'ਨਿਊਜ਼ੀਲੈਂਡ ਕ੍ਰਾਈਸਟਚਰਚ ਦਾ ਬਦਲਾ ਲੈਣ ਲਈ ਹੋਏ ਕੋਲੰਬੋ ਬੰਬ ਧਮਾਕੇ'

04/23/2019 3:24:32 PM

ਕੋਲੰਬੋ/ਵੇਲਿੰਗਟਨ (ਏਜੰਸੀ)- ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਚ ਮੁਸਲਿਮਾਂ 'ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਧਮਾਕੇ ਕੀਤੇ ਗਏ ਹਨ। ਇਹ ਗੱਲ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਈ ਹੈ। ਇਸ ਗੱਲ ਦੀ ਜਾਣਕਾਰੀ ਸ਼੍ਰੀਲੰਕਾ ਦੇ ਉਪ ਰੱਖਿਆ ਮੰਤਰੀ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਸ਼੍ਰੀਲੰਕਾ ਵਿਚ ਹੋਇਆ ਉਸ ਪਿੱਛੇ ਕ੍ਰਾਈਸਟਚਰਚ ਵਿਚ ਮੁਸਲਿਮ 'ਤੇ ਹੋਇਆ ਹਮਲਾ ਹੈ। ਸ਼੍ਰੀਲੰਕਾ ਸਰਕਾਰ ਨੇ ਕਿਹਾ ਹੈ ਕਿ ਈਸਟਰ ਮੌਕੇ ਐਤਵਾਰ ਨੂੰ ਦੇਸ਼ ਵਿਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਕਾਰਨ ਵਾਪਰੀ ਘਟਨਾ ਕਲਪਨਾ ਤੋਂ ਪਰੇ ਸੀ ਅਤੇ ਖੁਫੀਆ ਜਾਣਕਾਰੀ ਪਹਿਲਾਂ ਮਿਲ ਜਾਣ ਦੇ ਬਾਵਜੂਦ ਦੇਸ਼ ਵਿਚ ਵੱਡੀ ਗਿਣਤੀ ਵਿਚ ਮੌਜੂਦ ਚਰਚਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਤਕਰੀਬਨ ਅਸੰਭਵ ਸੀ।

ਇਨ੍ਹਾਂ ਹਮਲਿਆਂ ਵਿਚ 8 ਭਾਰਤੀਆਂ ਸਣੇ 310 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੇ ਰੱਖਿਆ ਮੰਤਰੀ ਹੇਮਾਸਿਰੀ ਫਰਨਾਂਡੋ ਨੇ ਮੰਗਲਵਾਰ ਨੂੰ ਸਥਾਨਕ ਮੀਡੀਆ ਨੂੰ ਇਹ ਗੱਲ ਕਹੀ। ਮੰਨਿਆ ਜਾ ਰਿਹਾ ਹੈ ਕਿ 7 ਆਤਮਘਾਤੀ ਹਮਲਾਵਰਾਂ ਨੇ ਇਨ੍ਹਾਂ ਹਮਲਿਆਂ ਨੂੰ ਅੰਜਾਮ ਦਿੱਤਾ। ਇਨ੍ਹਾਂ ਦਾ ਸਬੰਧ ਸਥਾਨਕ ਕੱਟੜ ਇਸਲਾਮਿਕ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐਨ.ਟੀ.ਜੇ.) ਤੋਂ ਮੰਨਿਆ ਜਾ ਰਿਹਾ ਹੈ। ਹਾਲਾਂਕਿ ਕਿਸੇ ਸਮੂਹ ਨੇ ਸਿੱਧੀ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਫਰਨਾਂਡੋ ਨੇ ਕਿਹ ਕਿ ਇਨ੍ਹਾਂ ਹਮਲਿਆਂ ਦੀ ਜਾਣਕਾਰੀ ਪਹਿਲਾਂ ਮਿਲ ਜਾਣ ਤੋਂ ਬਾਅਦ ਵੀ ਬੀਤੇ ਐਤਵਾਰ ਨੂੰ ਇੰਨੀ ਜ਼ਿਆਦਾ ਗਿਣਤੀ ਵਿਚ ਮੌਜੂਦ ਚਰਚਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਅਸੰਭਵ ਸੀ। ਉਨ੍ਹਾਂ ਨੇ ਸੰਡੇ ਟਾਈਮਜ਼ ਨੂੰ ਕਿਹਾ ਕਿ ਸਰਕਾਰ ਨੇ ਕਲਪਨਾ ਨਹੀਂ ਕੀਤੀ ਸੀ ਕਿ ਇੰਨੇ ਵੱਡੇ ਪੱਧਰ 'ਤੇ ਹਮਲੇ ਨੂੰ ਅੰਜਾਮ ਦਿੱਤਾ ਜਾਵੇਗਾ। ਫਰਨਾਂਡੋ ਨੇ ਕਿਹਾ ਕਿ ਦੇਸ਼ ਦੀ ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਪਹਿਲਾਂ ਤੋਂ ਹੀ ਸੂਚਿਤ ਕਰ ਦਿੱਤਾ ਸੀ ਕਿ ਦੇਸ਼ ਵਿਚ ਇਕ ਛੋਟਾ ਪਰ ਤਾਕਤਵਰ ਅਪਰਾਧਕ ਸਮੂਹ ਸਰਗਰਮ ਹੈ।


Sunny Mehra

Content Editor

Related News