ਉਪ ਚੋਣਾਂ ''ਚ ਜਾਨਸਨ-ਮੋਦੀ ਦੀ ਫੋਟੋ ਦੇ ਨਾਲ ਪਰਚਾ ਛਾਪਣ ਦੇ ਮੁੱਦੇ ’ਤੇ ਬ੍ਰਿਟਿਸ਼ ਸੰਸਦ ਵਿਚ ਤਿੱਖੀ ਬਹਿਸ

Friday, Jul 16, 2021 - 02:03 PM (IST)

ਉਪ ਚੋਣਾਂ ''ਚ ਜਾਨਸਨ-ਮੋਦੀ ਦੀ ਫੋਟੋ ਦੇ ਨਾਲ ਪਰਚਾ ਛਾਪਣ ਦੇ ਮੁੱਦੇ ’ਤੇ ਬ੍ਰਿਟਿਸ਼ ਸੰਸਦ ਵਿਚ ਤਿੱਖੀ ਬਹਿਸ

ਲੰਡਨ(ਭਾਸ਼ਾ)- ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਸ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਵਿਰੋਧੀ ਧਿਰ ਦੇ ਨੇਤਾ ਕੇਰ ਸਟਰਾਮਰ ਵਿਚਾਲੇ ਉਪ ਚੋਣਾਂ ਲਈ ਛਪੇ ਵਿਵਾਦਪੂਰਨ ਪਰਚੇ ਨੂੰ ਲੈ ਕੇ ਤਿੱਖੀ ਬਹਿਸ ਹੋਈ। ਇਸ ਪਰਚੇ ਨੂੰ ਬ੍ਰਿਟੇਨ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਨੇ ‘ਵੱਖਰੇ’ ਅਤੇ ‘ਭਾਰਤ ਵਿਰੋਧੀ’ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ: ਜਰਮਨੀ ਮਗਰੋਂ ਹੁਣ ਬੈਲਜੀਅਮ ’ਚ ਭਿਆਨਕ ਹੜ੍ਹ, ਕਰੀਬ ਦਰਜਨ ਲੋਕਾਂ ਦੀ ਮੌਤ, ਵੇਖੋ ਤਬਾਹੀ ਦੀਆਂ ਤਸਵੀਰਾਂ

ਸਦਨ ਵਿਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੂੰ ਪੁੱਛੇ ਜਾਣ ਵਾਲੇ ਸਵਾਲ ਸੈਸ਼ਨ ਦੌਰਾਨ ਨਸਲਵਾਦ ਦੇ ਮੁੱਦੇ ’ਤੇ ਤਿੱਖੀ ਬਹਿਸ ਹੋਈ। ਜਾਨਸਨ ਨੇ ਉਸ ਪਰਚੇ ਨੂੰ ਹੱਥ ਵਿਚ ਲਿਆ ਹੋਇਆ ਸੀ, ਜਿਸ ਵਿਚ ਉਨ੍ਹਾਂ ਨੇ ਸਾਲ 2019 ਦੇ ਜੀ-7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੱਥ ਮਿਲਾਉਂਦੇ ਦਿਖਾਇਆ ਗਿਆ ਹੈ ਅਤੇ ਸੰਦੇਸ਼ ਲਿਖਿਆ ਹੈ, ‘‘ਟੌਰੀ ਸੰਸਦ ਮੈਂਬਰ (ਕੰਜਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਲਈ ਇਸਤੇਮਾਲ ਹੋਣ ਵਾਲੀ ਸ਼ਬਦਾਵਲੀ) ਦਾ ਜ਼ੋਖਮ ਨਾ ਲਓ, ਉਹ ਤੁਹਾਡੇ ਪੱਖ ਵਿਚ ਨਹੀਂ ਹਨ।’’ ਉਨ੍ਹਾਂ ਨੇ ਲੇਬਰ ਪਾਟੀ ਦੇ ਨੇਤਾ ਨੂੰ ਮੰਗ ਕੀਤੀ ਕਿ ਉਹ ਪਰਚਿਆਂ ਨੂੰ ਵਾਪਸ ਲਵੇ ਜਿਨ੍ਹਾਂ ਦੀ ਵਰਤੋਂ ਹਾਲ ਹੀ ਵਿਚ ਉੱਤਰ ਇੰਗਲੈਂਡ ਦੇ ਬੈਟਲੇ ਐਂਡ ਸਪੇਨ ਸੀਟ ’ਤੇ ਹੋਈਆਂ ਉਪ ਚੋਣਾਂ ਦੌਰਾਨ ਕੀਤੀ ਗਈ ਸੀ। ਇਸ ਸੀਟ ’ਤੇ ਵਿਰੋਧੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ।

ਅਮਰੀਕਾ ਦਾ ਵੱਡਾ ਐਲਾਨ, ਸਾਈਬਰ ਹਮਲਿਆਂ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਦੇਵੇਗਾ 1 ਕਰੋੜ ਡਾਲਰ ਇਨਾਮ

ਜਾਨਸਨ ਨੇ ਕਿਹਾ, “ਕੀ ਮੈਂ ਹੁਣ ਉਨ੍ਹਾਂ ਨੂੰ ਇਸ ਪਰਚੇ ਨੂੰ ਵਾਪਸ ਲੈਣ ਲਈ ਕਹਿ ਸਕਦਾ ਹਾਂ ਜੋ ਮੇਰੇ ਹੱਥ ਵਿਚ ਹੈ ਅਤੇ ਜਿਸ ਨੂੰ ਲੇਬਰ ਪਾਰਟੀ ਵੱਲੋਂ ਬੈਟਲੇ ਐਂਡ ਸਪੇਨ ਉਪ-ਚੋਣਾਂ ਦੌਰਾਨ ਪ੍ਰਕਾਸ਼ਤ ਕੀਤਾ ਗਿਆ ਸੀ ਅਤੇ ਖ਼ੁਦ ਉਨ੍ਹਾਂ ਦੀ ਪਾਰਟੀ ਨੇਤਾਵਾਂ ਨੇ ਇਸ ਨੂੰ ਨਸਲਵਾਦੀ ਕਹਿੰਦੇ ਨਿੰਦਾ ਕੀਤੀ ਸੀ। ਹਾਲਾਂਕਿ ਲੇਬਰ ਪਾਰਟੀ ਨੇਤਾ ਇੰਗਲੈਂਡ ਦੇ ਫੁੱਟਬਾਲ ਖਿਡਾਰੀਆਂ ਵਲੋਂ ਮੈਦਾਨ ਵਿਚ ਝੱਲੇ ਜਾਣ ਵਾਲੇ ਨਸਲਵਾਦੀ ਦੁਰਵਿਵਹਾਰ ਦੇ ਸੰਦਰਭ ਵਿਚ ਕੰਜਰਵੇਟਿਵ ਪਾਰਟੀ ਵਲੋਂ ਵਿਰੋਧ ਨਹੀਂ ਕਰਨ ਦੀ ਟਿੱਪਣੀ ’ਤੇ ਅੜੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ: ਭਾਰਤੀ ਮਲਾਹ ਦਾ UAE ’ਚ ਲੱਗਾ ਵੱਡਾ ਜੈਕਪਾਟ, ਜਿੱਤਿਆ 7.45 ਕਰੋੜ ਰੁਪਏ ਦਾ ਲੱਕੀ ਡਰਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News