ਬ੍ਰਿਟੇਨ ''ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, ਅੱਜ ਫਿਰ ਹੋਈਆਂ ਇੰਨੀਆਂ ਮੌਤਾਂ

Tuesday, Apr 14, 2020 - 10:31 PM (IST)

ਬ੍ਰਿਟੇਨ ''ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, ਅੱਜ ਫਿਰ ਹੋਈਆਂ ਇੰਨੀਆਂ ਮੌਤਾਂ

ਲੰਡਨ-ਬ੍ਰਿਟੇਨ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ 778 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਕੁੱਲ ਗਿਣਤੀ 12,107 ਪਹੁੰਚ ਗਈ ਹੈ। ਸਿਹਤ ਮੰਤਰਾਲਾ ਦੁਆਰਾ ਮੰਗਲਵਾਰ ਨੂੰ ਪ੍ਰਕਾਸ਼ਿਤ ਅੰਕੜਿਆਂ ਨਾਲ ਇਹ ਜਾਣਕਾਰੀ ਮਿਲੀ। ਆਧਿਕਾਰਿਤ ਅੰਕੜਿਆਂ ਮੁਤਾਬਕ ਦੇਸ਼ 'ਚ ਕੋਵਿਡ-19 ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 93,873 ਹੋ ਗਈ ਹੈ।

PunjabKesari

ਇਸ ਦੇ ਨਾਲ ਹੀ ਦੱਸ ਦੇਈਏ ਕਿ ਅਮਰੀਕਾ 'ਚ ਮੌਤਾਂ ਦਾ ਅੰਕੜਾ 24 ਹਜ਼ਾਰ ਅਤੇ ਇਟਲੀ 'ਚ 21 ਹਜ਼ਾਰ ਦੇ ਪਾਰ ਚੱਲਾ ਗਿਆ ਹੈ। ਸਿਰਫ ਨਿਊਯਾਰਕ ਸੂਬੇ 'ਚ ਹੀ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਦਮ ਤੋੜਿਆ ਹੈ।

PunjabKesari

ਦੱਸਣਯੋਗ ਹੈ ਹੁਣ ਤੱਕ ਦੁਨੀਆਭਰ 'ਚ 19 ਲੱਖ ਤੋਂ ਵਧੇਰੇ ਲੋਕ ਇਸ ਨਾਲ ਪ੍ਰਭਾਵਿਤ ਹਨ ਜਿਨ੍ਹਾਂ 'ਚੋਂ 1 ਲੱਖ 23 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਲੱਖ 63 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਹਨ।

PunjabKesari


author

Karan Kumar

Content Editor

Related News