ਅਧਿਐਨ ''ਚ ਦਾਅਵਾ, ਘੱਟੋ-ਘੱਟੋ 8 ਮਹੀਨੇ ਤੱਕ ਰਹਿੰਦੀ ਹੈ ਕੋਵਿਡ-19 ਖਿਲਾਫ਼ ਰੋਗ ਪ੍ਰਤੀਰੋਧਕ ਸਮਰੱਥਾ
Wednesday, Dec 23, 2020 - 06:06 PM (IST)
ਮੈਲਬੌਰਨ (ਭਾਸ਼ਾ): ਕੋਰੋਨਾਵਾਇਰਸ ਇਨਫੈਕਸ਼ਨ ਦੇ ਬਾਅਦ ਸਿਹਤਮੰਦ ਹੋਣ ਵਾਲੇ ਲੋਕਾਂ ਵਿਚ ਇਸ ਇਨਫੈਕਸ਼ਨ ਦੇ ਖਿਲਾਫ਼ ਰੋਗ ਪ੍ਰਤੀਰੋਧਕ ਸਮਰੱਥਾ ਇਨਫੈਕਸ਼ਨ ਮੁਕਤ ਹੋਣ ਦੇ ਘੱਟੋ-ਘੱਟ 8 ਮਹੀਨੇ ਬਾਅਦ ਤੱਕ ਰਹਿੰਦੀ ਹੈ। ਇਹ ਦਾਅਵਾ ਇਕ ਨਵੇਂ ਅਧਿਐਨ ਵਿਚ ਕੀਤਾ ਗਿਆ ਹੈ। ਇਹ ਅਧਿਐਨ ਇਸ ਆਸ ਨੂੰ ਮਜ਼ਬੂਤ ਕਰਦਾ ਹੈ ਕਿ ਕੋਵਿਡ-19 ਵਿਰੋਧੀ ਟੀਕੇ ਲੰਬੇ ਸਮੇਂ ਤੱਕ ਪ੍ਰਭਾਵੀ ਰਹਿਣਗੇ। ਪਹਿਲੇ ਕਈ ਅਧਿਐਨਾਂ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਕੋਰੋਨਾਵਾਇਰਸ ਦੇ ਖਿਲਾਫ਼ ਐਂਟੀਬੌਡੀ ਇਨਫੈਕਸ਼ਨ ਦੇ ਸ਼ੁਰੂਆਤੀ ਕੁਝ ਮਹੀਨੇ ਬਾਅਦ ਹੀ ਖਤਮ ਹੋ ਜਾਂਦੇ ਹਨ, ਜਿਸ ਦੇ ਬਾਅਦ ਇਹ ਚਿੰਤਾ ਹੋਣ ਲੱਗੀ ਸੀ ਕਿ ਲੋਕਾਂ ਵਿਚ ਇਸ ਦੇ ਖਿਲਾਫ਼ ਰੋਗ ਪ੍ਰਤੀਰੋਧਕ ਸਮਰੱਥਾ ਜਲਦ ਹੀ ਖਤਮ ਹੋ ਸਕਦੀ ਹੈ ਪਰ 'ਸਾਈਂਸ ਇਮਿਊਨੋਲੋਜੀ ਪਤੱਰਿਕਾ' ਵਿਚ ਪ੍ਰਕਾਸ਼ਿਤ ਨਵੀਂ ਖੋਜ ਨੇ ਇਹਨਾਂ ਚਿੰਤਾਵਾਂ ਨੂੰ ਦੂਰ ਕਰ ਦਿੱਤਾ ਹੈ।
25 ਮਰੀਜ਼ਾਂ 'ਤੇ ਕੀਤਾ ਗਿਆ ਅਧਿਐਨ
ਆਸਟ੍ਰੇਲੀਆ ਦੀ 'ਮੋਨਾਸ਼ ਯੂਨੀਵਰਸਿਟੀ' ਦੇ ਵਿਗਿਆਨੀਆਂ ਸਮੇਤ ਮਾਹਰਾਂ ਦਾ ਮੰਨਣਾ ਹੈ ਕਿ ਰੋਗ ਪ੍ਰਤੀਰੋਧੀ ਪ੍ਰਣਾਲੀ ਵਿਚ ਵਿਸ਼ੇਸ਼ 'ਮੇਮੋਰੀ ਬੀ' ਟਿਸ਼ੂ ਵਾਇਰਸ ਦੇ ਇਨਫੈਕਸ਼ਨ ਨੂੰ ਯਾਦ ਰੱਖਦੇ ਹਨ ਅਤੇ ਜੇਕਰ ਕੋਈ ਵਿਅਕਤੀ ਦੂਜੀ ਵਾਰ ਵਾਇਰਸ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਸੁਰੱਖਿਆਤਮਕ ਐਂਟੀਬੌਡੀ ਦੇ ਤੇਜ਼ੀ ਨਾਲ ਪੈਦਾ ਹੋਣ ਨਾਲ ਸੁਰੱਖਿਆਤਮਕ ਰੋਗ ਪ੍ਰਤੀਰੋਧੀ ਸਮਰੱਥਾ ਕੰਮ ਕਰਨ ਲੱਗਦੀ ਹੈ। ਇਸ ਅਧਿਐਨ ਦੇ ਲਈ ਖੋਜ ਕਰਤਾਵਾਂ ਨੇ ਕੋਵਿਡ-19 ਦੇ 25 ਮਰੀਜ਼ਾਂ ਦੀ ਟੀਮ ਚੁਣੀ ਅਤੇ ਇਨਫੈਕਸ਼ਨ ਦੇ ਬਾਅਦ ਚੌਥੇ ਦਿਨ ਤੋਂ ਲੈ ਕੇ 242ਵੇਂ ਦਿਨ ਤੱਕ ਖੂਨ ਦੇ 36 ਨਮੂਨੇ ਲਏ। ਵਿਗਿਆਨੀਆਂ ਨੇ ਪਾਇਆ ਕਿ ਵਾਇਰਸ ਦੇ ਖਿਲਾਫ਼ ਐਂਟੀਬੌਡੀ ਵਿਚ ਇਨਫੈਕਸ਼ਨ ਦੇ 20 ਦਿਨ ਬਾਅਦ ਕਮੀ ਆਉਣੀ ਸ਼ੁਰੂ ਹੋ ਗਈ। ਭਾਵੇਂਕਿ ਉਹਨਾਂ ਨੇ ਕਿਹਾ ਕਿ ਸਾਰੇ ਮਰੀਜ਼ਾਂ ਵਿਚ 'ਮੇਮੋਰੀ-ਬੀ ਟਿਸ਼ੂ' ਸਨ ਜੋ ਵਾਇਰਸ ਦੇ ਦੋ ਘਟਕਾਂ 'ਸਪਾਇਕ ਪ੍ਰੋਟੀਨ' ਅਤੇ 'ਨਿਊਕਲਿਓਕੈਪਸਿਡ ਪ੍ਰੋਟੀਨ' ਵਿਚੋਂ ਇਕ ਘਟਕ ਨੂੰ ਪਛਾਣ ਲੈਂਦੀ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਨਜ਼ਰਬੰਦ ਆਸਟ੍ਰੇਲੀਆਈ ਪੱਤਰਕਾਰ ਨੂੰ ਨਿਆਂ ਮਿਲਣ ਦੀ ਆਸ
ਵਿਗਿਆਨੀਆਂ ਨੇ ਕਹੀ ਇਹ ਗੱਲ
'ਸਪਾਇਕ ਪ੍ਰੋਟੀਨ' ਵਾਇਰਸ ਨੂੰ ਟਿਸ਼ੂਆਂ ਵਿਚ ਦਾਖਲ ਹੋਣ ਵਿਚ ਮਦਦ ਕਰਦਾ ਹੈ। ਵਿਗਿਆਨੀਆਂ ਨੇ ਵਿਸ਼ਲੇਸ਼ਣ ਦੇ ਬਾਅਦ ਪਾਇਆ ਕਿ 'ਮੇਮੋਰੀ ਬੀ' ਟਿਸ਼ੂ ਇਨਫੈਕਸ਼ਨ ਦੇ 8 ਮਹੀਨੇ ਬਾਅਦ ਤੱਕ ਵਿਅਕਤੀ ਦੇ ਸਰੀਰ ਵਿਚ ਮੌਜੂਦ ਰਹਿੰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਇਹ ਨਤੀਜੇ ਇਸ ਆਮ ਨੂੰ ਬਲ ਦਿੰਦੇ ਹਨ ਕਿ ਵਾਇਰਸ ਵਿਰੋਧੀ ਟੀਕੇ ਦਾ ਅਸਰ ਲੰਬੇਂ ਸਮੇਂ ਤੱਕ ਬਣਿਆ ਰਹੇਗਾ। ਮੋਨਾਸ਼ ਯੂਨੀਵਰਸਿਟੀ ਵਿਚ 'ਇਮਿਊਨੋਲੋਜੀ ਐਂਡ ਪੈਥੋਲੌਜੀਡਿਪਾਰਟਮੈਂਟ' ਦੇ ਮੇਨੋ ਵਾਲੇ ਜੇਲਮ ਨੇ ਕਿਹਾ,''ਇਹ ਨਤੀਜੇ ਮਹੱਤਵਪੂਰਨ ਹਨ ਕਿਉਂਕ ਇਹ ਦਰਸਾਉਂਦੇ ਹਨ ਕਿ ਕੋਵਿਡ-19 ਨਾਲ ਪੀੜਤ ਹੋਏ ਮਰੀਜ਼ਾਂ ਵਿਚ ਬੀਮਾਰੀ ਦੇ ਖਿਲਾਫ਼ ਰੋਗ ਪ੍ਰਤੀਰੋਧਕ ਸਮਰੱਥਾ ਬਣੀ ਰਹਿੰਦੀ ਹੈ।''
ਨੋਟ- ਘੱਟੋ-ਘੱਟੋ 8 ਮਹੀਨੇ ਤੱਕ ਰਹਿੰਦੀ ਹੈ ਕੋਵਿਡ-19 ਖਿਲਾਫ਼ ਰੋਗ ਪ੍ਰਤੀਰੋਧਕ ਸਮਰੱਥਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।