਂਪੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ 25 ਅਪ੍ਰੈਲ ਤੱਕ ਵੱਡੀ ਗਿਣਤੀ ਵਿਚ ਲੋਕ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ ਹੋ ਸਕਦੇ ਹਨ। 

PunjabKesari

ਇਸ ਰਿਪੋਰਟ ਮੁਤਾਬਕ, ਪਾਕਿਸਤਾਨ ਵਿਚ ਅਪ੍ਰੈਲ ਮਹੀਨੇ ਦੇ ਅੰਤ ਤੱਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 50 ਹਜ਼ਾਰ ਨੂੰ ਪਾਰ ਕਰ ਸਕਦੀ ਹੈ। ਇਸ ਖਦਸ਼ੇ ਦਾ ਪ੍ਰਗਟਾਵਾ ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸੇਵਾਵਾਂ ਰੈਗੂਲੇਸ਼ਨ ਤੇ ਤਾਲਮੇਲ ਮੰਤਰਾਲਾ ਨੇ ਸੁਪਰੀਮ ਕੋਰਟ ਨੂੰ ਸੌਂਪੀ ਇਕ ਰਿਪੋਰਟ ਵਿਚ ਕੀਤਾ ਹੈ।

PunjabKesari

ਪਾਕਿ ਮੀਡੀਆ ਮੁਤਾਬਕ, ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਦੇ ਅਖੀਰ ਤੱਕ ਕੋਰੋਨਾ ਨਾਲ ਸੰਕਰਮਣ ਦੀ ਗਿਣਤੀ 50 ਹਜ਼ਾਰ ਨੂੰ ਪਾਰ ਕਰ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2,392 ਮਰੀਜ਼ਾਂ ਨੂੰ ਸਖਤ ਦੇਖਭਾਲ ਦੀ ਲੋੜ ਪਵੇਗੀ, ਜਦੋਂ ਕਿ 7,024 ਸੰਕ੍ਰਮਿਤਾਂ ਦੀ ਹਾਲਤ ਨਾਜ਼ੁਕ ਹੋ ਸਕਦੀ ਹੈ। ਇਸ ਤੋਂ ਇਲਾਵਾ ਰਿਪੋਰਟ ਵਿਚ ਦੱਸੇ ਮੁਲਾਂਕਣ ਮੁਤਾਬਕ 41,482 ਮਰੀਜ਼ ਅਜਿਹੇ ਹੋਣਗੇ ਜੋ ਦਰਮਿਆਨੇ ਤੌਰ 'ਤੇ ਸੰਕ੍ਰਮਿਤ ਹੋਣਗੇ ਅਤੇ ਉਨ੍ਹਾਂ ਨੂੰ ਘਰ ਵਿਚ ਵੱਖ-ਵੱਖ ਰੱਖਣ ਦੀ ਜ਼ਰੂਰਤ ਹੋਵੇਗੀ।

PunjabKesari
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਮੁਲਾਂਕਣ ਦੂਜੇ ਦੇਸ਼ਾਂ ਤੇ ਯੂਰਪੀ ਰਾਸ਼ਟਰਾਂ ਦੀ 35 ਦਿਨਾਂ ਦੀ ਸਥਿਤੀ ਦੇ ਅਧਾਰ 'ਤੇ ਕੀਤਾ ਗਿਆ ਹੈ। ਮੌਜੂਦਾ ਸਮੇਂ ਪਾਕਿਸਤਾਨ ਵਿਚ 2,883 ਲੋਕ ਕੋਰੋਨਾ ਨਾਲ ਸੰਕ੍ਰਮਿਤ ਹਨ, ਜਦੋਂ ਕਿ 44 ਲੋਕਾਂ ਦੀ ਮੌਤ ਇਸ ਕਾਰਨ ਹੋਈ ਹੈ। ਪਾਕਿਸਤਾਨ ਵਿਚ ਸਭ ਤੋਂ ਵੱਧ ਪ੍ਰਭਾਵਿਤ ਇਸ ਦਾ ਪੰਜਾਬ ਹੈ, ਜਿਸ ਵਿਚ 1,194 ਮਾਮਲੇ ਹੋ ਗਏ ਹਨ ਅਤੇ ਦੂਜੇ ਨੰਬਰ 'ਤੇ 830 ਮਾਮਲੇ ਸਿੰਧ ਵਿਚ ਹਨ।

PunjabKesari

ਪਾਕਿ ਦੀ ਸੁਪਰੀਮ ਕੋਰਟ ਨੂੰ ਦਿੱਤੀ ਰਿਪੋਰਟ ਵਿਚ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਕੌਮੀ ਯੋਜਨਾ ਦੀ ਵਿਆਖਿਆ ਕੀਤੀ ਹੈ। ਇਸ ਵਿਚ ਸਰਕਾਰ ਨੇ ਮਹਾਂਮਾਰੀ ਤੇ ਸ਼ੱਕੀ ਮਾਮਲਿਆਂ ਦੀ ਗੰਭੀਰਤਾ ਦੇ ਮੱਦੇਨਜ਼ਰ ਪੈਦਾ ਹੋਈ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ। ਓਧਰ, ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਕੋਰੋਨਾ ਵਾਇਰਸ ਤੋਂ ਪੈਦਾ ਹੋਏ ਖਤਰੇ ਤੋਂ ਮੁਕਤ ਨਹੀਂ ਹਨ ਪਰ ਵਿਸ਼ਵਾਸ ਜਤਾਉਂਦੇ ਹਨ ਕਿ ਪਾਕਿਸਤਾਨ ਚੁਣੌਤੀ ਤੋਂ ਮਜ਼ਬੂਤ ਬਣ ਕੇ ਉਭਰੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਹ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਕਿ ਉਹ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣਗੇ… ਨਿਊਯਾਰਕ ਵੱਲ ਦੇਖੋ ਜਿੱਥੇ ਜ਼ਿਆਦਾਤਰ ਅਮੀਰ ਲੋਕ ਰਹਿੰਦੇ ਹਨ।


author

Sanjeev

Content Editor

Related News