ਓਲੰਪਿਕ ਪਾਰਕ ਟੀਕਾਕਰਣ ਕੇਂਦਰ 'ਚ ਕੋਰੋਨਾ ਕੇਸ ਸਾਹਮਣੇ ਆਉਣ ਨਾਲ ਲੋਕਾਂ 'ਚ ਬਣਿਆ ਡਰ ਦਾ ਮਾਹੌਲ

Thursday, Jul 01, 2021 - 04:00 PM (IST)

ਓਲੰਪਿਕ ਪਾਰਕ ਟੀਕਾਕਰਣ ਕੇਂਦਰ 'ਚ ਕੋਰੋਨਾ ਕੇਸ ਸਾਹਮਣੇ ਆਉਣ ਨਾਲ ਲੋਕਾਂ 'ਚ ਬਣਿਆ ਡਰ ਦਾ ਮਾਹੌਲ

ਸਿਡਨੀ (ਸਨੀ ਚਾਂਦਪੁਰੀ):- ਆਸਟ੍ਰੇਲੀਆ ਵਿਚ ਵੈਕਸੀਨ ਟੀਕਾਕਰਣ ਕੇਂਦਰ ਵਿਚ 1 ਕੋਰੋਨਾ ਦਾ ਕੇਸ ਆਉਣ ਕਰਕੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਐਨ. ਐਸ. ਡਬਲਿਊ. ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਓਲੰਪਿਕ ਪਾਰਕ ਵਿਚ ਮੰਗਲ਼ਵਾਰ ਨੂੰ ਟੀਕਾਕਰਣ ਕੇਂਦਰ ਵਿਚ ਟੈਸਟ ਕੀਤੇ ਗਏ। ਇਸ ਦੌਰਾਨ ਇਕ ਸ਼ਖ਼ਸ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ। ਐਨ. ਐਸ. ਡਬਲਿਊ. ਹੈਲਥ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਗਿਆ ਹੈ।

ਐਨ. ਐਸ. ਡਬਲਿਊ. ਸਿਹਤ ਵਿਭਾਗ ਪਾਜ਼ੇਟਿਵ ਸ਼ਖ਼ਸ ਦੇ ਸੰਪਰਕ ਵਿਚ ਆਉਣ ਵਾਲ਼ਿਆਂ ਨਾਲ ਸੰਪਰਕ ਕਰ ਰਿਹਾ ਹੈ। ਉਹਨਾਂ ਕਿਹਾ ਕਿ ਟੀਕਾਕਰਨ ਕੇਂਦਰ ਖੁੱਲ੍ਹਾ ਰਹਿੰਦਾ ਹੈ ਅਤੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਜੇ ਉਹ ਠੀਕ ਹਨ ਤਾਂ ਟੀਕਾਕਰਨ ਕਰਾਉਣ ਲਈ ਅੱਗੇ ਆਉਣ। ਜੇਕਰ ਤੁਹਾਡੇ ਵਿਚ ਕੋਰੋਨਾ ਦੇ ਲੱਛਣ ਹਨ ਤਾਂ ਤੁਹਾਨੂੰ ਟੀਕਾਕਰਨ ਕੇਂਦਰ ਵਿਚ ਨਹੀਂ ਆਉਣਾ ਚਾਹੀਦਾ। ਸਿਹਤ ਸੰਸਥਾ ਨੇ ਦੱਸਿਆ ਕਿ ਐਨ. ਐਸ. ਡਬਲਯੂ. ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਸੂਬੇ ਭਰ ਵਿਚ 20,836 ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ। ਐਨ. ਐਸ. ਡਬਲਯੂ. ਸਿਹਤ ਵਿਭਾਗ ਨੇ ਬੁੱਧਵਾਰ ਨੂੰ 24 ਘੰਟਿਆਂ ਦਰਮਿਆਨ ਸਾਹਮਣੇ ਆਏ ਕੋਵਿਡ-19 ਦੇ 24 ਸਥਾਨਕ ਕੇਸਾਂ ਦੀ ਰਿਪੋਰਟ ਦਿੱਤੀ।


author

cherry

Content Editor

Related News