ਆਸਟ੍ਰੇਲੀਆ ਵੱਲੋਂ ਵਿਦੇਸ਼ਾਂ ‘ਚ ਵਰਤੀ ਜਾ ਰਹੀ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦੇਣ ''ਚ ਭੰਬਲਭੂਸਾ ਜਾਰੀ

Thursday, Sep 16, 2021 - 11:18 AM (IST)

ਆਸਟ੍ਰੇਲੀਆ ਵੱਲੋਂ ਵਿਦੇਸ਼ਾਂ ‘ਚ ਵਰਤੀ ਜਾ ਰਹੀ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦੇਣ ''ਚ ਭੰਬਲਭੂਸਾ ਜਾਰੀ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ ) ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਅਜੇ ਤੱਕ ਐਸਟਰਾਜ਼ੇਨੇਕਾ ਵੈਕਸਜ਼ੇਵਰਿਆ, ਫਾਈਜ਼ਰ ਕਾਮਿਰਨੇਟੀ ਅਤੇ ਮਾਡਰਨਾ ਸਪਾਈਕਵੈਕਸ ਤੋਂ ਇਲਾਵਾ ਕਿਸੇ ਹੋਰ ਕੋਵਿਡ ਟੀਕੇ ਨੂੰ ਮਨਜ਼ੂਰੀ ਪ੍ਰਦਾਨ ਨਹੀਂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਉਨ੍ਹਾਂ ਕੋਵਿਡ-19 ਟੀਕਿਆਂ 'ਤੇ ਵਿਚਾਰ ਕਰ ਰਿਹਾ ਹੈ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਯਾਤਰਾ ਪ੍ਰਬੰਧਾਂ ਅਧੀਨ ਮਨਜ਼ੂਰ ਕੀਤਾ ਜਾ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖਬਰ - Space X ਨੇ ਰਚਿਆ ਇਤਿਹਾਸ, ਪੁਲਾੜ 'ਚ ਭੇਜੇ 4 ਆਮ ਨਾਗਰਿਕ

ਸਿਹਤ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ,"ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ (ਏਟੀਏਜੀਆਈ) ਕੋਵਿਡ-19 ਟੀਕਾਕਰਣ ਦੇ ਉੱਭਰ ਰਹੇ ਤੱਥਾਂ 'ਤੇ ਵਿਚਾਰ ਕਰ ਰਹੀ ਹੈ, ਜਿਸ ਵਿੱਚ ਆਸਟ੍ਰੇਲੀਆ ਤੋਂ ਬਾਹਰ ਮੁਹੱਈਆ ਕੀਤੇ ਗਏ ਟੀਕੇ ਵੀ ਸ਼ਾਮਲ ਹਨ।" ਗੌਰਤਲਬ ਹੈ ਕਿ ਅਕਤੂਬਰ ਮਹੀਨੇ ਵਿੱਚ ਆਸਟ੍ਰੇਲੀਆ ਯਾਤਰਾ ਕਰਨ ਲਈ ਪਹਿਲਾ ਡਿਜੀਟਲ ਟੀਕਾਕਰਨ ਪਾਸਪੋਰਟ ਜਾਰੀ ਕਰ ਸਕਦਾ ਹੈ।ਆਸਟ੍ਰੇਲੀਆ ਵਿੱਚ ਮਨਜ਼ੂਰਸ਼ੁਦਾ ਟੀਕਿਆਂ ਤੋਂ ਇਲਾਵਾ ਹੋਰ ਕਿਸੇ ਕੋਵਿਡ -19 ਟੀਕੇ ਦਾ ਏ ਆਈ ਆਰ ਵਿੱਚ ਦਰਜ ਕੀਤੇ ਜਾਣ ਬਾਰੇ ਵਿਭਾਗ ਵੱਲੋਂ ਸਪਸ਼ਟੀਕਰਣ ਉਡੀਕਿਆ ਜਾ ਰਿਹਾ ਹੈ। 


author

Vandana

Content Editor

Related News