ਭਾਰਤ-ਅਮਰੀਕਾ ਸਹਿਯੋਗ ਦਾ ‘ਮੁੱਖ ਥੰਮ੍ਹ’ ਹੋਵੇਗੀ ਜਲਵਾਯੂ ਭਾਈਵਾਲੀ : ਬਾਈਡੇਨ

Saturday, Apr 24, 2021 - 06:59 PM (IST)

ਵਾਸ਼ਿੰਗਟਨ (ਭਾਸ਼ਾ)-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹ ਜਲਵਾਯੂ ਤੇ ਊਰਜਾ ਉਦੇਸ਼ਾਂ ਦੀ ਪ੍ਰਾਪਤੀ ਨੂੰ ਭਾਰਤ ਨਾਲ ਦੋ-ਪੱਖੀ ਸਹਿਯੋਗ ਦਾ ਇਕ ਮੁੱਖ ਥੰਮ੍ਹ ਬਣਾਉਣਾ ਚਾਹੁੰਦਾ ਹੈ ਤੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੰਮ ਕਰਨ ਨੂੰ ਲੈ ਕੇ ਆਸਵੰਦ ਹੈ।ਬਾਈਡੇਨ ਦੀ ਟਿੱਪਣੀ ਦੋਵਾਂ ਦੇਸ਼ਾਂ ‘ਭਾਰਤ-ਅਮਰੀਕਾ ਜਲਵਾਯੂ ਤੇ ਸਾਫ ਊਰਜਾ ਏਜੰਡਾ 2030 ਭਾਈਵਾਲੀ’ ਦਾ ਐਲਾਨ ਕੀਤੇ ਜਾਣ ਤੋਂ ਇਕ ਦਿਨ ਬਾਅਦ ਆਈ। ਭਾਰਤ ਤੇ ਅਮਰੀਕਾ ਨੇ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮੌਜੂਦਾ ਦਹਾਕੇ ’ਚਚਸਬੰਧਿਤ ਖੇਤਰ ’ਚ ਦੋ-ਪੱਖੀ ਸਹਿਯੋਗ ਨੂੰ ਗੂੜ੍ਹਾ ਕਰਨ ਲਈ ਇਸ ਭਾਈਵਾਲੀ ਦਾ ਐਲਾਨ ਕੀਤਾ ਹੈ।

ਬਾਈਡੇਨ ਨੇ ਜਲਵਾਯੂ ਪਰਿਵਰਤਨ ’ਤੇ ਆਯੋਜਿਤ ਦੋ ਦਿਨਾ ਵਰਚੁਅਲ ਸ਼ਿਖਰ ਸੰਮੇਲਨ ’ਚ ਸ਼ੁੱਕਰਵਾਰ ਆਪਣੇ ਸੰਬੋਧਨ ’ਚ ਕਿਹਾ, ‘‘ਜਲਵਾਯੂ ਤੇ ਊਰਜਾ ਸਬੰਧੀ ਸਾਡੇ ਉਦੇਸ਼ਾਂ ਨੂੰ ਪ੍ਰਾਪਤ ਕਰਨ, ਇਸ ਨੂੰ ਸਾਡੇ ਦੋ-ਪੱਖੀ ਸਹਿਯੋਗ ਦਾ ਅਹਿਮ ਥੰਮ੍ਹ ਬਣਾਉਣ ਲਈ ਮੈਂ ਭਾਰਤ ਦੇ ਪੀ. ਐੱਮ. ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕਰਨ ਨੂੰ ਲੈ ਕੇ ਆਸਵੰਦ ਹਾਂ।’’ ਭਾਈਵਾਲੀ ’ਚ ਜਲਵਾਯੂ ਕਾਰਵਾਈ ਤੇ ਸਾਫ ਊਰਜਾ ਦੀ ਦਿਸ਼ਾ ’ਚ 2030 ਦੇ ਉਤਸ਼ਾਹੀ ਟੀਚਿਆਂ ਨੂੰ ਹਾਸਲ ਕਰਨ ਲਈ 450 ਗੀਗਾਵਾਟ ਨਵਿਆਉਣਯੋਗ ਊਰਜਾ ਸਥਾਪਿਤ ਕਰਨਾ ਸ਼ਾਮਲ ਹੈ। 


Manoj

Content Editor

Related News