ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦਾਅਵਾ, ਅਮਰੀਕਾ ਦੀ ਰੱਖਿਆ ਲਈ ਕੀਤਾ ਪਣਡੁੱਬੀ ਸਮਝੌਤਾ

Wednesday, Nov 10, 2021 - 04:02 PM (IST)

ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦਾਅਵਾ, ਅਮਰੀਕਾ ਦੀ ਰੱਖਿਆ ਲਈ ਕੀਤਾ ਪਣਡੁੱਬੀ ਸਮਝੌਤਾ

ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਪਾਲ ਕੀਟਿੰਗ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਅਮਰੀਕੀ ਪਰਮਾਣੂ ਤਕਨਾਲੌਜੀ ਨਾਲ ਸੰਚਾਲਿਤ ਪਣਡੁੱਬੀਆਂ ਨੂੰ ਹਾਸਲ ਕਰਨ ਲਈ ਕੀਤੇ ਗਏ ਸੌਦੇ ਦਾ ਉਦੇਸ਼ ਅਮਰੀਕਾ ਨੂੰ ਚੀਨੀ ਪਰਮਾਣੂ ਹਮਲੇ ਤੋਂ ਬਚਾਉਣਾ ਹੈ ਅਤੇ ਇਸ ਸੌਦੇ ਨਾਲ ਆਸਟ੍ਰੇਲੀਆ-ਚੀਨ ਦੇ ਸਬੰਧਾਂ ਵਿੱਚ ਤਬਦੀਲੀ ਆਈ ਹੈ। 

ਕੀਟਿੰਗ ਨੇ ਨੈਸ਼ਨਲ ਪ੍ਰੈਸ ਕਲੱਬ ਨੂੰ ਦੱਸਿਆ ਕਿ ਆਸਟ੍ਰੇਲੀਆ ਦੀ ਮੌਜੂਦਾ ਕੰਜ਼ਰਵੇਟਿਵ ਸਰਕਾਰ ਨੇ 12 ਡੀਜ਼ਲ-ਇਲੈਕਟ੍ਰਿਕ ਪਣਡੁੱਬੀਆਂ ਦੇ ਇੱਕ ਆਸਟ੍ਰੇਲੀਆਈ ਬੇੜੇ ਨੂੰ ਬਣਾਉਣ ਲਈ ਫਰਾਂਸ ਨਾਲ 90 ਬਿਲੀਅਨ ਆਸਟ੍ਰੇਲੀਅਨ ਡਾਲਰ ਦੇ ਇਕਰਾਰਨਾਮੇ ਨੂੰ ਰੱਦ ਕਰਕੇ "ਭਿਆਨਕ" ਵਿਵਹਾਰ ਕੀਤਾ ਹੈ। ਇਸ ਦੀ ਬਜਾਏ ਆਸਟ੍ਰੇਲੀਆ ਹੁਣ ਅਮਰੀਕਾ ਅਤੇ ਬ੍ਰਿਟੇਨ ਦੇ ਨਾਲ ਇੱਕ ਨਵੇਂ ਸੌਦੇ ਦੇ ਤਹਿਤ ਅਮਰੀਕੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਅੱਠ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਪ੍ਰਾਪਤ ਕਰੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਘੱਟ ਨਿਕਾਸੀ ਵਾਲੀਆਂ ਤਕਨਾਲੋਜੀਆਂ ਲਈ ਨਿਵੇਸ਼ ਫੰਡ ਕੀਤਾ ਲਾਂਚ

ਜ਼ਿਕਰਯੋਗ ਹੈ ਕਿ ਕੀਟਿੰਗ ਨੇ 1991 ਤੋਂ 1996 ਤੱਕ ਮੱਧ-ਖੱਬੀ ਪੱਖੀ ਲੇਬਰ ਪਾਰਟੀ ਦੀ ਸਰਕਾਰ ਦੀ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ, ''ਚੀਨ ਖ਼ਿਲਾਫ਼ ਅੱਠ ਪਣਡੁੱਬੀਆਂ, ਉਹ ਵੀ 20 ਸਾਲਾਂ 'ਚ ਸਾਨੂੰ ਮਿਲਣਗੀਆਂ। ਇਹ ਊਠ ਦੇ ਮੂੰਹ ਵਿੱਚ ਜੀਰੇ ਵਰਗਾ ਹੋਵੇਗਾ।" ਕੀਟਿੰਗ ਨੇ ਕਿਹਾ ਕਿ ਆਸਟ੍ਰੇਲੀਆ ਦੀਆਂ ਪ੍ਰਮਾਣੂ ਸ਼ਕਤੀ ਵਾਲੀਆਂ ਪਣਡੁੱਬੀਆਂ ਚੀਨ ਦੇ ਤੱਟ ਨੇੜੇ ਘੱਟ ਡੂੰਘੇ ਸਮੁੰਦਰ ਵਿੱਚ ਪ੍ਰਮਾਣੂ ਹਥਿਆਰਾਂ ਨਾਲ ਲੈਸ ਚੀਨੀ ਪਣਡੁੱਬੀਆਂ ਨੂੰ ਰੋਕਣ ਲਈ ਤਿਆਰ ਕੀਤੀਆਂ ਜਾਣਗੀਆਂ। ਕੀਟਿੰਗ ਨੇ ਕਿਹਾ,''ਦੂਜੇ ਸ਼ਬਦਾਂ 'ਚ ਅਮਰੀਕਾ ਦੇ ਖ਼ਿਲਾਫ਼ ਇਕ ਹੋਰ ਪਰਮਾਣੂ ਹਮਲੇ ਦੀ ਸਮਰੱਥਾ ਰੱਖਣ ਤੋਂ ਚੀਨ ਨੂੰ ਰੋਕਣ ਲਈ।'' ਉਨ੍ਹਾਂ ਕਿਹਾ ਕਿ ਇਸ ਨਾਲ ਚੀਨ ਨਾਲ ਸਾਡੇ ਸਬੰਧ ਬਦਲ ਗਏ ਹਨ।

ਪੜ੍ਹੋ ਇਹ ਅਹਿਮ ਖਬਰ - ਕੀ NRI ਨੂੰ  Aadhaar card ਬਣਾਉਣਾ ਚਾਹੀਦਾ ਹੈ ਜਾਂ ਨਹੀਂ? ਜਾਣਨ ਲਈ ਵੇਖੋ ਇਹ ਵੀਡੀਓ

 


author

Vandana

Content Editor

Related News