ਮਾਹਰਾਂ ਦੀ ਚਿਤਾਵਨੀ, ਕੋਰੋਨਾ ਵੈਕਸੀਨ ਲਈ ਮਾਰੀਆਂ ਜਾ ਸਕਦੀਆਂ ਹਨ 5 ਲੱਖ ''ਸ਼ਾਰਕ''

09/28/2020 6:23:20 PM

ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਡਾਕਟਰ ਅਤੇ ਵਿਗਿਆਨੀ ਕੋਰੋਨਾਵਾਇਰਸ ਦੀ ਕਾਰਗਰ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਜੰਗਲੀ ਜੀਵ ਮਾਹਰਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੀ ਵੈਕਸੀਨ ਲਈ ਕਰੀਬ 5 ਲੱਖ ਸ਼ਾਰਕ ਨੂੰ ਮਾਰਿਆ ਜਾ ਸਕਦਾ ਹੈ। ਅਸਲ ਵਿਚ ਸ਼ਾਰਕ ਦੇ ਲੀਵਰ ਵਿਚ ਇਕ ਤੇਲ ਹੁੰਦਾ ਹੈ ਜਿਸ ਦੀ ਵਰਤੋਂ ਵੈਕਸੀਨ ਦੀ ਸਮਗੱਰੀ ਦੇ ਤੌਰ 'ਤੇ ਕੀਤੀ ਜਾਂਦੀ ਹੈ। ਕੋਰੋਨਾਵਾਇਰਸ ਦੀ ਕਈ ਵੈਕਸੀਨ ਦੀਆਂ ਸਮਗੱਰੀਆਂ ਵਿਚ ਸ਼ਾਰਕ ਦੇ ਲੀਵਰ ਦਾ ਤੇਲ ਮੌਜੂਦ ਹੋਣ ਦਾ ਜ਼ਿਕਰ ਹੈ। ਵੈਕਸੀਨ ਦੇ ਪ੍ਰਭਾਵ ਨੂੰ ਵਧਾਉਣ ਲਈ ਇਸ ਦੀ ਵਰਤੋਂ ਹੁੰਦੀ ਹੈ। 

ਅਮਰੀਕਾ ਦੇ ਕੈਲੀਫੋਰਨੀਆ ਦੀ ਸ਼ਾਰਕ ਅਲਾਇਜ਼ ਸੰਸਥਾ ਦਾ ਕਹਿਣਾ ਹੈ ਕਿ ਵੈਕਸੀਨ ਦੇ ਲਈ 5 ਲੱਖ ਸ਼ਾਰਕ ਨੂੰ ਮਾਰਿਆ ਜਾ ਸਕਦਾ ਹੈ। ਸਾਰਕ ਦੇ ਲੀਵਰ ਵਿਚ Squalene ਨਾਮ ਦਾ ਪਦਾਰਥ ਹੁੰਦਾ ਹੈ। ਇਹ ਇਕ ਤਰ੍ਹਾਂ ਦਾ ਕੁਦਰਤੀ ਤੇਲ ਹੁੰਦਾ ਹੈ। ਇਸੇ ਦੀ ਵਰਤੋਂ ਵੈਕਸੀਨ ਵਿਚ ਕੀਤੀ ਜਾਂਦੀ ਹੈ। ਦੁਨੀਆ ਵਿਚ ਇਸ ਸਮੇਂ ਕਰੀਬ 30 ਕੋਰੋਨਾ ਵੈਕਸੀਨ ਅਜਿਹੀਆਂ ਹਨ ਜਿਹਨਾਂ ਦਾ ਟ੍ਰਾਇਲ ਇਨਸਾਨਾਂ 'ਤੇ ਕੀਤਾ ਜਾ ਰਿਹਾ ਹੈ। ਸ਼ਾਰਕ ਅਲਾਇਜ਼ ਦਾ ਕਹਿਣਾ ਹੈਕਿ ਜੇਕਰ ਦੁਨੀਆ ਭਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਇਕ ਖੁਰਾਕ ਦੀ ਲੋੜ ਪੈਂਦੀ ਹੈ ਤਾਂ ਢਾਈ ਲੱਖ ਸ਼ਾਰਕ ਨੂੰ ਮਾਰਨਾ ਪੈ ਸਕਦਾ ਹੈ ਪਰ ਜੇਕਰ ਦੋ ਖੁਰਾਕਾਂ ਦੀ ਲੋੜ ਪੈਂਦੀ ਹੈ ਤਾਂ 5 ਲੱਖ ਸ਼ਾਰਕ ਨੂੰ ਮਾਰਨਾ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਵੈਟੀਕਨ ਪਰਤੇ ਕਾਰਡੀਨਲ ਪੇਲ

ਇੱਥੇ ਦੱਸ ਦਈਏ ਕਿ ਟ੍ਰਾਇਲ ਦੇ ਦੌਰਾਨ ਕੋਰੋਨਾ ਦੀ ਜ਼ਿਆਦਾਤਰ ਵੈਕਸੀਨ ਦੀਆਂ ਦੋ ਖੁਰਾਕਾਂ ਵਾਲੰਟੀਅਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਸ਼ਾਰਕ ਅਲਾਇਜ਼ ਦੀ ਸੰਸਥਾਪਕ ਸਟੀਫਨੀ ਬ੍ਰੇਨਡਿਲ ਦਾ ਕਹਿਣਾ ਹੈ ਕਿ ਕਿਸੇ ਚੀਜ਼ ਦੇ ਲਈ ਜੰਗਲੀ ਜੀਵ ਨੂੰ ਮਾਰਨਾ ਟਿਕਾਊ ਨਹੀਂ ਹੋਵੇਗਾ। ਖਾਸ ਕਰਕੇ ਉਦੋਂ ਜਦੋਂ ਇਸ ਜੀਵ ਵਿਚ ਜਣਨ ਦਰ ਵੱਡੇ ਪੱਧਰ 'ਤੇ ਨਹੀਂ ਹੁੰਦੀ। ਭਾਵੇਂਕਿ ਉਹਨਾਂ ਨੇ ਕਿਹਾ ਕਿ ਉਹ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਹੌਲੀ ਕਰਨਾ ਨਹੀਂ ਚਾਹੁੰਦੀ ਸਗੋਂ ਚਾਹੁੰਦੀ ਹੈ ਕਿ ਬਿਨਾਂ ਜਾਨਵਰ ਵਾਲੇ Squalene ਦੀ ਟੈਸਟਿੰਗ ਵੀ ਨਾਲ-ਨਾਲ ਹੋਵੇ।


Vandana

Content Editor

Related News