ਤੂਫਾਨ ਨੇ ਮਚਾਈ ਤਬਾਹੀ, ਸਾਫ-ਸਫਾਈ ''ਚ ਜੁਟੇ ਅਧਿਕਾਰੀ

01/03/2018 11:49:52 AM

ਨਿਊ ਸਾਊਥ ਵੇਲਜ਼ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਮੰਗਲਵਾਰ ਨੂੰ ਆਏ ਸ਼ਕਤੀਸ਼ਾਲੀ ਤੂਫਾਨ ਨੇ ਕਾਫੀ ਤਬਾਹੀ ਮਚਾਈ। ਇਸ ਤੂਫਾਨ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੂਫਾਨ ਕਾਰਨ ਇਕ ਪਬ ਦੀ ਛੱਤ ਅਤੇ ਕਾਰਾਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ। ਤੂਫਾਨ ਕਾਰਨ ਸੜਕਾਂ 'ਤੇ ਦਰੱਖਤ ਡਿੱਗ ਗਏ। ਆਵਾਜਾਈ ਠੱਪ ਹੋ ਗਈ, ਅਧਿਕਾਰੀ ਸਾਫ-ਸਫਾਈ ਦੇ ਕੰਮ 'ਚ ਜੁਟੇ ਹੋਏ ਹਨ। ਲੱਗਭਗ 6,000 ਲੋਕ ਹਨ੍ਹੇਰੇ 'ਚ ਰਹਿਣ ਲਈ ਮਜ਼ਬੂਰ ਹੋਏ। ਬਿਜਲੀ ਠੱਪ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ। ਤੂਫਾਨ ਕਾਰਨ ਬਿਜਲੀ ਦੀਆਂ ਕਈ ਤਾਰਾਂ ਹੇਠਾਂ ਝੁਕ ਗਈਆਂ ਸਨ। ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੂਫਾਨ ਨੇ ਕਾਫੀ ਵੱਡੇ ਪੱਧਰ 'ਤੇ ਤਬਾਹੀ ਮਚਾਈ, ਅਸੀਂ ਬਿਜਲੀ ਸੇਵਾ ਬਹਾਲ ਕਰਨ ਦੇ ਕੰਮ 'ਚ ਲੱਗੇ ਹੋਏ ਹਾਂ।
ਨਿਊ ਸਾਊਥ ਵੇਲਜ਼ ਦੇ ਟਾਊਨ ਮੈਕਲੀਨ 'ਚ ਰਹਿੰਦੇ ਡੇਵਿਡ ਕੋਕ ਨਾਲ ਦੇ ਵਿਅਕਤੀ ਨੇ ਤੂਫਾਨ ਕਾਰਨ ਹੋਈ ਤਬਾਹੀ ਦੀ ਵੀਡੀਓ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। ਉਸ ਨੇ ਦੱਸਿਆ ਕਿ ਤੂਫਾਨ ਬਹੁਤ ਹੀ ਸ਼ਕਤੀਸ਼ਾਲੀ ਸੀ, ਜੋ ਕਿ ਕਈ ਚੀਜ਼ਾਂ ਨੂੰ ਉਡਾ ਕੇ ਲੈ ਗਿਆ। ਟੀਨ ਦੀਆਂ ਛੱਤਾਂ ਤੇਜ਼ ਹਵਾ ਕਾਰਨ ਉੱਡ ਗਈਆਂ। ਤੂਫਾਨ ਕਾਰਨ ਮੈਕਲੀਨ ਦੀ ਸਟਰੀਟ ਬੰਦ ਹੋ ਗਈ ਅਤੇ ਆਵਾਜਾਈ ਰੁੱਕ ਗਈ। ਕਾਰਾਵੈਨ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਤੇਜ਼ ਹਵਾ ਕਾਰਨ ਵੈਨ ਪੂਰੀ ਤਰ੍ਹਾਂ ਨੁਕਸਾਨੀ ਗਈ। ਮੈਕਲੀਨ ਦੇ ਕਈ ਇਲਾਕਿਆਂ 'ਚ ਵੱਡੇ ਪੱਧਰ 'ਤੇ ਬਿਜਲੀ ਦੇ ਖੰਭੇ ਅਤੇ ਤਾਰਾਂ  ਹੇਠਾਂ ਡਿੱਗ ਗਈਆਂ।


Related News