ਟਰੰਪ ਦੀ ਚੋਣ ਮੁਹਿੰਮ ''ਚ ਵੱਜਦੇ ਨੇ ''ਚੋਰੀ ਦੇ ਗਾਣੇ'', ਕਈ ਪਰਚੇ ਦਰਜ਼

Saturday, Sep 21, 2024 - 06:41 PM (IST)

ਟਰੰਪ ਦੀ ਚੋਣ ਮੁਹਿੰਮ ''ਚ ਵੱਜਦੇ ਨੇ ''ਚੋਰੀ ਦੇ ਗਾਣੇ'', ਕਈ ਪਰਚੇ ਦਰਜ਼

ਨਵੀਂ ਦਿੱਲੀ - ਕਿਸੇ ਵੀ ਦੇਸ਼ ਦੀਆਂ ਚੋਣਾਂ ਦੇ ਪ੍ਰਚਾਰ ਲਈ ਸੰਗੀਤ ਨੇ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ ਹੁਣ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਵੀ ਸੰਗੀਤ ਦਾ ਆਪਣੀ ਮੌਜੂਦਗੀ ਦਰਜ ਕਰ  ਰਿਹਾ ਹੈ। ਹਾਲਾਂਕਿ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਵਿਚ ਗੀਤਾਂ ਦੀ ਵਰਤੋਂ ਕੀਤੀ ਤਾਂ ਵਿਵਾਦਾਂ ਦੀ ਲਹਿਰ ਪੈਦਾ ਹੋ ਗਈ। ਗਾਇਕਾ ਬਿਓਨਸੀ, ਰਿਹਾਨਾ ਅਤੇ ਜੈਕ ਵ੍ਹਾਈਟ ਵਰਗੇ ਕਲਾਕਾਰਾਂ ਨੇ ਟਰੰਪ ਦੀ ਟੀਮ 'ਤੇ ਬਿਨਾਂ ਮਨਜ਼ੂਰੀ ਦੇ ਗੀਤਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਗੀਤਕਾਰਾਂ ਦਾ ਸਮਰਥਨ ਮਿਲ ਰਿਹਾ ਹੈ। ਭਾਵ ਕਲਾਕਾਰ ਕਮਲਾ ਦਾ ਜ਼ੋਰਦਾਰ ਸਮਰਥਨ ਕਰ ਰਹੇ ਹਨ। 

ਇਹ ਵੀ ਪੜ੍ਹੋ :     iPhone 16 ਖ਼ਰੀਦਣ ਲਈ 21 ਘੰਟੇ ਲਾਈਨ 'ਚ ਖੜ੍ਹਾ ਰਿਹਾ ਵਿਅਕਤੀ, ਕਿਹਾ- ਸ਼ਾਨਦਾਰ ਆਫਰਸ ਨੇ ਕੀਤਾ ਆਕਰਸ਼ਿਤ

ਕਲਾਕਾਰਾਂ ਦਾ ਮਿਲ ਰਿਹਾ ਸਮਰਥਨ

ਕਮਲਾ ਦੀ 2024 ਦੀ ਰਾਸ਼ਟਰਪਤੀ ਮੁਹਿੰਮ ਦੀ ਸ਼ੁਰੂਆਤ ਬੇਯੋਨਸ ਦੇ ਹਿੱਟ ਗੀਤ 'ਫ੍ਰੀਡਮ' ਨਾਲ ਹੋਈ ਸੀ। ਬੇਯੋਨਸੇ ਨੇ ਖੁਦ ਉਸ ਨੂੰ ਇਸ ਗੀਤ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ ਟਰੰਪ ਨੂੰ ਬੇਯੋਨਸੇ ਨੇ ਇਸ ਗੀਤ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ। ਕਮਲਾ ਦੇ ਚੋਣ ਪ੍ਰਚਾਰ 'ਚ ਨਾ ਸਿਰਫ ਸੰਗੀਤ ਦੀ ਵਰਤੋਂ 'ਤੇ ਕੋਈ ਪਾਬੰਦੀ ਨਹੀਂ ਹੈ, ਸਗੋਂ ਉਸ ਨੂੰ ਵੱਡੇ-ਵੱਡੇ ਕਲਾਕਾਰਾਂ ਦਾ ਸਮਰਥਨ ਵੀ ਮਿਲ ਰਿਹਾ ਹੈ। Beyonce ਤੋਂ ਇਲਾਵਾ, ਹੋਰ ਮਸ਼ਹੂਰ ਕਲਾਕਾਰ ਟੇਲਰ ਸਵਿਫਟ, ਵਿਲੀ ਆਇਲਿਸ਼ ਅਤੇ ਫਿਨਿਆਸ ਓ'ਕੌਨੇਲ ਵਰਗੇ ਕਲਾਕਾਰਾਂ ਨੇ ਵੀ ਕਮਲਾ ਦੀ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ। ਇਨ੍ਹਾਂ ਕਲਾਕਾਰਾਂ ਨੇ ਕਮਲਾ ਦੀ ਵਾਤਾਵਰਨ ਅਤੇ ਲੋਕਤੰਤਰ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਹੈ।

ਇਹ ਵੀ ਪੜ੍ਹੋ :     PF ਖਾਤਾਧਾਰਕਾਂ ਲਈ ਵੱਡੀ ਰਾਹਤ, ਸਰਕਾਰ ਨੇ ਕਰ ਦਿੱਤੇ ਕਈ ਅਹਿਮ ਬਦਲਾਅ

ਇਸ ਦੇ ਉਲਟ, ਟਰੰਪ ਦੀ ਚੋਣ ਮੁਹਿੰਮ ਬਿਨਾਂ ਇਜਾਜ਼ਤ ਸੰਗੀਤ ਦੀ ਵਰਤੋਂ ਨੂੰ ਲੈ ਕੇ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਹਾਲ ਹੀ 'ਚ ਵ੍ਹਾਈਟ ਸਟ੍ਰਾਈਪਸ ਰਾਕ ਬੈਂਡ ਦੁਆਰਾ 'ਸੈਵਨ ਨੇਸ਼ਨ ਆਰਮੀ' ਗੀਤ ਦੀ ਵਰਤੋਂ ਨੂੰ ਲੈ ਕੇ ਟਰੰਪ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਕਾਪੀਰਾਈਟ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਨਿਊਯਾਰਕ ਹਾਈ ਕੋਰਟ ਵਿੱਚ ਇੱਕ ਕੇਸ ਦਾਇਰ ਕੀਤਾ ਗਿਆ ਹੈ। ਨੀਲ ਯੰਗ, ਰਿਹਾਨਾ, ਅਤੇ ਰੋਲਿੰਗ ਸਟੋਨਸ ਵਰਗੇ ਕਲਾਕਾਰਾਂ ਨੇ ਵੀ ਟਰੰਪ ਦੁਆਰਾ ਆਪਣੇ ਗੀਤਾਂ ਦੀ ਵਰਤੋਂ ਦਾ ਵਿਰੋਧ ਕੀਤਾ ਹੈ। ਨੀਲ ਯੰਗ ਨੇ 'ਰੌਕਿਨ' ਇਨ ਦ ਫ੍ਰੀ ਵਰਲਡ' ਦੀ ਅਣਅਧਿਕਾਰਤ ਵਰਤੋਂ 'ਤੇ ਟਰੰਪ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸੇ ਤਰ੍ਹਾਂ ਟਰੰਪ ਨੂੰ ਟੌਮ ਪੇਟੀ ਦੇ ਗੀਤ 'ਆਈ ਵੋਟਡ ਬੈਂਕ ਡਾਊਨ' ਦੀ ਵਰਤੋਂ ਕਰਨ 'ਤੇ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਟਰੰਪ ਇਨ੍ਹਾਂ ਮਾਮਲਿਆਂ ਵਿੱਚ ਹਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਅਮਰੀਕਾ ਵਿੱਚ ਕਾਪੀਰਾਈਟ ਉਲੰਘਣਾ ਦੇ ਹਰ ਮਾਮਲੇ ਵਿੱਚ ਘੱਟੋ-ਘੱਟ ਇੱਕ ਕਰੋੜ ਰੁਪਏ ਦਾ ਜੁਰਮਾਨਾ ਲੱਗੇਗਾ।

ਇਹ ਵੀ ਪੜ੍ਹੋ :     iPhone 16 ਦਾ ਕ੍ਰੇਜ਼, ਬੰਦੇ ਨੇ ਇਕੱਠੇ ਖ਼ਰੀਦੇ 5 ਫੋਨ, ਹੁਣ ਸਤਾ ਰਿਹਾ ਇਹ ਡਰ

ਇਹ ਵੀ ਪੜ੍ਹੋ :      ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ ਸੈਂਸੈਕਸ 84 ਹਜ਼ਾਰ ਦੇ ਪਾਰ

ਇਹ ਵੀ ਪੜ੍ਹੋ :    ਮਹਿੰਗਾਈ ਦੀ ਇੱਕ ਹੋਰ ਮਾਰ! ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Dry Fruits ਦੀਆਂ ਚੜ੍ਹੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News