ਬਰਤਾਨੀਆ ਵਿੱਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਹੋਈ 6227

04/07/2020 8:46:03 PM

ਗਲਾਸਗੋ/ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ)- ਬਰਤਾਨੀਆ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਅੱਜ 854 ਦੇ ਵਾਧੇ ਨਾਲ 6227 ਹੋ ਗਈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ 621 ਮੌਤਾਂ ਹੋਈਆਂ ਤਾਂ ਸੋਮਵਾਰ ਨੂੰ ਇਹ ਗਿਣਤੀ ਘਟ ਕੇ 439 ਹੋ ਗਈ ਸੀ। ਚਾਰੇ ਪਾਸੇ ਸੁੱਖ ਦਾ ਸਾਹ ਆਇਆ ਸੀ ਕਿ ਸ਼ਾਇਦ ਅੰਕੜੇ ਘਟਣੇ ਸ਼ੁਰੂ ਹੋ ਗਏ ਹਨ। ਪਰ ਅੱਜ (ਮੰਗਲਵਾਰ) ਨੂੰ ਸੋਮਵਾਰ ਦੇ ਮੁਕਾਬਲੇ ਲਗਭਗ ਦੁੱਗਣੀਆਂ ਮੌਤਾਂ ਨੇ ਫਿਰ ਲੋਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਕੋਰੋਨਾ ਵਾਇਰਸ ਦੇ ਬਰਤਾਨੀਆ ਵਿੱਚ ਪੈਰ ਪਾਉਣ ਬਾਅਦ ਪਹਿਲੇ 17 ਦਿਨਾਂ 'ਚ ਸਿਰਫ 200 ਮੌਤਾਂ ਹੋਈਆਂ ਸਨ। ਪਰ ਉਸ ਤੋਂ ਬਾਅਦ ਵਾਲੇ 17 ਦਿਨਾਂ 'ਚ ਇਹ ਅੰਕੜਾ 6000 ਤੋਂ ਪਾਰ ਹੋ ਗਿਆ ਹੈ। ਅੱਜ ਇੰਗਲੈਂਡ 'ਚ ਹੋਰ 758 ਮੌਤਾਂ, ਸਕਾਟਲੈਂਡ 'ਚ 74 ਮੌਤਾਂ, ਵੇਲਜ਼ 'ਚ 19 ਮੌਤਾਂ ਤੇ ਉੱਤਰੀ ਆਇਰਲੈਂਡ 'ਚ 3 ਹੋਰ ਮੌਤਾਂ ਦਾ ਵਾਧਾ ਹੋਇਆ ਹੈ।
ਦੇਸ਼ ਭਰ 'ਚ ਕੁੱਲ ਮੌਤਾਂ ਦੀ ਗਿਣਤੀ
ਇੰਗਲੈਂਡ- 5373 ਮੌਤਾਂ (51608 ਪਾਜ਼ੇਟਿਵ ਕੇਸ)
ਸਕਾਟਲੈਂਡ- ਕੁੱਲ ਮੌਤਾਂ 296 (4229 ਪਾਜ਼ੇਟਿਵ ਕੇਸ)
ਉੱਤਰੀ ਆਇਰਲੈਂਡ- ਕੁੱਲ ਮੌਤਾਂ 73 (1255 ਪਾਜ਼ੇਟਿਵ ਕੇਸ)
ਵੇਲਜ਼- ਕੁੱਲ ਮੌਤਾਂ 212 (3790 ਪਾਜ਼ੇਟਿਵ ਕੇਸ)


Sunny Mehra

Content Editor

Related News