ਸਪੇਨ : ਔਰਤਾਂ ਦੇ ''ਬਿਨਾਂ ਕੱਪੜਿਆਂ ਦੇ'' ਪੂਲ ''ਚ ਨਹਾਉਣ ਦੇ ਮਾਮਲੇ ''ਚ ਕਰਵਾਈ ਗਈ ਵੋਟਿੰਗ

Tuesday, Jun 12, 2018 - 10:21 AM (IST)

ਸਪੇਨ : ਔਰਤਾਂ ਦੇ ''ਬਿਨਾਂ ਕੱਪੜਿਆਂ ਦੇ'' ਪੂਲ ''ਚ ਨਹਾਉਣ ਦੇ ਮਾਮਲੇ ''ਚ ਕਰਵਾਈ ਗਈ ਵੋਟਿੰਗ

ਬਾਰਸੀਲੋਨਾ (ਬਿਊਰੋ)— ਸਪੇਨ ਦੀ ਰਾਜਧਾਨੀ ਬਾਰਸੀਲੋਨਾ ਵਿਚ ਔਰਤਾਂ ਦੇ ਸਵਿਮਿੰਗ ਪੂਲ ਵਿਚ 'ਬਿਨਾਂ ਕੱਪੜਿਆਂ ਦੇ ਨਹਾਉਣ' ਦਾ ਵਿਵਾਦ ਇੰਨਾ ਵਧਿਆ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ 'ਤੇ ਵੋਟਿੰਗ ਕਰਵਾਉਣੀ ਪਈ। ਇਸ ਦੇ ਪੱਖ ਵਿਚ ਖੜ੍ਹੀਆਂ ਔਰਤਾਂ ਲਈ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਇਸ ਲੜਾਈ ਵਿਚ ਜਿੱਤ ਹਾਸਲ ਕੀਤੀ। ਇਹ ਪਿੰਡ ਬਾਰਸੀਲੋਨਾ ਦੇ ਉੱਤਰੀ ਦਿਸ਼ਾ ਵਿਚ 35 ਕਿਲੋਮੀਟਰ ਦੂਰ ਹੈ। ਇਸ ਪਿੰਡ ਦੀ ਆਬਾਦੀ ਲੱਗਭਗ 8 ਹਜ਼ਾਰ ਹੈ। 
ਅਸਲ ਵਿਚ ਕੈਟੇਲੋਨੀਆ ਸਥਿਤ ਬਾਰਸੀਲੋਨਾ ਦੇ ਨੇੜੇ ਦੇ ਇਕ ਪਿੰਡ ਕੀ ਲਾਮੇਤੀਆ-ਡਿਲ-ਵੈਲੀਆਸ ਪਿੰਡ ਵਿਚ 'ਬਿਨਾਂ ਕੱਪੜਿਆਂ ਦੇ ਨਹਾਉਣ' ਦੇ ਪੱਖ ਵਿਚ ਹੋਈ ਵੋਟਿੰਗ ਵਿਚ 61 ਫੀਸਦੀ ਅਤੇ ਵਿਰੋਧ ਵਿਚ 39 ਫੀਸਦੀ ਲੋਕਾਂ ਨੇ ਵੋਟਿੰਗ ਕੀਤੀ। ਇਸ ਵੋਟਿੰਗ ਦਾ ਆਯੋਜਨ ਕੈਟੇਲਨ ਪ੍ਰਸ਼ਾਸਨ ਨੇ ਕਰਵਾਇਆ ਸੀ। ਇਸ ਦਾ ਨਤੀਜਾ ਕਾਨੂੰਨੀ ਤੌਰ 'ਤੇ 16 ਤੋਂ ਵੱਧ ਉਮਰ ਦੀਆਂ ਔਰਤਾਂ 'ਤੇ ਲਾਗੂ ਹੋਵੇਗਾ। ਅਸਲ ਵਿਚ ਬੀਤੇ ਸਾਲ ਦੀ ਗਰਮੀ ਦੇ ਮੌਸਮ ਵਿਚ ਜਦੋਂ ਦੋ ਔਰਤਾਂ ਬਿਨਾਂ ਕੱਪੜਿਆਂ ਦੇ ਇਕ ਪੂਲ ਵਿਚ ਨਹਾ ਰਹੀਆਂ ਸਨ ਤਾਂ ਉੱਥੇ ਮੌਜੂਦ ਇਕ ਲਾਈਫਗਾਰਡ ਨੇ ਪੁਲਸ ਚੌਕੀ ਵਿਚ ਉਨ੍ਹਾਂ ਵਿਰੁੱਧ ਸ਼ਿਕਾਇਤ ਕਰ ਦਿੱਤੀ ਸੀ। ਮੌਕੇ 'ਤੇ ਪਹੁੰਚੇ ਪੁਲਸ ਕਰਮਚਾਰੀ ਨੇ ਉਨ੍ਹਾਂ ਦੋਹਾਂ ਔਰਤਾਂ ਨੂੰ ਤੁਰੰਤ ਕੱਪੜੇ ਪਾਉਣ ਦਾ ਆਦੇਸ਼ ਦਿੱਤਾ ਸੀ। ਇਸ ਘਟਨਾ ਦੇ ਬਾਅਦ ਪੁਲਸ ਅਤੇ ਪ੍ਰਸ਼ਾਸਨ ਵਿਰੁੱਧ ਪੇਂਡੂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪਿੰਡ ਦੇ ਪੁਰਸ਼ ਅਤੇ ਔਰਤਾਂ ਦਾ ਇਕ ਸਮੂਹ ਇਸ ਦੇ ਵਿਰੋਧ ਵਿਚ ਬਿਕਨੀ ਟੌਪ ਪਹਿਨ ਕੇ ਪੂਲ ਵਿਚ ਪਹੁੰਚਿਆ। ਉਦੋਂ ਤੋ ਹੀ ਲੋਕ ਪ੍ਰਸ਼ਾਸਨ 'ਤੇ ਅਜਿਹੇ ਜਨਮਤ ਲਈ ਦਬਾਅ ਬਣਾ ਰਹੇ ਸਨ।


Related News