ਅਮਰੀਕਾ 'ਚ 'ਕੋਰੋਨਾ' ਨੇ ਮੁੜ ਦਿੱਤੀ ਦਸਤਕ, ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ

Sunday, Sep 03, 2023 - 12:56 PM (IST)

ਅਮਰੀਕਾ 'ਚ 'ਕੋਰੋਨਾ' ਨੇ ਮੁੜ ਦਿੱਤੀ ਦਸਤਕ, ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਵਿੱਚ ਕੋਰੋਨਾ ਇਕ ਵਾਰ ਫਿਰ ਸਿਰ ਚੁੱਕ ਰਿਹਾ ਹੈ। ਅਮਰੀਕਾ 'ਚ ਜਿਵੇਂ-ਜਿਵੇਂ ਗਰਮੀਆਂ ਖ਼ਤਮ ਹੋ ਰਹੀਆਂ ਹਨ, ਕੋਰੋਨਾ ਦੇ ਮਾਮਲਿਆਂ 'ਚ ਫਿਰ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕੋਰੋਨਾ ਕਾਰਨ ਇਕ ਹਫ਼ਤੇ ਵਿੱਚ ਹਸਪਤਾਲ 'ਚ ਦਾਖਲ ਮਰੀਜ਼ਾਂ ਦੀ ਗਿਣਤੀ 'ਚ 19 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਦੋਂ ਕਿ ਕੋਰੋਨਾ ਕਾਰਨ ਮਾਮਲਿਆਂ ਦੀ ਗਿਣਤੀ 21 ਫੀਸਦੀ ਵਧੀ ਹੈ। ਅਮਰੀਕਾ ਵਿਚ ਕਈ ਥਾਵਾਂ 'ਤੇ ਹੁਣ ਲੋਕਾਂ ਨੂੰ ਮਾਸਕ ਪਹਿਨਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ।

ਅੰਕੜਿਆਂ ਮੁਤਾਬਕ ਇਕ ਹਫ਼ਤੇ 'ਚ 10,000 ਲੋਕ ਕੋਰੋਨਾ ਦੇ ਕਾਰਨ ਹਸਪਤਾਲ 'ਚ ਦਾਖਲ ਹੋਏ ਹਨ। ਯੂ.ਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਡਾਇਰੈਕਟਰ ਮੈਂਡੀ ਕੋਹੇਨ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵੈਕਸੀਨ ਨਹੀਂ ਲਈ ਹੈ, ਉਨ੍ਹਾਂ ਲਈ ਕੋਰੋਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਕੋਰੋਨਾ ਉਨ੍ਹਾਂ ਲੋਕਾਂ ਲਈ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ, ਜਿਨ੍ਹਾਂ ਨੂੰ ਪਹਿਲਾਂ ਕੋਰੋਨਾ ਨਹੀਂ ਹੋਇਆ ਹੈ ਜਾਂ ਜੋ ਬਜ਼ੁਰਗ ਹਨ ਅਤੇ ਹੋਰ ਬਿਮਾਰੀਆਂ ਤੋਂ ਵੀ ਪੀੜ੍ਹਤ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਕਿਰਾਏਦਾਰ ਨੂੰ ਨਸਲੀ ਈਮੇਲ ਭੇਜਣ ਵਾਲੀ ਆਸਟ੍ਰੇਲੀਆਈ ਰੀਅਲ ਅਸਟੇਟ ਏਜੰਟ ਖ਼ਿਲਾਫ਼ ਸਖ਼ਤ ਕਾਰਵਾਈ

ਇਕ ਰਿਪੋਰਟ ਮੁਤਾਬਕ ਹਸਪਤਾਲ ਵਿਚ ਦਾਖਲ 70 ਫੀਸਦੀ ਲੋਕ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। ਅਮਰੀਕਾ ਵਿੱਚ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਈ.ਜੀ 5 ਸਰਗਰਮ ਹੈ ਅਤੇ ਹੁਣ ਬੀ.ਏ 2.86 ਕਿਸਮ ਦਾ ਵੇਰੀਐਂਟ ਵੀ ਫੈਲਣਾ ਸ਼ੁਰੂ ਹੋ ਗਿਆ ਹੈ। ਇਹ ਚੇਤਾਵਨੀਆਂ ਪਿਛਲੇ ਹਫ਼ਤੇ ਦਿੱਤੀਆਂ ਗਈਆਂ ਸਨ ਕਿ ਇੱਕ ਹੋਰ ਰੂਪ ਹੋਰ ਸੰਕਰਮਣ ਫੈਲਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News