8 ਮਹੀਨਿਆਂ ਤੋਂ ਲੈ ਕੇ ਕਈ ਸਾਲ ਤੱਕ ਰਹਿੰਦੀ ਹੈ ਕੋਰੋਨਾ ਦੀ ਇਮਿਊਨਿਟੀ

Thursday, Nov 19, 2020 - 10:55 AM (IST)

8 ਮਹੀਨਿਆਂ ਤੋਂ ਲੈ ਕੇ ਕਈ ਸਾਲ ਤੱਕ ਰਹਿੰਦੀ ਹੈ ਕੋਰੋਨਾ ਦੀ ਇਮਿਊਨਿਟੀ

ਵਾਸ਼ਿੰਗਟਨ- ਇਕ ਨਵੀਂ ਸਟੱਡੀ ’ਚ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਦੀ ਇਮਿਊਨਿਟੀ 8 ਮਹੀਨਿਆਂ ਤੋਂ ਲੈ ਕੈ ਕਈ ਸਾਲ ਤਕ ਰਹਿੰਦੀ ਹੈ। ਨਾਲ ਹੀ ਸਟੱਡੀ ਨਾਲ ਇਹ ਵੀ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਸਰਵਾਈਵਰਸ ਕਈ ਸਾਲ ਤਕ ਦੁਬਾਰਾ ਬੀਮਾਰ ਹੋਣ ਤੋਂ ਬਚ ਸਕਦੇ ਹਨ। ਕੈਲੀਫੋਰਨੀਆ ਦੇ ਲਾ ਜੋੱਲਾ ਇੰਸਟੀਚਿਊਟ ਦੇ ਖੋਜਕਾਰਾਂ ਨੇ ਹਾਲ ਹੀ ਵਿਚ ਕੋਰੋਨਾ ਨੂੰ ਲੈ ਕੇ ਇਕ ਸਟੱਡੀ ਪੂਰੀ ਕੀਤੀ ਹੈ।

ਡੇਲੀ ਮੇਲ ’ਚ ਛਪੀ ਰਿਪੋਰਟ ਮੁਤਾਬਕ ਖੋਜਕਾਰਾਂ ਦਾ ਕਹਿਣਾ ਹੈ ਕਿ ਇਨਫੈਕਸ਼ਨ ਦੇ ਕੁਝ ਮਹੀਨਿਆਂ ਬਾਅਦ ਵਿਅਕਤੀ ਦੇ ਸਰੀਰ ’ਚ ਇਮਿਊਟ ਸੈਲਸ ਘੱਟਣ ਲਗਦੇ ਹਨ ਪਰ ਬਾਅਦ ’ਚ ਵੀ ਅਜਿਹੇ ਸੈਲਸ ਦੀ ਮਾਤਰਾ ਇੰਨੀ ਰਹਿੰਦੀ ਹੈ ਜਿਸ ਨਾਲ ਵਿਅਕਤੀ ਦੁਬਾਰਾ ਬੀਮਾਰ ਹੋਣ ਤੋਂ ਬਚ ਸਕੇ। ਖੋਜਕਾਰਾਂ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਕਈ ਸਾਲ ਤਕ ਲੋਕ ਦੁਬਾਰਾ ਕੋਰੋਨਾ ਨਾਲ ਬੀਮਾਰ ਨਾਲ ਹੋਣ।

ਇਸ ਤੋਂ ਪਹਿਲਾਂ ਕੁਝ ਸਟੱਡੀਜ਼ ’ਚ ਇਹ ਸਾਹਮਣੇ ਆਇਆ ਸੀ ਕਿ ਲਗਭਗ 3 ਮਹੀਨਿਆਂ ਬਾਅਦ ਹੀ ਕੋਰੋਨਾ ਵਾਇਰਸ ਦੀ ਐਂਟੀਬਾਡੀਜ਼ ਸਰੀਰ ’ਚ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਪਰ ਨਵੀਂ ਸਟੱਡੀ ਨਾ ਸਿਰਫ ਸਰਵਾਈਵਰਸ ਦੀ ਉਮੀਦ ਵਧਾਉਣ ਵਾਲੀ ਹੈ, ਸਗੋਂ ਇਸ ਨਾਲ ਵੈਕਸੀਨ ਦੇ ਲੰਬੇ ਸਮੇਂ ਤਕ ਪ੍ਰਭਾਵੀ ਹੋਣ ਦੀ ਉਮੀਦ ਵੀ ਬਣੀ ਰਹੇਗੀ। ਸਟੱਡੀ ਦੌਰਾਨ ਨਿਊਯਾਰਕ ਅਤੇ ਕੈਲੀਫੋਰਨੀਆ ਦੇ 185 ਇਨਫੈਕਟਿਡ ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਨ੍ਹਾਂ ਵਿਚ 92 ਫੀਸਦੀ ਅਜਿਹਾ ਲੋਕ ਸਨ ਜਿਨ੍ਹਾਂ ਨੂੰ ਕੋਰੋਨਾ ਦਾ ਹਲਕਾ ਇਨਫੈਕਸ਼ਨ ਹੀ ਹੋਇਆ ਸੀ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਹੋਣ ਦੀ ਲੋੜ ਨਹੀਂ ਪਈ ਸੀ।
 


author

Lalita Mam

Content Editor

Related News