ਜਾਣੋ ਕਿਉਂ ਉਲਝੀ ਹੈ ਕੋਰੋਨਾ ਵਾਇਰਸ ਦੀ ਉਤਪੱਤੀ ਦੀ ਗੁੱਥੀ, ਕੀ ਅਮਰੀਕਾ ਦੀ ਜਾਂਚ ਹੋਵੇਗੀ ਸਾਰਥਕ ਸਿੱਧ!

Friday, Jun 04, 2021 - 01:16 PM (IST)

ਜਾਣੋ ਕਿਉਂ ਉਲਝੀ ਹੈ ਕੋਰੋਨਾ ਵਾਇਰਸ ਦੀ ਉਤਪੱਤੀ ਦੀ ਗੁੱਥੀ, ਕੀ ਅਮਰੀਕਾ ਦੀ ਜਾਂਚ ਹੋਵੇਗੀ ਸਾਰਥਕ ਸਿੱਧ!

ਨੈਸ਼ਨਲ ਡੈਸਕ- ਦੁਨੀਆ ਭਰ ’ਚ ਲੱਖਾਂ ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਦੇਣ ਵਾਲੇ ਕੋਰੋਨਾ ਵਾਇਰਸ ਸਬੰਧੀ ਅਜੇ ਵੀ ਇਹ ਭੇਦ ਕਾਇਮ ਹੈ ਕਿ ਆਖਿਰ ਇਹ ਪਹਿਲਾਂ ਕਿਥੇ ਆਇਆ। ਪਿਛਲੇ ਡੇਢ ਸਾਲ ’ਚ ਵਾਇਰਸ ਸਬੰਧੀ ਕਈ ਦਾਅਵੇ ਸਾਹਮਣੇ ਆ ਚੁੱਕੇ ਹਨ। ਪਹਿਲਾਂ ਕਿਹਾ ਗਿਆ ਵਾਇਰਸ ਚੀਨ ਦੀ ਵੁਹਾਨ ਪ੍ਰਯੋਗਸ਼ਾਲਾ ਤੋਂ ਲੀਕ ਹੋਇਆ ਹੈ ਫਿਰ ਕਈ ਵਿਗਿਆਨੀਆਂ ਨੇ ਕਿਹਾ ਕਿ ਇਸ ਥਿਓਰੀ ਦਾ ਕੋਈ ਬੇਸ ਨਹੀਂ ਹੈ। ਕਈ ਲੋਕਾਂ ਨੇ ਇਸਨੂੰ ਸਾਜ਼ਿਸ਼ ਕਰਾਰ ਦਿੱਤਾ। ਹਾਲਾਂਕਿ ਹੁਣ ਇਹ ਵਿਵਾਦ ਇਕ ਵਾਰ ਫਿਰ ਤੋਂ ਜ਼ੋਰ ਫੜਨ ਲੱਗਾ ਹੈ।

ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਸਮੇਤ 6 ਦੇਸ਼ਾਂ ਨੂੰ ਦਿੱਤੀ ਰਾਹਤ, ਵਾਧੂ ਟੈਕਸ ਕੀਤਾ ਮੁਅੱਤਲ

ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਮਾਮਲੇ ਦੀ ਜਾਂਚ ਦਾ ਐਲਾਨ ਕੀਤਾ ਹੈ, ਇਸ ਲਈ ਗਠਿਤ ਟੀਮ ਇਹ ਪਤਾ ਲਗਾਏਗੀ ਕਿ ਆਖਿਰ ਇਹ ਵਾਇਰਸ ਕਿਥੋਂ ਆਇਆ ਹੈ। ਇਸ ਜਾਂਚ ’ਚ ਪਤਾ ਲਗਾਇਆ ਜਾਏਗਾ ਕਿ ਕੀ ਇਹ ਚੀਨ ਦੀ ਵੁਹਾਨ ਪ੍ਰਯੋਗਸ਼ਾਲਾ ਤੋਂ ਲੀਕ ਹੋਇਆ ਹੈ ਜਾਂ ਕਿਤੇ ਹੋਰ ਤੋਂ ਆਇਆ ਹੈ? ਬਾਈਡੇਨ ਨੇ 90 ਦਿਨਾਂ ਦੇ ਅੰਦਰ ਜਾਂਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ। ਉਧਰ ਚੀਨ ਨੇ ਉਲਟਾ ਅਮਰੀਕਾ ’ਤੇ ਦੋਸ਼ ਲਗਾਇਆ ਹੈ ਕਿ ਵਾਇਰਸ ਅਮਰੀਕੀ ਫੌਜ ਦੇ ਅੱਡੇ ਫੋਰਟ ਡੇਟ੍ਰਿਕ ਤੋਂ ਆਇਆ ਹੈ। ਭਾਰਤ ਨੇ ਵਾਇਰਸ ਦੀ ਉਤਪੱਤੀ ਦੀ ਜਾਂਚ ਨੂੰ ਲੈ ਕੇ ਅਮਰੀਕਾ ਦਾ ਸਮਰਥਨ ਕੀਤਾ ਹੈ।

ਵੁਹਾਨ ਲੈਬ-ਲੀਕ ਹੋਣ ਦੇ ਪਿੱਛੇ ਕੀ ਹੈ ਵਿਗਿਆਨੀਆਂ ਦੀ ਥਿਓਰੀ
ਇਹ ਵਿਵਾਦਪੂਰਨ ਥਿਓਰੀ ਕੋਰੋਨਾ ਇਨਫੈਕਸ਼ਨ ਦੇ ਸ਼ੁਰੂਆਤੀ ਦੌਰ ’ਚ ਸਾਹਮਣੇ ਆਈ ਅਤੇ ਇਸਨੂੰ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਵਾ ਦਿੱਤੀ। ਕਈਆਂ ਦਾ ਕਹਿਣਾ ਸੀ ਕਿ ਇਕ ਜੈਵਿਕ ਹਥਿਆਰ ਦੇ ਤੌਰ ’ਤੇ ਇਸਤੇਮਾਲ ਕਰਨ ਲਈ ਕੋਰੋਨਾ ਵਾਇਰਸ ’ਚ ਤਬਦੀਲੀ ਕੀਤੀ ਗਈ ਹੋਵੇਗੀ। ਉਸ ਸਮੇਂ ਮੀਡੀਆ ਅਤੇ ਸਿਆਸੀ ਦੁਨੀਆ ਦੇ ਲੋਕਾਂ ਨੇ ਇਸਨੂੰ ਕੋਈ ਸਾਜਿਸ਼ ਨਹੀਂ ਮੰਨਿਆ। ਪਰ ਕਈਆਂ ਨੇ ਕਿਹਾ ਕਿ ਇਸ ਸ਼ੱਕ ਨੂੰ ਫਿਰ ਤੋਂ ਜ਼ੋਰ ਮਿਲਣ ਲੱਗਾ ਹੈ ਕਿ ਕੋਰੋਨਾ ਵਾਇਰਸ ਕਿਸੇ ਪ੍ਰਯੋਗਸ਼ਾਲਾ ਤੋਂ ਲੀਕ ਹੋਇਆ ਹੈ। ਟਰੰਪ ਪ੍ਰਸ਼ਾਸਨ ਦੇ ਅਹੁਦਾ ਛੱਡਣ ਤੋਂ ਲਗਭਗ 15 ਦਿਨ ਪਹਿਲਾਂ ਇਸ ਸਾਲ 15 ਜਨਵਰੀ ਨੂੰ ਘੱਟ ਤੋਂ ਘੱਟ ਸਤੰਬਰ 2020 ਤੋਂ ਬਾਅਦ ਦੇ ਸਿਧਾਂਤ ’ਤੇ ਗੰਭੀਰਤਾ ਨੇ ਵਿਚਾਰ ਕੀਤਾ ਗਿਆ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ‘ਤੱਥ ਪੱਤਰ’ ਨੂੰ ਜਨਤਕ ਕੀਤਾ ਸੀ।

ਇਹ ਵੀ ਪੜ੍ਹੋ: ਸਾਵਧਾਨ! AC ਟੈਕਸੀ ’ਚ ਸਫ਼ਰ ਕਰਨ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ 300 ਫ਼ੀਸਦੀ ਜ਼ਿਆਦਾ

ਬਾਈਡੇਨ ਨੂੰ ਕਿਉਂ ਦੇਣੇ ਪਏ ਫਿਰ ਤੋਂ ਜਾਂਚ ਦੇ ਹੁਕਮ
ਇਕ ਮੀਡੀਆ ਰਿਪੋਰਟ ਮੁਤਾਬਕ ਅਧਿਕਾਰੀਆਂ ਦੇ ਤੱਥ ਪੱਤਰ ਦੀ ਮਿਆਦ ’ਤੇ ਸਵਾਲ ਉਠਾਉਣ ਤੋਂ ਬਾਅਦ ਬਾਈਡੇਨ ਪ੍ਰਸ਼ਾਸਨ ਨੇ ਸਮੇਂ ਅਤੇ ਸੋਮਿਆਂ ਦੀ ਬਰਬਾਦੀ ਮੰਨਕੇ ਵਿਭਾਗ ਦੀ ਜਾਂਚ ਨੂੰ ਬੰਦ ਕਰ ਦਿੱਤਾ ਸੀ। ਪਰ ਬਾਈਡੇਨ ’ਤੇ ਆਪਣੀ ਸਥਿਤੀ ’ਤੇ ਮੁੜ ਵਿਚਾਰ ਕਰਨ ਲਈ ਦਬਾਅ ਬਣ ਰਿਹਾ ਸੀ ਕਿ ਕੀ ਕੋਵਿਡ-19 ਦੀ ਉਤਪੱਤੀ ਕੁਦਰਤੀ ਹੋਈ ਸੀ, ਖਾਸ ਕਰ ਕੇ ਡਬਲਯੂ. ਐੱਚ. ਓ. ਦੀ ਰਿਪੋਰਟ ਤੋਂ ਬਾਅਦ ਜਦੋਂ ਉਹ ਵਾਇਰਸ ਦੀ ਉਤਪੱਤੀ ’ਤੇ ਨਿਰਣਾਇਕ ਜਵਾਬ ਦੇਣ ’ਚ ਅਸਫਲ ਰਿਹਾ। 14 ਮਈ ਨੂੰ 18 ਵਿਗਿਆਨੀਆਂ ਦੇ ਇਕ ਸਮੂਹ ਨੇ ਸਾਈਂਸ ਜਰਨਲ ’ਚ ਲਿਖਿਆ ਕਿ ਇਸ ਮਹਾਮਾਰੀ ਦੀ ਉਤਪੱਤੀ ਬਾਰੇ ਜ਼ਿਆਦਾ ਸਪਸ਼ਟ ਕਰਨ ਲਈ ਇਕ ਜਾਂਚ ਜ਼ਰੂਰੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ‘ਕੁਦਰਤੀ ਅਤੇ ਪ੍ਰਯੋਗਸ਼ਾਲਾ ਸਪਿਲਓਵਰ’ ਦੋਨੋਂ ਸੰਭਾਵਨਾਵਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ। 23 ਅਤੇ 24 ਮਈ ਨੂੰ ਵਾਲ ਸਟ੍ਰੀਟ ਜਰਨਲ ਤੋਂ ਦੋ ਰਿਪੋਰਟਾਂ ਪ੍ਰਕਾਸ਼ਿਤ ਹੋਈਆਂ ਜਿਨ੍ਹਾਂ ਤੋਂ ਅਜਿਹਾ ਮਲੂਮ ਹੁੰਦਾ ਹੈ ਕਿ ਕਿ ਬਾਈਡੇਨ ਨੂੰ ਕਾਰਵਾਈ ’ਚ ਧੱਕ ਦਿੱਤਾ ਗਿਆ ਸੀ। ਇਕ ਰਿਪੋਰਟ ਨੇ ਅਮਰੀਕੀ ਖੁਫੀਆ ਰਿਪੋਰਟ ਨੂੰ ‘ਸਟੇਟ ਡਿਪਾਰਟਮੈਂਟ ਫੈਰਟ ਸ਼ੀਟ ਤੋਂ ਪਰੇ’ ਦੱਸਿਆ ਅਤੇ ਕਿਹਾ ਕਿ ਨਵੰਬਰ 2019 ’ਚ ਡਬਲਯੂ. ਆਈ. ਵੀ. ਦੇ ਤਿੰਨ ਖੋਜਕਾਰ ਬੀਮਾਰ ਪੈ ਗਏ ਸਨ। ਦੂਸਰੀ ਰਿਪੋਰਟ ਯੂਨਾਨ ਤਾਂਬੇ ਦੀ ਖਾਨ ਬਾਰੇ ਸੀ ਜਿਥੇ 6 ਖਣਿਕ ਬੀਮਾਰ ਪੈ ਗਏ ਸਨ।

ਵੁਹਾਨ ਦੀ ਲੈਬ ’ਚ ਕੋਰੋਨਾ ਦੇ ਸਟ੍ਰੇਨ ਦੀ ਪਛਾਣ
ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਗੰਭੀਰ ਨਿਮੋਨੀਆ ਨਾਲ ਪੀੜਤ ਖਾਨ ਮਜ਼ਦੂਰਾਂ ਦੇ ਫੇਫੜੇ ’ਚ ਉਹੀ ਧੱਬੇ ਸਨ ਜੋ ਕੋਵਿਡ ਰੋਗੀਆਂ ’ਚ ਦੇਖੇ ਗਏ ਸਨ। ਡਬਲਯੂ. ਆਈ. ਵੀ. ਵਿਗਿਆਨੀਆਂ ਨੇ ਖਾਨ ’ਚ 276 ਚਮਗਿੱਦੜਾਂ ਦੇ ਨਮੂਨਿਆਂ ਦਾ ਅਧਿਐਨ ਕੀਤਾ, ਜਿਸ ਵਿਚੋਂ ਉਨ੍ਹਾਂ ਨੇ ਇਕ ਕੋਰੋਨਾ ਵਾਇਰਸ ਸਟ੍ਰੇਨ ਦੀ ਪਛਾਣ ਕੀਤੀ ਜਿਸ ਨੂੰ ਉਨ੍ਹਾਂ ਨੇ ਆਰ. ਏ. ਬੀ. ਟੀ-ਕੋਵ/4991 ਦਾ ਨਾਂ ਦਿੱਤਾ। ਖੋਜ 2016 ’ਚ ਪ੍ਰਕਾਸ਼ਤ ਹੋਈ ਸੀ। ਫਰਵਰੀ 2020 ’ਚ ਉਨ੍ਹਾਂ ਹੀ ਖੋਜਕਾਰਾਂ ਨੇ ਨੇਚਰ ’ਚ ਇਕ ਪੇਪਰ ਪ੍ਰਕਾਸ਼ਿਤ ਕੀਤਾ, ਜਿਸ ਵਿਚ ਰੈਟ-ਜੀ-13 ਦਾ ਵਰਣਨ ਕੀਤਾ ਗਿਆ ਸੀ, ਇਸ ਵਿਚ ਸਾਰਸ ਕੋਵ-2 ਨਾਲ 96.2 ਫੀਸਦੀ ਜੀਨੋਮ ਅਨੁਕ੍ਰਮ ਮਿਲਾਨ ਸੀ। ਦੁਨੀਆਭਰ ’ਦੇ ਵਿਗਿਆਨੀਆਂ ਨੇ ਨਮੂਨਾ ਮਿਤੀਆਂ ਅਤੇ ਆਰ. ਏ. ਬੀ. ਟੀ. ਕੋਵ/4991 ਅਤੇ ਰੈਟ-ਜੀ-13 ਦੇ ਅੰਸ਼ਿਕ ਜੱਦੀ ਅਨੁਕ੍ਰਮਾਂ ’ਚ ਸਮਾਨਤਾਵਾਂ ਦੇਖੀਆਂ, ਡਬਲਯੂ. ਆਈ. ਵੀ. ਖੋਜਕਾਰਾਂ ਨੇ ਕਿਹਾ ਕਿ ਦੋਨੋਂ ਵਾਇਰਸ ਇਕੋ ਜਿਹੇ ਸਨ। ਪਰ ਉਨ੍ਹਾਂ ਨੇ ਕਿਹਾ ਕਿ ਇਹ ਵਾਇਰਸ ਨਹੀਂ ਸਨ ਜੋ 2012 ’ਚ ਖਾਨ ਮਜ਼ਦੂਰਾਂ ਦੀ ਮੌਤ ਦਾ ਕਾਰਨ ਬਣੇ ਸਨ।

ਇਹ ਵੀ ਪੜ੍ਹੋ: ਹਰਭਜਨ ਸਿੰਘ ਦੀ ਇਸ ਟਵੀਟ ਮਗਰੋਂ ਹੋ ਰਹੀ ਹੈ ਹਰ ਪਾਸੇ ਤਾਰੀਫ਼, ਲਿਖਿਆ- ਯੋਗ ਕਰੋ ਜਾਂ ਨਾ ਕਰੋ ਪਰ...

ਚੀਨ ਬੋਲਿਆ ਅਮਰੀਕੀ ਫੌਜ ਦੇ ਅੱਡੇ ਫੋਰਡ ਡੇਟ੍ਰਿਕ ਤੋਂ ਆਇਆ ਹੈ ਵਾਇਰਸ
ਬੀਜਿੰਗ ਨੇ ਇਸ ਅਮਰੀਕਾ ਦੀ ਜਾਂਚ ਦੇ ਸਿਧਾਂਤ ਨੂੰ ਖਾਰਿਜ਼ ਕਰ ਦਿੱਤਾ ਹੈ, ਅਤੇ ਕਿਹਾ ਕਿ ਵਾਇਰਸ ਮੈਰੀਲੈਂਡ ’ਚ ਅਮਰਕੀਕੀ ਫੌਜੀ ਅੱਡੇ ਡੇਟ੍ਰਿਕ ਤੋਂ ਆਇਆ ਹੈ। ਅਮਰੀਕੀ ਰਾਸ਼ਟਰਪਤੀ ਵਲੋਂ ਐਲਾਨੀ ਜਾਂਚ ਦਾ ਜ਼ਿਕਰ ਕਰਦੇ ਹੋਏ, ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਅਨ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਅਮਰੀਕਾ ਦਾ ਉਦੇਸ਼ ਮਹਾਮਾਰੀ ਦਾ ਉਪਯੋਗ ਕਲੰਕ, ਸਿਆਸੀ ਹੇਰ-ਫੇਰ ਅਤੇ ਦੋਸ਼ ਟਰਾਂਸਫਰ ਨੂੰ ਅੱਗੇ ਵਧਾਉਣ ਲਈ ਕਰਨਾ ਹੈ। ਇਹ ਵਿਗਿਆਨ ਪ੍ਰਤੀ ਅਨਾਦਰਪੂਰਨ, ਲੋਕਾਂ ਦੇ ਜੀਵਨ ਪ੍ਰਤੀ ਗੈਰ-ਜ਼ਿੰਮੇਵਾਰ ਹਨ।

ਭਾਰਤ ਨੇ ਕੀਤਾ ਬਾਈਡੇਨ ਦੀ ਜਾਂਚ ਦੇ ਐਲਾਨ ਦਾ ਸਮਰਥਨ
ਭਾਰਤ ਜਾਂਚ ਦਾ ਸਮਰਥਨ ਕਰਦਾ ਹੈ। ਚੀਨ ਦਾ ਨਾਂ ਏ ਬਿਨਾਂ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਡਬਲਯੂ. ਐੱਚ. ਓ. ਦੀ ਅਗਵਾਈ ਵਾਲਾ ਅਧਿਐਨ ਇਕ ਅਹਿਮ ਅਤੇ ਪਹਿਲਾ ਕਦਮ ਸੀ ਅਤੇ ਸਾਰਿਆਂ ਨੂੰ ਕੋਵਿਡ-19 ਦੀ ਉਤਪੱਤੀ ਨੂੰ ਨਿਰਣਾਇਕ ਰੂਪ ਨਾਲ ਅੱਗੇ ਦੀ ਜਾਂਚ ’ਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਸਨੇ ਅਗਲੇ ਪੜਾਅ ਦੇ ਅਧਿਐਨ ਦੀ ਲੋੜ ਦੇ ਨਾਲ-ਨਾਲ ਅੱਗੇ ਦੇ ਅੱਕੜਿਆਂ ਅਤੇ ਅਧਿਐਨਾਂ ਨੂੰ ਮਜ਼ਬੂਤ ਨਤੀਜੇ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ।

ਤੱਥ ਪੱਤਰ ’ਚ ਬਣਾਏ ਗਏ ਸਨ ਤਿੰਨ ਪੁਆਇੰਟ

  • ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ (ਡਬਲਯੂ. ਆਈ. ਵੀ.) ਦੇ ਖੋਜਕਾਰ 8 ਦਸੰਬਰ 2019 ਨੂੰ ਕੋਵਿਡ ਦੇ ਸਭ ਤੋਂ ਪਹਿਲਾਂ ਰਿਪੋਰਟ ਕੀਤੇ ਗਏ ਮਾਮਲੇ ਤੋਂ ਬਹੁਤ ਪਹਿਲਾਂ ਕੋਵਿਡ-19 ਅਤੇ ਮੌਸਮੀ ਬੀਮਾਰੀਆਂ ਵਾਂਗ ਲੱਛਣਾਂ ਨਾਲ ਬੀਮਾਰ ਪੈ ਗਏ ਸਨ।
  • ਕੀ 2018 ਡਬਲਯੂ. ਆਈ. ਵੀ. ਦੇ ਖੋਜਕਾਰ ਰੈਟ-ਜੀ-13 ਦੇ ਨਾਲ ਪ੍ਰਯੋਗ ਕਰ ਰਹੇ ਸਨ। ਇਸ ਚਮਗਿੱਦੜ ਦਾ ਕੋਰੋਨਾ ਵਾਇਰਸ 96.2 ਫੀਸਦੀ ਕੋਵਿਡ-190 ਨਾਲ ਮੈਚ ਕਰ ਰਿਹਾ ਸੀ। ਰੈਟ-ਜੀ-13 ਨੂੰ 2013 ’ਚ ਯੂਨਾਨ ਦੀ ਇਕ ਖਾਨ ’ਚ ਮਲ ਤੋਂ ਲਏ ਗਏ ਨਮੂਨਿਆਂ ਤੋਂ ਵੱਖ ਕੀਤਾ ਗਿਆ ਸੀ, ਜਿਥੇ 2012 ’ਚ 6 ਖਾਨ ਮਜ਼ਦੂਰਾਂ ਦੀ ਮੌਤ ਹੋ ਗਈ ਸੀ।
  • ਡਬਲਯੂ. ਆਈ. ਵੀ. ਨੇ ਪੀਪੁਲਸ ਲਿਬਰੇਸ਼ਨ ਆਰਮੀ ਵਲੋਂ ਜਾਨਵਰਾਂ ਦੇ ਪ੍ਰਯੋਗਾਂ ਸਮੇਤ ਵਰਗੀਕ੍ਰਿਤ ਫੌਜੀ ਰਿਸਰਚ ਕੀਤੀ ਸੀ।

ਵੁਹਾਨ ਦੀ ਡਬਲਯੂ. ਆਈ. ਵੀ. ਪ੍ਰਯੋਗਸ਼ਾਲਾ ’ਤੇ ਸ਼ੱਕ
ਡਬਲਯੂ. ਆਈ. ਵੀ. ਵਲੋਂ ਦੇਰ ਨਾਲ ਸਵੀਕਾਰ ਕੀਤਾ ਗਿਆ ਸੀ ਕਿ ਦੋ ਵਾਇਰਸ ਇਕੋ ਜਿਹੇ ਸਨ ਅਤੇ ਇਸਦੇ ਲਈ ਉਨ੍ਹਾਂ ਦੇ ਸਪਸ਼ਟੀਕਰਨ ’ਚ ਕੁਝ ਵਿਰੋਧਾਂ ਨੇ ਡਬਲਯੂ. ਆਈ. ਵੀ. ਦੇ ਡਾਟਾ ਦੀ ਪਾਰਦਰਸ਼ਿਤਾ ’ਤੇ ਸਵਾਲ ਉਠਾਏ ਹਨ। ਕੁਝ ਲੋਕ ਇਸ ਗੱਲ ਤੋਂ ਨਾਂਹ ਨਹੀਂ ਕਰਦੇ ਹਨ ਕਿ ਡਬਲਯੂ. ਆਈ. ਵੀ. ਵੱਖ-ਵੱਖ ਬੈਟ ਵਾਇਰਸ ਦੇ ਤੱਤਾਂ ਨੂੰ ਮਿਲਾਕੇ ਟੀਕੇ ਲੱਭਣ ਲਈ ਨਵੇਂ ਵਾਇਰਸ ਬਣਾਉਣ ਲਈ ਪ੍ਰਯੋਗ ਕਰ ਰਿਹਾ ਸੀ ਅਤੇ ਇਸੇ ਦੌਰਾਨ ਪ੍ਰਯੋਗਸ਼ਾਲਾ ’ਚ ਗਲਤੀ ਨਾਲ ਰਿਸਾਅ ਹੋਣ ਕਾਰਨ ਇਹ ਲੀਕ ਹੋ ਗਿਆ।

ਇਹ ਵੀ ਪੜ੍ਹੋ: ‘ਬਲੈਕ ਕਾਰਬਨ’ ਜਮ੍ਹਾ ਹੋਣ ਨਾਲ ਹਿਮਾਲਿਆ ’ਚ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ਼ : ਵਿਸ਼ਵ ਬੈਂਕ

ਕੀ ਕਿਹਾ ਹੈ ਕਿ ਡਬਲਯੂ ਐੱਚ. ਓ. ਨੇ ਆਪਣੀ ਰਿਪੋਰਟ ’ਚ
ਮੰਨਿਆ ਜਾ ਰਿਹਾ ਹੈ ਕਿ 30 ਮਾਰਚ 2021 ਨੂੰ ਜਾਰੀ 120 ਸਫਿਆਂ ਦੀ ਰਿਪੋਰਟ, ਵਾਇਰਸ ਦੀ ਉਤਪੱਤੀ ਬਾਰੇ ਅਨਿਰਣਾਇਕ ਸੀ। ਚਾਰ ਦ੍ਰਿਸ਼ਾਂ ’ਚ ਇਸ ਵਿਚ ਕਿਹਾ ਹੈ ਕਿ ਇਹ ਬਹੁਤ ਸੰਭਾਵਨਾ ਹੈ ਕਿ ਵਾਇਰਸ ਇਕ ਜਾਨਵਰ ਤੋਂ ਇਕ ਮੱਧਵਰਤੀ ਮੇਜ਼ਬਾਨ ਤੋਂ ਮਨੁੱਖ ’ਚ ਫੈਲਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਕ ਪ੍ਰੋਯਗਸ਼ਾਲਾ ’ਚ ਰਿਸਾਅ ਬਹੁਤ ਅਸੰਭਵ ਸੀ, ਹਾਲਾਂਕਿ ਇਸਨੇ ਇਸ ਸੰਭਾਵਨਾ ਦਾ ਅਧਿਐਨ ਨਹੀਂ ਕੀਤਾ। ਡਬਲਯੂ. ਐੱਚ. ਓ. ਦੇ ਜਨਰਲ ਡਾਇਰੈਕਟਰ ਟੇਡ੍ਰੋਸ ਅਦਨੋਮ ਗੇਨੇਰੀਅਸ ਨੇ ਕਿਹਾ ਕਿ ਜਿਥੋਂ ਤੱਕ ਡਬਲਯੂ. ਐੱਚ. ਓ. ਦਾ ਸਬੰਧ ਹੈ, ਸਾਰੀਆਂ ਕਲਪਨਾਵਾਂ ਮੇਜ਼ ’ਤੇ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸਦੇ ਲਈ ਹੋਰ ਜਾਂਚ ਦੀ ਲੋੜ ਹੈ।

ਇਨਫੈਕਸ਼ਨ ਦਾ ਸ੍ਰੋਤ ਜਾਣਨਾ ਜ਼ਰੂਰੀ ਕਿਉਂ?
ਕੋਵਿਡ-19 ਨੇ ਦੁਨੀਆ ਭਰ ’ਚ ਭਾਰੀ ਤਬਾਹੀ ਮਚਾਈ ਹੈ। ਹੁਣ ਤੱਕ ਇਸ ਨਾਲ 35 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਆਦਾਤਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਦੁਬਾਰਾ ਅਜਿਹਾ ਨਾ ਹੋਵੇ ਇਸਦੇ ਲਈ ਸਮਝਣਾ ਬੇਹੱਦ ਅਹਿਮ ਹੈ ਕਿ ਆਖਿਰ ਇਹ ਵਾਇਰਸ ਕਿਥੋ ਅਤੇ ਕਿਵੇਂ ਆਇਆ? ਜੇਕਰ ‘ਜੂਨਾਟਿਕ ਥਿਓਰੀ’ ਯਾਨੀ ਜਾਨਵਰਾਂ ਤੋਂ ਇਨਫੈਕਸ਼ਨ ਫੈਲਣ ਦੀ ਥਿਓਰੀ ਸਹੀ ਸਾਬਿਤ ਹੋਈ ਤਾਂ ਇਸ ਨਾਲ ਫਾਰਮਿੰਗ ਅਤੇ ਜੰਗਲੀ ਜੀਵਾਂ ਨਾਲ ਜੁੜੀਆਂ ਸਰਗਰਮੀਆਂ ’ਤੇ ਬਹੁਤ ਅਸਰ ਪੈ ਸਕਦਾ ਹੈ। ਇਸਦਾ ਅਸਰ ਦਿਖਣ ਵੀ ਲੱਗਾ ਹੈ। ਡੈਨਮਾਰਕ ’ਚ ਮਿੰਕ ਫਾਰਮਿੰਗ ਨਾਲ ਵਾਇਰਸ ਫੈਲਣ ਦੇ ਡਰ ਤੋਂ ਲੱਖਾਂ ਮਿੰਕ ਮਾਰੇ ਜਾ ਰਹੇ ਹਨ। ਪਰ ਜੇਕਰ ਫਰੋਜਨ ਫੂਡ ਅਤੇ ਪ੍ਰਯੋਗਸ਼ਾਲਾ ਤੋਂ ਵਾਇਰਸ ਲੀਕ ਹੋਣ ਦੀ ਥਿਓਰੀ ਸਹੀ ਨਿਕਲੀ ਤਾਂ ਵਿਗਆਨਕ ਸ਼ੋਧਾਂ ਅਤੇ ਕੌਮਾਂਤਰੀ ਵਪਾਰ ’ਤੇ ਇਸਦਾ ਡੂੰਘਾ ਅਸਰ ਪਵੇਗਾ। ਚੀਨ ’ਤੇ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਨਾਲ ਜੁੜੀਆਂ ਸ਼ੁਰੂੁਆਤੀ ਅਹਿਮ ਜਾਣਕਾਰੀਆਂ ਨੂੰ ਲੁਕਾਉਣ ਦੇ ਦੋਸ਼ ਲੱਗ ਰਹੇ ਹਨ। ਇਸਨੇ ਚੀਨ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਵੀ ਜ਼ਿਆਦਾ ਤਣਾਅਪੂਰਨ ਬਣਾ ਦਿੱਤਾ ਹੈ। ਵਾਸ਼ਿੰਗਟਨ ਸਥਿਤ ਥਿੰਕ ਟੈਂਕ ਅਟਲਾਂਟਿਕ ਕੌਂਸਲ ਦੇ ਫੇਲੋ ਜੇਮੀ ਮੇਟਜਲ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਚੀਨ ਪਹਿਲਾਂ ਦਿਨ ਤੋਂ ਵੱਡੇ ਪੈਮਾਨੇ ’ਤੇ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News