ਕੋਰੋਨਾ ਦੇ ਮਾਮਲੇ ਵਧਣ ਕਾਰਨ ਦੁਬਈ ਪ੍ਰਸ਼ਾਸਨ ਨੇ ਲਿਆ ਅਹਿਮ ਫੈਸਲਾ
Monday, Sep 28, 2020 - 04:16 PM (IST)
ਦੁਬਈ- ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦੁਬਈ ਪ੍ਰਸ਼ਾਸਨ ਨੇ ਰਾਤ ਵਿਚ ਬਾਰ ਤੇ ਰੈਸਟੋਰੈਂਟਾਂ ਦੀਆਂ ਸੇਵਾਵਾਂ 'ਤੇ ਨਵੀਆਂ ਪਾਬੰਦੀਆਂ ਲਾਉਣ ਦੀ ਘੋਸ਼ਣਾ ਕੀਤੀ ਹੈ।
ਦੁਬਈ ਸੈਲਾਨੀ ਅਧਿਕਾਰੀਆਂ ਨੇ ਸਾਰੇ ਬਾਰ ਤੇ ਰੈਸਟੋਰੈਂਟਾਂ ਨੂੰ ਦੇਰ ਰਾਤ ਇਕ ਵਜੇ ਸਾਰੇ ਤਰ੍ਹਾਂ ਦੀਆਂ ਸੇਵਾਵਾਂ ਬੰਦ ਕਰਨ ਦਾ ਹੁਕਮ ਦਿੱਤਾ ਹੈ। ਉੱਥੇ ਹੀ ਹੋਟਲਾਂ 'ਤੇ ਦੇਰ ਰਾਤ 3 ਵਜੇ ਦੇ ਬਾਅਦ ਤੋਂ ਡਿਲਵਰੀ ਅਤੇ ਕਮਰੇ ਦੇਣ 'ਤੇ ਪਾਬੰਦੀ ਹੋਵੇਗੀ।
ਅਧਿਕਾਰੀਆਂ ਨੇ ਭੋਜਨ ਦੇ ਸ਼ਰਾਬ ਦੀਆਂ ਸੇਵਾਵਾਂ ਉਪਲਬਧ ਕਰਵਾਉਣ ਵਾਲਿਆਂ ਨੂੰ ਵਾਇਰਸ ਰੋਕੂ ਪ੍ਰੋਟੋਕਾਲ ਦਾ ਪਾਲਣ ਕਰਨ ਲਈ ਕਿਹਾ ਹੈ। ਇਸ ਦਾ ਉਲੰਘਣ ਕਰਨ 'ਤੇ ਉਨ੍ਹਾਂ ਨੂੰ ਸਖ਼ਤ ਕਾਰਵਾਈ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੁਬਈ ਵਿਚ ਜੁਲਾਈ ਵਿਚ ਬਾਰ ਤੇ ਰੈਸਟੋਰੈਂਟ ਦੋਬਾਰਾ ਖੋਲ੍ਹ ਦਿੱਤੇ ਗਏ ਸਨ।
ਸੰਯੁਕਤ ਅਰਬ ਅਮੀਰਾਤ ਵਿਚ ਅਜੇ ਤਕ ਕੋਰੋਨਾ ਵਾਇਰਸ ਦੇ 90,600 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 400 ਲੋਕਾਂ ਦੀ ਇਸ ਨਾਲ ਮੌਤ ਵੀ ਹੋਈ ਹੈ। ਦੇਸ਼ ਵਿਚ ਹੁਣ ਰੋਜ਼ਾਨਾ ਸਾਹਮਣੇ ਆ ਰਹੇ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ।