ਬੰਗਲਾਦੇਸ਼ ''ਚ ਪ੍ਰਦਰਸ਼ਨਕਾਰੀਆਂ ਅਤੇ ਸੱਤਾਧਾਰੀ ਪਾਰਟੀ ਸਮਰਥਕਾਂ ਵਿਚਕਾਰ ਝੜਪਾਂ; ਦੋ ਲੋਕਾਂ ਦੀ ਮੌਤ, 30 ਜ਼ਖਮੀ

Sunday, Aug 04, 2024 - 04:25 PM (IST)

ਬੰਗਲਾਦੇਸ਼ ''ਚ ਪ੍ਰਦਰਸ਼ਨਕਾਰੀਆਂ ਅਤੇ ਸੱਤਾਧਾਰੀ ਪਾਰਟੀ ਸਮਰਥਕਾਂ ਵਿਚਕਾਰ ਝੜਪਾਂ; ਦੋ ਲੋਕਾਂ ਦੀ ਮੌਤ, 30 ਜ਼ਖਮੀ

ਢਾਕਾ (ਭਾਸ਼ਾ): ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਸੱਤਾਧਾਰੀ ਅਵਾਮੀ ਲੀਗ ਦੇ ਸਮਰਥਕਾਂ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰ ਰਹੇ ਲੋਕਾਂ ਵਿਚਾਲੇ ਐਤਵਾਰ ਨੂੰ ਝੜਪ ਹੋ ਗਈ। ਇਸ ਝੜਪ ਵਿਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਪ੍ਰਦਰਸ਼ਨਕਾਰੀ ਸਰਕਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ 'ਅਸਹਿਯੋਗ ਪ੍ਰੋਗਰਾਮ' 'ਚ ਹਿੱਸਾ ਲੈਣ ਆਏ ਸਨ। ਅਵਾਮੀ ਲੀਗ, ਛਤਰ ਲੀਗ ਅਤੇ ਜੁਬੋ ਲੀਗ ਦੇ ਵਰਕਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਫਿਰ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। 

ਅਖ਼ਬਾਰ 'ਢਾਕਾ ਟ੍ਰਿਬਿਊਨ' ਨੇ ਇਕ ਰਿਪੋਰਟ 'ਚ ਕਿਹਾ, ''ਮੁਨਸ਼ੀਗੰਜ 'ਚ ਪ੍ਰਦਰਸ਼ਨਕਾਰੀਆਂ ਅਤੇ ਅਵਾਮੀ ਲੀਗ ਦੇ ਸਮਰਥਕਾਂ ਵਿਚਾਲੇ ਹੋਈ ਝੜਪ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ, ਹਾਲਾਂਕਿ ਖ਼ਬਰ 'ਚ ਮ੍ਰਿਤਕਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ। ਇੱਕ ਨਿਊਜ਼ ਪੋਰਟਲ 'ਬੀਡੀਨਿਊਜ਼ 24' ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਰਾਖਵੇਂਕਰਨ ਸੁਧਾਰਾਂ ਨੂੰ ਲੈ ਕੇ ਹਾਲ ਹੀ ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਮਾਰੇ ਗਏ ਲੋਕਾਂ ਲਈ ਇਨਸਾਫ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਨਾ-ਮਿਲਵਰਤਣ ਅੰਦੋਲਨ ਦੇ ਪਹਿਲੇ ਦਿਨ ਰਾਜਧਾਨੀ ਦੇ ਸਾਇੰਸ ਲੈਬ ਚੌਰਾਹੇ 'ਤੇ ਵੀ ਇਕੱਠੇ ਹੋਏ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਮੰਦਭਾਗੀ ਖ਼ਬਰ : ਭਾਰਤੀ ਨੌਜਵਾਨ ਦੀ ਲਾਸ਼ ਗਲੇਸ਼ੀਅਰ 'ਤੇ ਐਵਲਾਂਚ ਕ੍ਰੀਕ ਤੋਂ ਬਰਾਮਦ 

ਧਰਨੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਢਾਕਾ ਵਿੱਚ ਸਾਇੰਸ ਲੈਬ, ਧਨਮੰਡੀ, ਮੁਹੰਮਦਪੁਰ, ਟੈਕਨੀਕਲ, ਮੀਰਪੁਰ-10, ਰਾਮਪੁਰਾ, ਤੇਜਗਾਂਵ, ਫਾਰਮਗੇਟ, ਪੰਥਪਥ, ਜਾਤਰਬਾੜੀ ਅਤੇ ਉੱਤਰਾ ਵਿੱਚ ਵੀ ਪ੍ਰਦਰਸ਼ਨ ਅਤੇ ਰੈਲੀਆਂ ਕੀਤੀਆਂ ਜਾਣਗੀਆਂ। ਅਖਬਾਰ 'ਡੇਲੀ ਸਟਾਰ' ਮੁਤਾਬਕ ਐਤਵਾਰ ਨੂੰ ਬੰਗਬੰਧੂ ਸ਼ੇਖ ਮੁਜੀਬ ਮੈਡੀਕਲ ਯੂਨੀਵਰਸਿਟੀ (ਬੀ.ਐੱਸ.ਐੱਮ.ਐੱਮ.ਯੂ.) 'ਚ ਅਣਪਛਾਤੇ ਲੋਕਾਂ ਨੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ। ਰਿਪੋਰਟਾਂ ਅਨੁਸਾਰ ਲਾਠੀਆਂ ਲੈ ਕੇ ਆਏ ਲੋਕ ਹਸਪਤਾਲ ਦੇ ਅਹਾਤੇ ਵਿੱਚ ਪ੍ਰਾਈਵੇਟ ਕਾਰਾਂ, ਐਂਬੂਲੈਂਸਾਂ, ਮੋਟਰਸਾਈਕਲਾਂ ਅਤੇ ਬੱਸਾਂ ਦੀ ਭੰਨਤੋੜ ਕਰਦੇ ਦੇਖੇ ਗਏ, ਜਿਸ ਨਾਲ ਮਰੀਜ਼ਾਂ, ਸੇਵਾਦਾਰਾਂ, ਡਾਕਟਰਾਂ ਅਤੇ ਹੋਰ ਸਟਾਫ ਵਿੱਚ ਡਰ ਪੈਦਾ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News