ਕੋਰੋਨਾ : ਮੁਰਦਾ ਘਰ ''ਚ ਤਬਦੀਲ ਕੀਤਾ ਜਾ ਰਿਹੈ ਦੁਨੀਆ ਦਾ ਸਭ ਤੋਂ ਵੱਡਾ ਬਜ਼ਾਰ

Saturday, Apr 04, 2020 - 12:21 AM (IST)

ਕੋਰੋਨਾ : ਮੁਰਦਾ ਘਰ ''ਚ ਤਬਦੀਲ ਕੀਤਾ ਜਾ ਰਿਹੈ ਦੁਨੀਆ ਦਾ ਸਭ ਤੋਂ ਵੱਡਾ ਬਜ਼ਾਰ

ਪੈਰਿਸ - ਕੋਰੋਨਾਵਾਇਰਸ ਦੇ ਦੁਨੀਆ 'ਤੇ ਬਰਸ ਰਹੇ ਕਹਿਰ ਦਾ ਗਵਾਹ ਪੈਰਿਸ ਦਾ ਇਕ ਬਜ਼ਾਰ ਬਣਨ ਜਾ ਰਿਹਾ ਹੈ। ਦੁਨੀਆ ਦੇ ਸਭ ਤੋਂ ਵੱਡੇ ਖੁਰਾਕ ਥੋਕ ਬਜ਼ਾਰ ਦੇ ਹਿੱਸੇ ਦਾ ਮੁਰਦਾ ਘਰ ਵਿਚ ਤਬਦੀਲ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਮਜ਼ਬੂਰੀ ਅਜਿਹੀ ਹੈ ਕਿ ਬਜ਼ਾਰ ਵਿਚ ਮਛਲੀ, ਮੀਟ ਅਤੇ ਸਬਜ਼ੀਆਂ ਵਿਕਦੀਆਂ ਰਹਿਣਗੀਆਂ। ਪੈਰਿਸ ਦੇ ਦੱਖਣ ਵਿਚ ਸਥਿਤ ਰਜੀਸ ਇੰਟਰਨੈਸ਼ਨਲ ਵਿਚ 1,000 ਤਬੂਤਾਂ ਲਈ ਰੈਫ੍ਰੀਜ਼ਰੇਟੇਡ ਹਾਲ ਤਿਆਰ ਕੀਤਾ ਜਾ ਰਿਹਾ ਹੈ।

ਮੁੱਖ ਮਾਰਕਿਟ ਤੋਂ ਅਲੱਗ
ਡੇਲੀ ਮੇਲ ਦੀ ਖਬਰ ਮੁਤਾਬਕ ਅਜਿਹਾ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਸੀ ਕਿਉਂਕਿ ਜਿਵੇਂ-ਜਿਵੇਂ ਮੌਤਾਂ ਦਾ ਅੰਕਡ਼ਾ ਵਧ ਰਿਹਾ ਹੈ, ਜ਼ਿਆਦਾ ਥਾਂ ਦੀ ਜ਼ਰੂਰਤ ਪੈ ਰਹੀ ਹੈ। ਇਥੇ ਸ਼ੁੱਕਰਵਾਰ ਤੋਂ ਤਬੂਤ ਲੱਗਣੇ ਸ਼ੁਰੂ ਹੋ ਗਏ ਅਤੇ ਸੋਮਵਾਰ ਤੋਂ ਪਰਿਵਾਰ ਅਤੇ ਦੋਸਤ ਸ਼ਰਧਾਂਜਲੀ ਦੇਣ ਆ ਸਕਣਗੇ। ਪੈਰਿਸ ਦੇ ਪੁਲਸ ਚੀਫ ਨੇ ਦੱਸਿਆ ਕਿ ਫਰਾਂਸ ਵਿਚ ਪੈਰਿਸ 'ਤੇ ਸਭ ਤੋਂ ਜ਼ਿਆਦਾ ਅਸਰ ਪਿਆ ਹੈ ਅਤੇ ਆਉਣ ਵਾਲੇ ਹਫਤਿਆਂ ਵਿਚ ਹਾਲਾਤ ਖਰਾਬ ਰਹਿਣ ਦਾ ਹੀ ਸ਼ੱਕ ਹੈ।

PunjabKesari

ਉਨ੍ਹਾਂ ਸਾਫ ਆਖਿਆ ਹੈ ਕਿ ਇਹ ਅਸਥਾਈ ਮੁਰਦਾ ਮਾਰਕਿਟ ਤੋਂ ਅਲੱਗ ਬਣਾਇਆ ਗਿਆ ਹੈ। ਇਥੇ ਲਿਆਂਦੇ ਗਏ ਤਬੂਤਾਂ ਨੂੰ ਮਾਰਕਿਟ ਤੋਂ ਕਬਰਸਤਾਨ ਜਾਂ ਫਰਾਂਸ ਦੇ ਬਾਹਰ ਲਿਜਾਇਆ ਜਾਵੇਗਾ। ਇਸ ਬਜ਼ਾਰ ਵਿਚ 15,000 ਲੋਕ ਕੰਮ ਕਰਦੇ ਰਨ ਅਤੇ 575 ਏਕਡ਼ ਦੇ ਖੇਤਰ ਵਿਚ ਫੈਲਿਆ ਹੈ ਪਰ ਇਥੇ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸਮਾਨ ਵਿਕਦਾ ਰਹੇਗਾ।

ਹੁਣ ਤੱਕ 6000 ਤੋਂ ਜ਼ਿਆਦਾ ਮੌਤਾਂ
ਕੋਰੋਨਾਵਾਇਰਸ ਕਾਰਨ ਮੌਤਾਂ ਦਾ ਅੰਕਡ਼ਾ 6,507 ਤੱਕ ਪਹੁੰਚ ਗਿਆ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਐਡਵਰਡ ਫਿਲੀਪ ਨੇ ਆਖਿਆ ਹੈ ਕਿ 15 ਅਪ੍ਰੈਲ ਤੋਂ ਅੱਗੇ ਵੀ ਲਾਕਡਾਊਨ ਜਾਰੀ ਰਹਿ ਸਕਦਾ ਹੈ। ਇਥੋਂ ਤੱਕ ਕਿ ਦੇਸ਼ ਵਿਚ ਹੁਣ ਸਮਾਰਟਫੋਨ ਬਾਰਕੋਡ ਲਾਂਚ ਕੀਤਾ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਟ੍ਰੈਕ ਕਰਨਾ ਅਤੇ ਜ਼ੁਰਮਾਨਾ ਲਗਾਉਣਾ ਸੌਖਾ ਹੋ ਜਾਵੇਗਾ।

PunjabKesari


author

Khushdeep Jassi

Content Editor

Related News