ਕੋਰੋਨਾ ਵਾਇਰਸ : ਜਾਪਾਨ ’ਚ ਐਮਰਜੈਂਸੀ ਲਾਉਣ ਦਾ ਪ੍ਰਸਤਾਵ

04/06/2020 11:45:28 PM

ਟੋਕੀਓ (ਏਜੰਸੀ)–ਟੋਕੀਓ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋਣ ਤੋਂ ਬਾਅਦ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਾਬੇ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਐਮਰਜੈਂਸੀ ਦਾ ਐਲਾਨ ਕਰਨ ਅਤੇ ਬਾਜ਼ਾਰ ਨੂੰ ਇਕ ਹਜ਼ਾਰ ਅਰਬ ਡਾਲਰ ਦਾ ਪੈਕੇਜ ਦੇਣ ਦੀ ਯੋਜਨਾ ਬਣਾ ਰਹੀ ਹੈ।ਆਬੇ ਨੇ ਕਿਹਾ,‘‘ਸਲਾਹਕਾਰ ਕਮੇਟੀ ਦੇ ਵਿਚਾਰ ਜਾਣਨ ਤੋਂ ਬਾਅਦ ਅਸੀਂ ਕੱਲ ਤੋਂ ਹੀ ਐਮਰਜੈਂਸੀ ਦਾ ਐਲਾਨ ਕਰਨ ’ਤੇ ਵਿਚਾਰ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਸਰਕਾਰ 108 ਹਜ਼ਾਰ ਅਰਬ ਯੇਨ (ਇਕ ਹਜ਼ਾਰ ਅਰਬ ਡਾਲਰ) ਦਾ ਪੈਕੇਜ ਦੇਵੇਗੀ।

PunjabKesari

ਜਪਾਨ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤ 3654 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 85 ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 575 ਲੋਕ ਅਜਿਹੇ ਹਨ ਜੋ ਠੀਕ ਹੋ ਚੁੱਕੇ ਹਨ। ਫਿਲਹਾਲ ਅਜੇ ਵੀ ਇਥੇ 2994 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 69 ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ।

PunjabKesari

ਤੁਹਾਨੂੰ ਦੱਸ ਦੀਈਏ ਕਿ ਜਾਪਾਨ ਵਿਚ 2002 ਵਿਚ ਆਏ ਸਾਰਸ ਤੋਂ ਬਾਅਦ ਤੋਂ ਹੀ ਲੋਕ ਕਾਫੀ ਸੁਚੇਤ ਹੋ ਚੁੱਕੇ ਸਨ, ਜਿਸ ਦੌਰਾਨ ਉਨ੍ਹਾਂ ਨੇ ਵਾਰ-ਵਾਰ ਹੱਥ ਧੋਣ, ਮੂੰਹ 'ਤੇ ਮਾਸਕ ਲਗਾ ਕੇ ਬਾਹਰ ਨਿਕਲਣਾ, ਹੱਥ ਨਾ ਮਿਲਾਉਣਾ ਆਦਿ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀਆਂ ਇਹ ਆਦਤਾਂ ਉਨ੍ਹਾਂ ਨੂੰ ਵਾਇਰਸ ਤੋਂ ਬਚਾਉਣ ਵਿਚ ਸਹਾਈ ਹਨ। ਇਥੋਂ ਦੇ ਸਕੂਲਾਂ ਵਿਚ ਛੋਟੇ-ਛੋਟੇ ਬੱਚਿਆਂ ਨੂੰ ਹੱਥ ਧੋਣ, ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ ਬਾਰੇ ਵੀ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਹੈ ਤਾਂ ਜੋ ਬੱਚੇ ਡਿਸੀਪਲਨ 'ਚ ਰਹਿਣ ਅਤੇ ਹੈਲਦੀ ਰਹਿਣ।


Sunny Mehra

Content Editor

Related News