ਕੋਲੰਬੀਆ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ

11/07/2019 2:10:11 PM

ਬੋਹੋਟਾ— ਕੋਲੰਬੀਆ ਦੇ ਰੱਖਿਆ ਮੰਤਰੀ ਗੁਈਲੇਰਮੋ ਬੋਟੇਰੋ ਨੇ ਇਕ ਸਾਬਕਾ ਵਿਧਰੋਹੀ ਸਮੂਹ ਦੇ ਮੈਂਬਰਾਂ ਦੇ ਖਿਲਾਫ ਸੁਰੱਖਿਆ ਮੁਹਿੰਮ ਦੇ ਦੌਰਾਨ ਮੌਤਾਂ ਦਾ ਖੁਲਾਸਾ ਕਰਨ 'ਚ ਆਪਣੀ ਨਾਕਾਮੀ ਦੇ ਮੱਦੇਨਜ਼ਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਲਿਖਿਆ ਕਿ ਅੱਜ ਰਾਸ਼ਟਰੀ ਰੱਖਿਆ ਮੰਤਰੀ ਦੀ ਬਰਖਾਸਗੀ 'ਤੇ ਰਾਸ਼ਟਰਪਤੀ ਇਵਾਨ ਡਿਊਕ ਦੇ ਨਾਲ ਹੋਈ ਇਕ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ। ਇਸ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਰਿਵਲਿਊਸ਼ਨਰੀ ਆਰਮਡ ਫੋਰਸਸ ਆਫ ਕੋਲੰਬੀਆ ਗਰੁੱਪ ਦੇ ਖਿਲਾਫ ਆਪ੍ਰੇਸ਼ਨ, ਜਿਸ 'ਚ ਅਧਿਕਾਰੀਆਂ ਨੇ ਸਫਲਤਾ ਹਾਸਿਲ ਕੀਤੀ ਸੀ, ਇਸ ਦੌਰਾਨ ਫੌਜ ਨੇ ਨਾ ਸਿਰਫ 14 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਬਲਕਿ 8 ਨਾਬਾਲਗਾਂ ਨੂੰ ਫੌਜ 'ਚ ਭਰਤੀ ਵੀ ਕਰ ਲਿਆ।


Baljeet Kaur

Content Editor

Related News