ਕੋਰੋਨਾ ਦਾ ਖ਼ੌਫ : ਵਾਇਰਸ ਤੋਂ ਬਚਾਅ ਲਈ ਲੋਕਾਂ ਨੇ ਸਾੜੇ ਖਰਬਾਂ ਡਾਲਰ

8/1/2020 3:49:38 PM

ਸਿਓਲ : ਕੋਰੋਨਾ ਵਾਇਰਸ ਨਾਲ ਜੂਝ ਰਹੇ ਦੱਖਣੀ ਕੋਰੀਆ ਵਿਚ ਇਸ ਮਹਾਮਾਰੀ ਨੂੰ ਲੈ ਕੇ ਲੋਕਾਂ ਵਿਚ ਇੰਨਾ ਜ਼ਿਆਦਾ ਖ਼ੌਫ ਫੈਲ ਗਿਆ ਕਿ ਉਨ੍ਹਾਂ ਨੇ 2.25 ਟ੍ਰਿਲੀਅਨ ਡਾਲਰ ਮੁੱਲ ਦੇ ਨੋਟਾਂ ਅਤੇ ਸਿੱਕਿਆਂ ਨੂੰ ਨਸ਼‍ਟ ਕਰ ਦਿੱਤਾ। ਦੱਖਣੀ ਕੋਰੀਆ ਦੇ ਲੋਕਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਇਨ੍ਹਾਂ ਨੋਟਾਂ ਨੂੰ ਵਾਸ਼ਿੰਗ ਮਸ਼ੀਨ ਵਿਚ ਪਾ ਦਿੱਤਾ ਜਿਸ ਨਾਲ ਉਹ ਖ਼ਰਾਬ ਹੋ ਗਏ। ਇਹੀ ਨਹੀਂ ਕਈ ਤਾਂ ਅਜਿਹੇ ਸਨ ਜਿਨ੍ਹਾਂ ਨੇ ਨੋਟਾਂ ਦੇ ਬੰਡਲ ਹੀ ਓਵਨ ਵਿਚ ਪਾ ਦਿੱਤੇ। ਇਸ ਨਾਲ ਨੋਟ ਕਾਫ਼ੀ ਸੜ ਗਏ। ਹੁਣ ਦੱਖਣੀ ਕੋਰੀਆ ਦੇ ਰਿਜ਼ਰਵ ਬੈਂਕ ਨੂੰ ਇਨ੍ਹਾਂ ਖ਼ਰਬਾਂ ਡਾਲਰ ਦੇ ਨੋਟਾਂ ਨਾਲ ਜੂਝਨਾ ਪੈ ਰਿਹਾ ਹੈ।

ਦੱਖਣੀ ਕੋਰੀਆ ਦੇ ਰਿਜ਼ਰਵ ਬੈਂਕ ਕਹੇ ਜਾਣ ਵਾਲੇ ਬੈਂਕ ਆਫ ਕੋਰੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ‍ ਪਿਛਲੇ 6 ਮਹੀਨੇ ਵਿਚ ਸਾਲ 2019 ਦੇ ਮੁਕਾਬਲੇ ਲੋਕਾਂ ਨੇ 3 ਗੁਣਾ ਜ਼ਿਆਦਾ ਸੜੇ ਹੋਏ ਨੋਟ ਬਦਲੇ ਹਨ। ਬੈਂਕ ਨੇ ਕਿਹਾ ਕਿ ਇਸ ਵਾਧੇ ਦੇ ਪਿੱਛੇ ਵੱਡਾ ਕਾਰਨ ਕੋਰੋਨਾ ਵਾਇਰਸ ਦਾ ਖ਼ੌਫ ਹੈ। ਬੈਂਕ ਨੇ ਕਿਹਾ ਕਿ ਜਨਵਰੀ ਤੋਂ ਜੂਨ ਦਰਮਿਆਨ 1.32 ਅਰਬ ਵਾਨ (1.1 ਅਰਬ ਡਾਲਰ) ਦੇ ਸੜੇ ਹੋਏ ਨੋਟ ਬੈਂਕ ਨੂੰ ਵਾਪਸ ਕੀਤੇ ਗਏ ਹਨ। ਬੈਂਕ ਨੇ ਦੱਸਿਆ ਇਸ ਮਿਆਦ ਵਿਚ ਪਿਛਲੇ ਸਾਲ ਸਿਰਫ਼ 40 ਲੱਖ ਡਾਲਰ ਦੇ ਸੜੇ ਹੋਏ ਨੋਟ ਵਾਪਸ ਕੀਤੇ ਗਏ ਸਨ।

ਬੈਂਕ ਨੇ ਕਿਹਾ ਕਿ‍ ਇਸ ਸਾਲ ਓਵਨ ਦੇ ਅੰਦਰ ਨੋਟਾਂ ਨੂੰ ਸਾੜਨ ਦੇ ਕਾਫ਼ੀ ਮਾਮਲੇ ਸਾਹਮਣੇ ਆਏ ਹਨ। ਬੈਂਕ ਦਾ ਇਸ਼ਾਰਾ ਇਸ ਵੱਲ ਸੀ ਕਿ ਲੋਕਾਂ ਨੇ ਨੋਟਾਂ ਤੋਂ ਕੋਰੋਨਾ ਵਾਇਰਸ ਦੇ ਫੈਲਣ ਦੇ ਡਰੋਂ ਇਨ੍ਹਾਂ ਨੋਟਾਂ ਨੂੰ ਓਵਨ ਅੰਦਰ ਸਾੜ ਦਿੱਤਾ। ਬੈਂਕ ਨੇ ਦੱਸਿਆ ਕਿ ਸਾਲ 2020 ਦੇ ਪਹਿਲੇ 6 ਮਹੀਨੇ ਵਿਚ ਕੁੱਲ 2.69 ਟ੍ਰਿਲੀਅਨ ਵਾਨ ਜਾਂ 2.25 ਟ੍ਰਿਲੀਅਨ ਡਾਲਰ ਮੁੱਲ ਦੇ ਕਟੇ-ਫਟੇ ਅਤੇ ਸੜੇ ਹੋਏ ਨੋਟ ਅਤੇ ਸਿੱਕੇ ਬਰਾਮਦ ਹੋਏ ਹਨ। ਇਨ੍ਹਾਂ ਨੋਟਾਂ ਅਤੇ ਸਿੱਕਿਆਂ ਨੂੰ ਗਰਮ ਕਰਣ ਲਈ ਮਾਈਕ੍ਰੋਵੇਵ‍ ਜਾਂ ਓਵਨ ਦੇ ਇਲਾਵਾ ਵਾਸ਼ਿੰਗ ਮਸ਼ੀਨ ਦਾ ਇਸ‍ਤੇਮਾਲ ਕੀਤਾ ਗਿਆ।

ਬੈਂਕ ਨੇ ਇਕ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਉਮ ਨਾਮ ਦੇ ਇਕ ਵਿਅਕਤੀ ਨੇ 35.5 ਮਿਲੀਅਨ ਵਾਨ ਜਾਂ 30 ਹਜ਼ਾਰ ਡਾਲਰ ਦੇ ਨੋਟ ਬਦਲੇ, ਜਿਸ ਨੂੰ ਉਸ ਨੇ ਵਾਸ਼ਿੰਗ ਮਸ਼ੀਨ ਵਿਚ ਪਾ ਦਿੱਤਾ ਸੀ। ਇਸ ਵਿਚੋਂ ਉਮ ਨੂੰ ਸਿਰਫ਼ 22.9 ਮਿ‍ਲੀ‍ਅਨ ਵਾਨ ਹੀ ਮਿਲੇ ਸਨ। ਇਸ ਨਾਲ ਉਸ ਦੀ 35 ਫ਼ੀਸਦੀ ਮੂਲ ਧਨਰਾਸ਼ੀ ਨਸ਼‍ਟ ਹੋ ਗਈ। ਬੈਂਕ ਨੇ ਦੱਸਿਆ ਕਿ ਇਹ 30 ਹਜ਼ਾਰ ਡਾਲਰ ਉਸ ਨੂੰ ਅੰਤਿਮ ਸੰਸ‍ਕਾਰ ਲਈ ਪਰਿਵਾਰ ਦੇ ਮੈਂਬਰਾਂ ਤੋਂ ਦਾਨ ਵਿਚ ਮਿਲੇ ਸਨ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿਚ ਬੈਂਕ ਆਫ ਕੋਰੀਆ ਨੇ ਕਿਹਾ ਸੀ ਕਿ ਉਹ ਬੈਂਕ ਨੋਟਾਂ ਨੂੰ 2 ਹਫ਼ਤਿਆਂ ਲਈ ਵੱਖ ਰੱਖ ਰਿਹਾ ਹੈ ਤਾਂ ਕਿ ਕੋਰੋਨਾ ਵਾਇਰਸ ਨੂੰ ਖ਼ਤ‍ਮ ਕੀਤਾ ਜਾ ਸਕੇ। ਇਹੀ ਨਹੀਂ ਬੈਂਕ ਨੇ ਕੁੱਝ ਨੋਟਾਂ ਨੂੰ ਸਾੜਿਆ ਵੀ ਸੀ।


cherry

Content Editor cherry