ਕੋਰੋਨਾ ਆਫ਼ਤ : ਆਸਟ੍ਰੇਲੀਆ ''ਚ ਮੁੜ ਸਾਹਮਣੇ ਆਏ ਰਿਕਾਰਡ ਮਾਮਲੇ

Wednesday, Aug 18, 2021 - 11:43 AM (IST)

ਕੋਰੋਨਾ ਆਫ਼ਤ : ਆਸਟ੍ਰੇਲੀਆ ''ਚ ਮੁੜ ਸਾਹਮਣੇ ਆਏ ਰਿਕਾਰਡ ਮਾਮਲੇ

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਚ ਬੁੱਧਵਾਰ ਨੂੰ ਕੋਵਿਡ-19 ਦੇ ਰਿਕਾਰਡ 633 ਨਵੇਂ ਮਾਮਲੇ ਸਾਹਮਣੇ ਆਏ ਅਤੇ ਸਿਡਨੀ ਤੋਂ ਬਾਹਰ ਵੀ ਡੈਲਟਾ ਵੈਰੀਐਂਟ ਦੇ ਪ੍ਰਸਾਰ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਹਨ। ਨਿਊ ਸਾਊਥ ਵੇਲਜ਼ ਵਿਚ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਰਿਕਾਰਡ 466 ਮਾਮਲੇ ਸਾਹਮਣੇ ਆਏ ਸਨ। ਸਿਡਨੀ ਇਸੇ ਰਾਜ ਦਾ ਹਿੱਸਾ ਹੈ। ਉੱਥੇ ਮੰਗਲਵਾਰ ਨੂੰ ਤਿੰਨ ਹੋਰ ਮਰੀਜ਼ਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 60 ਹੋ ਗਈ। 

ਰਾਜ ਦੀ ਸਿਹਤ ਅਧਿਕਾਰੀ ਕੈਰੀ ਚਾਂਟ ਨੇ ਕਿਹਾ,''ਇਨਫੈਕਸ਼ਨ ਦੇ ਵੱਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ। ਮੈਂ ਬਹੁਤ ਚਿੰਤਤ ਹਾਂ।'' ਹਾਲ ਹੀ ਦੇ ਦਿਨਾਂ ਵਿਚ ਇਨਫੈਕਸ਼ਨ ਦੇ ਮਾਮਲੇ ਰਾਜ ਦੇ ਪੱਛਮੀ, ਉੱਤਰੀ ਅਤੇ ਮੱਧ ਖੇਤਰਾਂ ਤੋਂ ਵੀ ਸਾਹਮਣੇ ਆਏ ਹਨ। ਡਿਪਟੀ ਪ੍ਰੀਮੀਅਰ ਜੌਨ ਬਰੀਲਾਰੋ ਨੇ ਕਿਹਾ ਕਿ ਵਾਇਰਸ ਦਾ ਡੈਲਟਾ ਵੈਰੀਐਂਟ ਨਿਊ ਸਾਊਥ ਵੇਲਜ਼ ਦੇ ਇਲਾਕੇ ਵਿਚ ਗੰਭੀਰ ਸਿਹਤ ਸੰਬੰਧੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸਿਡਨੀ ਵਿਚ 26 ਜੂਨ ਤੋਂ ਹੀ ਤਾਲਾਬੰਦੀ ਲੱਗੀ ਹੋਈ ਹੈ ਅਤੇ ਸ਼ਨੀਵਾਰ ਤੋਂ ਪੂਰੇ ਰਾਜ ਵਿਚ ਵੀ ਤਾਲਾਬੰਦੀ ਲਾਗੂ ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਆਕਲੈਂਡ ‘ਚ ਲੋਕਾਂ ਨੇ ਤਾਲਾਬੰਦੀ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਸਿਡਨੀ ਵਿਚ ਸਖ਼ਤ ਪਾਬੰਦੀਆਂ ਦੀ ਲੋੜ ਨੂੰ ਲੈ ਕੇ ਹੈ ਰਹੀ ਆਲੋਚਨਾ ਨੂੰ ਖਾਰਿਜ ਕਰ ਦਿੱਤਾ। ਉਹਨਾਂ ਨੇ ਇਸ ਤਾਲਾਬੰਦੀ ਨੂੰ ਬਹੁਤ ਸਹੀ ਕਰਾਰ ਦਿੰਦਿਆਂ ਕਿਹਾ ਕਿ ਇਹ ਪਾਬੰਦੀਆਂ ਸਿਹਤ ਮਾਹਰਾਂ ਦੀ ਸਲਾਹ ਦੇ ਆਧਾਰ 'ਤੇ ਹਨ। ਉੱਥੇ ਨਿਊ ਸਾਊਥ ਵੇਲਜ਼ ਦੇ ਗੁਆਂਢੀ ਖੇਤਰ ਅਤੇ ਦੇਸ਼ ਦੀ ਰਾਜਧਾਨੀ ਕੈਨਬਰਾ ਵਿਚ ਇਨਫੈਕਸ਼ਨ ਦੇ 22 ਮਾਮਲੇ ਸਾਹਮਣੇ ਆਏ ਹਨ।


author

Vandana

Content Editor

Related News