'ਡੌਂਕੀ' ਨੇ ਬੁਝਾ'ਤੇ ਕਈ ਘਰਾਂ ਦੇ ਚਿਰਾਗ ! ਸਮੁੰਦਰ ਵਿਚਾਲੇ ਹੋਇਆ ਮੌਤ ਦਾ ਤਾਂਡਵ, ਕਈ ਪ੍ਰਵਾਸੀਆਂ ਦੀ ਮੌਤ

Wednesday, Feb 04, 2026 - 10:41 AM (IST)

'ਡੌਂਕੀ' ਨੇ ਬੁਝਾ'ਤੇ ਕਈ ਘਰਾਂ ਦੇ ਚਿਰਾਗ ! ਸਮੁੰਦਰ ਵਿਚਾਲੇ ਹੋਇਆ ਮੌਤ ਦਾ ਤਾਂਡਵ, ਕਈ ਪ੍ਰਵਾਸੀਆਂ ਦੀ ਮੌਤ

ਏਥਨਜ਼ (ਏਜੰਸੀ) : ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਅਤੇ ਗੈਰ-ਕਾਨੂੰਨੀ ਰਸਤਿਆਂ ਰਾਹੀਂ ਯੂਰਪ ਪਹੁੰਚਣ ਦੀ ਲਾਲਸਾ ਨੇ ਇਕ ਵਾਰ ਫਿਰ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਯੂਨਾਨ (ਗ੍ਰੀਸ) ਦੇ ਚਿਓਸ ਟਾਪੂ ਨੇੜੇ 'ਡੌਂਕੀ' ਲਗਾ ਕੇ ਜਾ ਰਹੇ ਪ੍ਰਵਾਸੀਆਂ ਦੀ ਇਕ ਤੇਜ਼ ਰਫ਼ਤਾਰ ਕਿਸ਼ਤੀ ਦੀ ਕੋਸਟ ਗਾਰਡ ਦੇ ਗਸ਼ਤੀ ਜਹਾਜ਼ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਅਜੇ ਵੀ ਲਾਪਤਾ ਹਨ।

ਇਹ ਵੀ ਪੜ੍ਹੋ: ਜਦੋਂ ਰਾਖੇ ਹੀ ਬਣ ਗਏ ਜਾਨ ਦੇ ਦੁਸ਼ਮਣ, ਪਾਕਿ ਫੌਜ ਨੇ ਯਾਤਰੀਆਂ ਨਾਲ ਭਰੀ ਟਰੇਨ 'ਤੇ ਕੀਤੀ ਫਾਇਰਿੰਗ, ਕਈਆਂ ਦੀ ਮੌਤ

11 ਬੱਚਿਆਂ ਸਮੇਤ 25 ਨੂੰ ਬਚਾਇਆ ਗਿਆ

ਕੋਸਟ ਗਾਰਡ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਮਰਨ ਵਾਲਿਆਂ ਵਿੱਚ 11 ਪੁਰਸ਼ ਅਤੇ 3 ਔਰਤਾਂ ਸ਼ਾਮਲ ਹਨ। ਹਾਦਸੇ ਤੋਂ ਤੁਰੰਤ ਬਾਅਦ ਚਲਾਏ ਗਏ ਬਚਾਅ ਅਭਿਆਨ ਦੌਰਾਨ 25 ਪ੍ਰਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿੱਚ 11 ਮਾਸੂਮ ਬੱਚੇ ਵੀ ਸ਼ਾਮਲ ਹਨ। ਇਸ ਟੱਕਰ ਵਿੱਚ ਕੋਸਟ ਗਾਰਡ ਦੇ ਦੋ ਅਧਿਕਾਰੀ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਵਾਹ ਓਏ ਮੁੰਡਿਆ ! ਸਮੁੰਦਰ 'ਚ ਡੁੱਬ ਰਿਹਾ ਸੀ ਪਰਿਵਾਰ, 13 ਸਾਲਾ ਜਵਾਕ ਨੇ ਬਚਾਈ ਮਾਂ ਤੇ ਭੈਣ-ਭਰਾ ਦੀ ਜਾਨ

ਏਜੰਟਾਂ ਦੇ ਜਾਲ 'ਚ ਫਸ ਕੇ ਮੌਤ ਦੇ ਮੂੰਹ 'ਚ ਜਾ ਰਹੇ ਨੌਜਵਾਨ

ਗ੍ਰੀਸ ਪਹੁੰਚਣ ਲਈ ਇਹ ਸਮੁੰਦਰੀ ਰਸਤਾ 'ਡੌਂਕੀ' ਲਗਾਉਣ ਵਾਲਿਆਂ ਲਈ ਸਭ ਤੋਂ ਖ਼ਤਰਨਾਕ ਮੰਨਿਆ ਜਾਂਦਾ ਹੈ। ਏਜੰਟਾਂ ਵੱਲੋਂ ਮੋਟੀਆਂ ਰਕਮਾਂ ਲੈ ਕੇ ਪ੍ਰਵਾਸੀਆਂ ਨੂੰ ਖ਼ਸਤਾਹਾਲ ਕਿਸ਼ਤੀਆਂ ਵਿੱਚ ਠੋਸ ਦਿੱਤਾ ਜਾਂਦਾ ਹੈ। ਇਸ ਹਾਦਸੇ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦਾ ਸਫ਼ਰ ਅਕਸਰ ਸਮੁੰਦਰ ਦੀਆਂ ਲਹਿਰਾਂ ਵਿੱਚ ਹੀ ਦਫ਼ਨ ਹੋ ਜਾਂਦਾ ਹੈ।

ਇਹ ਵੀ ਪੜ੍ਹੋ: ਫ਼ੌਜੀਆਂ ਨੇ ਕੀਤਾ ਰੇਪ, ਇਰਾਨ 'ਚ ਔਰਤਾਂ ਨਾਲ ਅਜਿਹੀ ਦਰਿੰਦਗੀ ਕਿ ਸੁਣ ਕੰਬ ਜਾਵੇ ਰੂਹ

ਬਚਾਅ ਕਾਰਜ ਜਾਰੀ, ਹਸਪਤਾਲਾਂ 'ਚ ਅਲਰਟ

ਲਾਪਤਾ ਲੋਕਾਂ ਦੀ ਭਾਲ ਲਈ ਚਾਰ ਗਸ਼ਤੀ ਜਹਾਜ਼, ਹਵਾਈ ਸੈਨਾ ਦਾ ਇਕ ਹੈਲੀਕਾਪਟਰ ਅਤੇ ਨਿੱਜੀ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਹਸਪਤਾਲ ਕਰਮਚਾਰੀ ਯੂਨੀਅਨ ਦੇ ਮੁਖੀ ਮਿਚਲਿਸ ਗਿਆਨਾਕੋਸ ਨੇ ਦੱਸਿਆ ਕਿ ਚਿਓਸ ਦੇ ਹਸਪਤਾਲ ਵਿੱਚ ਸਟਾਫ਼ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਅਮਰੀਕੀ ਪ੍ਰਸ਼ਾਸਨ ਦੀ ਵੱਡੀ ਕਾਰਵਾਈ ! ਗੁਰਮੀਤ ਸਿੰਘ ਦੀ ਨਾਗਰਿਕਤਾ ਰੱਦ ਕਰਨ ਦੀ ਖਿੱਚੀ ਤਿਆਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News