CIA ਨੂੰ ਬਗਦਾਦੀ ਬਾਰੇ ਸ਼ੁਰੂਆਤੀ ਸੁਰਾਗ ਉਸ ਦੀ ਪਤਨੀ ਤੋਂ ਮਿਲੇ ਸਨ : ਨਿਊਯਾਰਕ ਟਾਈਮਸ

10/28/2019 9:28:17 PM

ਵਾਸ਼ਿੰਗਟਨ - ਅਮਰੀਕੀ ਅਖਬਾਰ 'ਨਿਊਯਾਰਕ ਟਾਈਮਸ' ਮੁਤਾਬਕ ਖੁਫੀਆ ਏਜੰਸੀ ਸੀ. ਆਈ. ਏ. ਨੂੰ ਆਈ. ਐੱਸ. ਸਰਗਨਾ ਅਬੂ ਬਕਰ ਅਲ ਬਗਦਾਦੀ ਦੇ ਸੰਭਾਵਿਤ ਟਿਕਾਣੇ ਦੇ ਬਾਰੇ 'ਚ ਕੁਝ ਮਹੀਨੇ ਪਹਿਲਾਂ ਪਤਾ ਲੱਗਾ ਸੀ ਜਦ ਉਸ ਦੀ ਇਕ ਪਤਨੀ ਅਤੇ ਇਕ ਦੂਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੇਂਦਰੀ ਖੁਫੀਆ ਏਜੰਸੀ (ਸੀ. ਆਈ. ਏ.) ਨੇ ਸ਼ੁਰੂਆਤੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਬਗਦਾਦੀ ਦੇ ਟਿਕਾਣਿਆਂ ਦੀ ਸਟੀਕ ਪਛਾਣ ਕਰਨ ਲਈ ਇਰਾਕੀ ਅਤੇ ਕੁਰਦਿਸ਼ ਖੁਫੀਆ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕੀਤਾ। ਨਾਲ ਹੀ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਜਾਸੂਸਾਂ ਨੂੰ ਕੰਮ 'ਤੇ ਲਾਇਆ ਗਿਆ।

ਬਗਦਾਦੀ ਨੇ ਸ਼ਨੀਵਾਰ ਨੂੰ ਉੱਤਰੀ ਸੀਰੀਆ 'ਚ ਅਮਰੀਕਾ ਦੇ ਵਿਸ਼ੇਸ਼ ਅਭਿਆਨ ਬਲਾਂ ਦੇ ਹਮਲੇ ਦੌਰਾਨ ਖੁਦ ਨੂੰ ਆਤਮਘਾਤੀ ਬੰਬ ਨਾਲ ਉੱਡਾ ਲਿਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤੀ। ਅਮਰੀਕੀ ਅਧਿਕਾਰੀਆਂ ਨੇ ਅਖਬਾਰ ਨੂੰ ਦੱਸਿਆ ਕਿ ਕੁਰਦਾਂ ਨੂੰ ਸੀਰੀਆ 'ਚ ਹੀ ਛੱਡ ਕੇ ਅਮਰੀਕਾ ਨੂੰ ਬਾਹਰ ਕੱਢਣ ਦੇ ਰਾਸ਼ਟਰਪਤੀ ਟਰੰਪ ਦੇ ਫੈਸਲੇ ਤੋਂ ਬਾਅਦ ਵੀ ਕੁਰਦਾਂ ਨੇ ਸੀ. ਆਈ. ਏ. ਨੂੰ ਬਗਦਾਦੀ ਦੇ ਟਿਕਾਣਿਆਂ ਦੇ ਬਾਰੇ 'ਚ ਜਾਣਕਾਰੀ ਦੇਣਾ ਜਾਰੀ ਰਖਿਆ। ਇਕ ਅਧਿਕਾਰੀ ਨੇ ਆਖਿਆ ਕਿ ਸੀਰੀਆਈ ਅਤੇ ਇਰਾਕੀ ਕੁਰਦਾਂ ਨੇ ਕਿਸੇ ਵੀ ਦੇਸ਼ ਦੇ ਮੁਕਾਬਲੇ ਹਮਲੇ ਨੂੰ ਲੈ ਕੇ ਜ਼ਿਆਦਾ ਖੁਫੀਆ ਜਾਣਕਾਰੀ ਮੁਹੱਈਆ ਕਰਾਈ।

ਹਮਲੇ ਦੀ ਥਾਂ ਨੇੜੇ ਪਿੰਡ 'ਚ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਵਾਲੇ ਇੰਜੀਨੀਅਰ ਮੁਤਾਬਕ ਬਗਦਾਦੀ ਇਕ ਹੋਰ ਕੱਟੜਪੰਥੀ ਸਮੂਹ ਹੁਰਰਾਸ ਅਲ ਦੀਨ ਦੇ ਇਕ ਕਮਾਂਡਰ ਅਬੂ ਮੁਹੰਮਦ ਸਲਾਮਾ ਦੇ ਘਰ 'ਚ ਪਨਾਹ ਲਈ ਹੋਈ ਸੀ। ਅਖਬਾਰ ਦੀ ਖਬਰ 'ਚ ਆਖਿਆ ਗਿਆ ਹੈ ਕਿ ਫੌਜ ਨੇ ਘਟੋਂ-ਘੱਟ 2 ਵਾਰ ਆਖਰੀ ਪਲਾਂ 'ਚ ਮਿਸ਼ਨ ਰੋਕਿਆ ਸੀ। ਹਮਲੇ ਦੀ ਆਖਰੀ ਯੋਜਨਾ ਪਿਛਲੇ ਹਫਤੇ 2 ਤੋਂ 3 ਦਿਨਾਂ 'ਚ ਬਣਾਈ ਗਈ ਸੀ। ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਆਖਿਆ ਕਿ ਬਗਦਾਦੀ ਭੱਜਣ ਹੀ ਵਾਲਾ ਸੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਤਵਾਰ ਨੂੰ ਪੱਤਰਕਾਰ ਸੰਮੇਲਨ 'ਚ ਆਖਿਆ ਸੀ ਕਿ ਬਗਦਾਦੀ ਦੀ ਮੌਤ ਉਸ ਦੀ ਲਾਸ਼ ਦੇ ਟੁਕੜਿਆਂ ਦੀ ਡੀ. ਐੱਨ. ਏ. ਜਾਂਚ ਕੀਤੀ ਗਈ, ਜਿਸ 'ਚ ਉਸ ਦੀ ਪਛਾਣ ਦੀ ਪੁਸ਼ਟੀ ਹੋਈ। ਅਖਬਾਰ ਦੀ ਖਬਰ 'ਚ ਆਖਿਆ ਗਿਆ ਹੈ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਬਗਦਾਦੀ ਜਦ ਸਾਲ 2000 ਦੇ ਮਾਧਿਅਮ 'ਚ ਇਰਾਕ 'ਚ 


Khushdeep Jassi

Content Editor

Related News