ਇਟਲੀ ਦੇ ਕੌਂਸਲ ਐਂਡਰਾਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇ
Sunday, Mar 17, 2024 - 05:25 PM (IST)
ਅੰਮ੍ਰਿਤਸਰ (ਛੀਨਾ)-ਦਿੱਲੀ ’ਚ ਇਟਲੀ ਦੇ ਕੌਂਸਲ ਇਮੈਨੂਏਲ ਡੀ. ਐਂਡਰਾਸੀ ਅੱਜ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਜਿਨ੍ਹਾਂ ਨਾਲ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਵੀ ਖਾਸ ਤੌਰ ’ਤੇ ਹਾਜ਼ਰ ਸਨ, ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਸਿੱਖ ਕੌਮ ਦੇ ਇਤਿਹਾਸ ਬਾਰੇ ਉਕਤ ਵਫ਼ਦ ਨੂੰ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਨਿੱਕੇ ਮੂਸੇਵਾਲਾ ਨੂੰ ਦੇਖ ਭਾਵੁਕ ਹੋਏ ਰਾਜਾ ਵੜਿੰਗ, ਸਿੱਧੂ ਨੂੰ ਯਾਦ ਕਰ ਦੱਸੀਆਂ ਇਹ ਗੱਲਾਂ (ਵੀਡੀਓ)
ਇਸ ਮੌਕੇ ਕੌਂਸਲ ਇਮੈਨੂਏਲ ਡੀ. ਐਂਡਰਾਸੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਲੰਗਰ ਹਾਲ ’ਚ ਗਏ ਅਤੇ ਸੰਗਤਾਂ ਲਈ ਤਿਆਰ ਕੀਤੇ ਜਾ ਰਹੇ ਲੰਗਰ ਦੀ ਵਿਧੀ ਨੂੰ ਸਮਝਿਆ। ਇਸ ਉਪਰੰਤ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਥੇਦਾਰ ਸਾਹਿਬਾਨ ਨੇ ਇਟਲੀ ’ਚ ਸਿੱਖ ਧਰਮ ਨੂੰ ਰਜਿਸਟਰ ਕਰਨ ਤੇ ਕਿਰਪਾਨ ਸਮੇਤ ਸਿੱਖ ਕੌਮ ਦੇ ਹੋਰ ਭਖਦੇ ਮੁੱਦਿਆਂ ਨੂੰ ਉਠਾਇਆ, ਜਿਨ੍ਹਾਂ ਨੂੰ ਬੜੇ ਹੀ ਧਿਆਨ ਨਾਲ ਸੁਣਨ ਉਪਰੰਤ ਇਮੈਨੂਏਲ ਡੀ. ਐਂਡਰਾਸੀ ਨੇ ਕਿਹਾ ਕਿ ਇਟਲੀ ਸਰਕਾਰ ਸਿੱਖ ਕੌਮ ਦੇ ਸਭ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਨਾਲ ਸੰਜੀਦਾ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਕੌਂਸਲ ਇਮੈਨੂਏਲ ਡੀ. ਐਂਡਰਾਸੀ ਤੇ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੂੰ ਸਨਮਾਨਿਤ ਵੀ ਕੀਤਾ। ਇਸ ਸਮੇਂ ਜਸਪਾਲ ਸਿੰਘ ਵਿਰਕ, ਪੀ. ਏ. ਭਗਵਾਨ ਸਿੰਘ, ਜਗਜੀਤ ਸਿੰਘ, ਨਵਦੀਪ ਸਿੰਘ ਗਿੱਲ, ਕੁਲਦੀਪ ਸਿੰਘ ਭੰਡਾਲ ਤੇ ਹੋਰ ਵੀ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ : ਮੂਸੇਵਾਲਾ ਦੀ ਹਵੇਲੀ 'ਚ ਬੀਬੀਆਂ ਨੇ ਝੂਮ-ਝੂਮ ਕੇ ਪਾਇਆ ਗਿੱਧਾ, ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਦਾ ਲੱਗਿਆ ਤਾਂਤਾ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8