ਕੋਵਿਡ-19 : ਡਿਜ਼ਨੀ ਵਰਲਡ ਕਰੇਗਾ 11,000 ਕਾਮਿਆਂ ਦੀ ਛਾਂਟੀ

Saturday, Oct 31, 2020 - 04:45 PM (IST)

ਕੋਵਿਡ-19 : ਡਿਜ਼ਨੀ ਵਰਲਡ ਕਰੇਗਾ 11,000 ਕਾਮਿਆਂ ਦੀ ਛਾਂਟੀ

ਓਰਲੈਂਡੋ/ਅਮਰੀਕਾ (ਭਾਸ਼ਾ) : ਕੋਰੋਨਾ ਵਾਇਰਸ ਸੰਕਟ ਕਾਰਣ ਵਾਲਟ ਡਿਜ਼ਨੀ ਵਰਲਡ 11,000 ਕਾਮਿਆਂ ਦੀ ਹੋਰ ਛਾਂਟੀ ਕਰੇਗਾ। ਇਸ ਤੋਂ ਬਾਅਦ ਕੰਪਨੀ ਦੇ ਫਲੋਰਿਡਾ ਸਥਿਤ ਰਿਸਾਰਟ 'ਚ ਮਹਾਮਾਰੀ ਕਾਰਣ ਨੌਕਰੀ ਗੁਆਉਣ ਵਾਲੇ ਕੁੱਲ ਕਾਮਿਆਂ ਦੀ ਗਿਣਤੀ ਕਰੀਬ 18,000 ਹੋ ਜਾਏਗੀ।

ਡਿਜ਼ਨੀ ਵਰਲਡ ਨੂੰ 11,350 ਕਾਮਿਆਂ ਦੇ ਇਕ ਸੰਗਠਨ ਨੇ ਬਣਾਇਆ ਹੈ। ਇਸ 'ਚ ਜ਼ਿਆਦਾਤਰ ਪਾਰਟ ਟਾਈਮ ਕਾਮੇ ਹਨ। ਕੰਪਨੀ ਨੇ ਇਨ੍ਹਾਂ ਕਾਮਿਆਂ ਦੇ ਸਥਾਨਕ ਅਤੇ ਸੂਬਾ ਪੱਧਰੀ ਨੇਤਾਵਾਂ ਨੂੰ ਲਿਖੇ ਪੱਤਰ 'ਚ ਕਿਹਾ ਕਿ ਉਹ ਇਨ੍ਹਾਂ ਕਾਮਿਆਂ ਦੀ ਇਸ ਸਾਲ ਦੇ ਆਖ਼ੀਰ ਤੱਕ ਛਾਂਟੀ ਕਰ ਦੇਵੇਗੀ। ਕੰਪਨੀ ਦੇ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਲੋਰਿਡਾ 'ਚ ਸੰਘ ਤੋਂ ਬਾਹਰ ਵਾਲੇ 6,400 ਕਾਮਿਆਂ ਦੀ ਛਾਂਟੀ ਵੀ ਕੀਤੀ ਜਾਏਗੀ।

ਇਸ ਸਾਲ ਦੀ ਸ਼ੁਰੂਆਤ 'ਚ ਡਿਜ਼ਨੀ ਵਰਲਡ 'ਚ ਕੰਮ ਕਰਨ ਵਾਲੇ 720 ਕਲਾਕਾਰਾਂ ਅਤੇ ਗਾਇਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਨ੍ਹਾਂ ਕਲਾਕਾਰਾਂ ਦੀ ਅਗਵਾਈ ਕਰਨ ਵਾਲੇ ਮਜ਼ਦੂਰ ਸੰਗਠਨ ਐਕਟਰਸ ਇਕਵਿਟੀ ਐਸੋਸੀਏਸ਼ਨ ਦੇ ਮੁਤਾਬਕ ਨੌਕਰੀ ਤੋਂ ਕੱਢੇ ਜਾਣ ਕਾਰਣ ਕੰਪਨੀ ਦੇ ਲੋਰਿਡਾ ਰਿਸਾਰਟ 'ਚ ਕਈ ਲਾਈਵ ਮਨੋਰੰਜਨ ਸ਼ੋਅ ਦਾ ਰੱਦ ਹੋ ਜਾਣਾ ਹੈ। ਵਾਲਟ ਡਿਜ਼ਨੀ ਨੇ ਪਿਛਲੇ ਮਹੀਨੇ ਲੋਰਿਡਾ ਅਤੇ ਕੈਲੀਫੋਰਨੀਆ 'ਚ ਆਪਣੀ ਪਾਰਕ ਇਕਾਈ ਤੋਂ 28,000 ਨੌਕਰੀਆਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਸੀ। ਇਹ ਪੂਰੀ ਕਵਾਇਦ ਉਸ ਦੀ ਇਸੇ ਯੋਜਨਾ ਦਾ ਹਿੱਸਾ ਹੈ।


author

cherry

Content Editor

Related News