ਚੀਨੀ ਵਿਗਿਆਨੀ ਨੇ ਦਿੱਤੇ 'ਸਬੂਤ', ਵੁਹਾਨ ਲੈਬ 'ਚ ਪੈਦਾ ਹੋਇਆ ਕੋਰੋਨਾਵਾਇਰਸ

Wednesday, Sep 16, 2020 - 04:06 PM (IST)

ਚੀਨੀ ਵਿਗਿਆਨੀ ਨੇ ਦਿੱਤੇ 'ਸਬੂਤ', ਵੁਹਾਨ ਲੈਬ 'ਚ ਪੈਦਾ ਹੋਇਆ ਕੋਰੋਨਾਵਾਇਰਸ

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਕੁਦਰਤੀ ਹੈ ਜਾਂ ਫਿਰ ਇਸ ਨੂੰ ਕਿਸੇ ਲੈਬ ਵਿਚ ਤਿਆਰ ਕੀਤਾ ਗਿਆ ਹੈ। ਇਸ ਬਾਰੇ ਦੁਨੀਆ ਭਰ ਦੇ ਵਿਗਿਆਨੀਆਂ ਦੇ ਰਾਏ ਵੱਖ-ਵੱਖ ਹੈ। ਕੋਰੋਨਾਵਾਇਰਸ ਦੇ ਵੁਹਾਨ ਦੇ ਇਕ ਮਿਲਟਰੀ ਲੈਬ ਵਿਚ ਪੈਦਾ ਹੋਣ ਦਾ ਦੋਸ਼ ਲਗਾਉਣ ਵਾਲੀ ਚੀਨ ਦੀ ਮਸ਼ਹੂਰ ਵਾਇਰੋਲੌਜੀਸਟ ਡਾਕਟਰ ਲੀ-ਮੇਂਗ ਯਾਨ ਨੇ ਹੁਣ ਆਪਣੇ ਸਨਸਨੀਖੇਜ਼ ਦਾਅਵੇ ਦੇ ਸਮਰਥਨ ਵਿਚ 'ਸਬੂਤ' ਪੇਸ਼ ਕੀਤੇ ਹਨ। ਡਾਕਟਰ ਯਾਨ ਨੇ ਇਸ ਸਬੰਧੀ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਹਾਂਗਕਾਂਗ ਸਕੂਲ ਆਫ ਪਬਲਿਕ ਹੈਲਥ ਵਿਚ ਕਥਿਤ ਰੂਪ ਨਾਲ ਸ਼ੋਧ ਕਰ ਚੁੱਕੀ ਡਾਕਟਰ ਯਾਨ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਦੋ ਚਮਗਾਦੜਾਂ ਦੀ ਜੈਨੇਟਿਕ ਸਮੱਗਰੀ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ।

ਡਾਕਟਰ ਯਾਨ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਸਪਾਇਕ ਪ੍ਰੋਟੀਨ ਨੂੰ ਬਦਲ ਕੇ ਉਸ ਨੂੰ ਸੌਖਾ ਬਣਾ ਦਿੱਤਾ ਗਿਆ ਤਾਂ ਜੋ ਉਹ ਮਨੁੱਖੀ ਸੈੱਲ ਵਿਚ ਚਿਪਕ ਕੇ ਬੈਠ ਜਾਵੇ। ਉੱਧਰ, ਹੋਰ ਵਿਗਿਆਨੀਆਂ ਨੇ ਡਾਕਟਰ ਯਾਨ ਦੇ ਇਸ ਦਾਅਵੇ 'ਤੇ ਸਵਾਲ ਕੀਤੇ ਹਨ। ਵਿਗਿਆਨੀਆਂ ਨੇ ਇਸ ਰਿਪੋਰਟ ਨੂੰ ਗੈਰ ਪ੍ਰਮਾਣਿਤ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਕੋਈ ਭਰੋਸੇਯੋਗਤਾ ਨਹੀਂ ਦਿੱਤੀ ਜਾ ਸਕਦੀ। ਉਹਨਾਂ ਨੇ ਕਿਹਾ ਕਿ ਖੋਜ ਪੱਤਰਾਂ ਵਿਚ ਪਹਿਲਾ ਇਹ ਕਿਹਾ ਜਾ ਚੁੱਕਾ ਹੈ ਕਿ ਕੋਰੋਨਾਵਾਇਰਸ ਦਾ ਜਨਮ ਚਮਗਾਦੜਾਂ ਨਾਲ ਹੋਇਆ ਹੈ ਅਤੇ ਇਸ ਨੂੰ ਇਨਸਾਨਾਂ ਵੱਲੋਂ ਬਣਾਏ ਜਾਣ ਦੇ ਕੋਈ ਸਬੂਤ ਨਹੀਂ ਹਨ।

ਖੋਜ ਕਿਸੇ ਵੀ ਵਿਗਿਆਨਕ ਜਰਨਲ ਵਿਚ ਪ੍ਰਕਾਸ਼ਿਤ ਨਹੀਂ
ਚੀਨ ਦੀ ਫਰਾਰ ਵਿਗਿਆਨੀ ਦੀ ਇਹ ਖੋਜ ਕਿਸੇ ਵੀ ਵਿਗਿਆਨਕ ਜਰਨਲ ਵਿਚ ਪ੍ਰਕਾਸ਼ਿਤ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਨੇ ਇਸ ਦੀ ਸਮੀਖਿਆ ਕੀਤੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਡਾਕਟਰ ਯਾਨ ਦੀ ਖੋਜ ਦੀ ਵਿਗਿਆਨੀਆਂ ਨੇ ਨਾ ਤਾਂ ਜਾਂਚ ਕੀਤੀ ਹੈ ਅਤੇ ਨਾ ਹੀ ਉਸ ਨੂੰ ਆਪਣੀ ਮਨਜ਼ੂਰੀ ਦਿੱਤੀ ਹੈ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਚੀਨ 'ਤੇ ਸਾਜਿਸ਼ ਦਾ ਦੋਸ਼ ਲੱਗਦਾ ਰਿਹਾ ਹੈ। ਇਹਨਾਂ ਦੋਸ਼ਾਂ ਦੇ ਵਿਚ ਡਾਕਟਰ ਯਾਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਇਸ ਸਬੰਧੀ ਠੋਸ ਸਬੂਤ ਵੀ ਪੇਸ਼ ਕਰੇਗੀ ਅਤੇ ਸਾਬਤ ਕਰੇਗੀ ਕਿ ਵਾਇਰਸ ਇਨਸਾਨਾਂ ਦਾ ਬਣਾਇਆ ਸੀ।

ਪੜ੍ਹੋ ਇਹ ਅਹਿਮ ਖਬਰ- ਸਰਕਾਰ ਦੇ ਨਵੇਂ ਪ੍ਰਸਤਾਵ ਤਹਿਤ ਹੋਰ 2000 ਆਸਟ੍ਰੇਲੀਆਈ ਪਰਤ ਸਕਦੇ ਹਨ ਵਾਪਿਸ

ਡਾਕਟਰ ਲੀ-ਮੇਂਗ ਯਾਨ ਨੇ ਦਾਅਵਾ ਕੀਤਾ ਸੀ ਕਿ ਬੀਜਿੰਗ ਨੂੰ ਕੋਰੋਨਾਵਾਇਰਸ ਦੇ ਬਾਰੇ ਵਿਚ ਉਦੋਂ ਹੀ ਪਤਾ ਲੱਗ ਗਿਆ ਸੀ ਜਦੋਂ ਮਹਾਮਾਰੀ ਫੈਲਣੀ ਸ਼ੁਰੂ ਨਹੀਂ ਹੋਈ ਸੀ। ਇਹ ਦਾਅਵਾ ਕਰਨ ਦੇ ਬਾਅਦ ਉਹ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡਣ ਲਈ ਮਜਬੂਰ ਹੋ ਗਈ। ਹਾਲ ਹੀ ਵਿਚ ਉਹ Loose Women 'ਤੇ ਆਈ ਅਤੇ ਦਾਅਵਾ ਕੀਤਾ ਕਿ ਚੀਨ ਦੀ ਸਰਕਾਰ ਨੇ ਸਰਕਾਰੀ ਡਾਟਾਬੇਸ ਵਿਚੋਂ ਉਹਨਾਂ ਦੀ ਸਾਰੀ ਜਾਣਕਾਰੀ ਹਟਾ ਦਿੱਤੀ ਹੈ। ਡਾਕਟਰ ਯਾਨ ਨੇ ਦਾਅਵਾ ਕੀਤਾ ਹੈ ਕਿ ਵੁਹਾਨ ਮਾਰਕੀਟ ਵਿਚ ਕੋਵਿਡ-19 ਸ਼ੁਰੂ ਹੋਣ ਦੀਆਂ ਖਬਰਾਂ ਝੂਠ ਹਨ।

ਵੁਹਾਨ ਲੈਬ ਤੋਂ ਆਇਆ ਹੈ ਵਾਇਰਸ
ਡਾਕਟਰ ਯਾਨ ਨੇ ਕਿਹਾ,''ਪਹਿਲੀ ਗੱਲ ਤਾਂ ਇਹ ਹੈ ਕਿ ਵੁਹਾਨ ਦੀ ਮੀਟ ਮਾਰਕੀਟ ਨੂੰ ਪਰਦੇ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ ਅਤੇ ਵਾਇਰਸ ਕੁਦਰਤੀ ਨਹੀਂ ਹੈ।'' ਇਕ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਵਾਇਰਸ ਵੁਹਾਨ ਦੀ ਲੈਬ ਵਿਚੋਂ ਆਇਆ ਹੈ। ਉਹਨਾਂ ਨੇ ਕਿਹਾ,''ਜੀਨੋਮ ਸੀਕਵੈਂਸ ਇਨਸਾਨੀ ਫਿੰਗਰ ਪ੍ਰਿੰਟ ਵਰਗਾ ਹੈ। ਇਸ ਆਧਾਰ 'ਤੇ ਇਸ ਦੀ ਪਛਾਣ ਕੀਤੀ ਜਾ ਸਕਦੀ ਹੈ।'' ਡਾਕਟਰ ਯਾਨ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਜਾਣਕਾਰੀ ਚੀਨ ਦੇ ਡਾਟਾਬੇਸ ਤੋਂ ਹਟਾ ਦਿੱਤੀ ਗਈ ਹੈ ਅਤੇ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਸਬੰਧੀ ਝੂਠੀਆਂ ਖਬਰਾਂ ਫੈਲਾਉਣ ਲਈ ਕਿਹਾ ਗਿਆ ਹੈ। ਯਾਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦਾ ਅਧਿਐਨ ਕਰਨ ਵਾਲੇ ਪਹਿਲਾਂ ਵਿਗਿਆਨੀਆਂ ਵਿਚੋਂ ਉਹ ਇਕ ਹੈ।


author

Vandana

Content Editor

Related News