ਖਤਰਾ! ਧਰਤੀ ਵੱਲ ਆ ਰਿਹੈ 10-ਮੰਜ਼ਿਲਾ ਇਮਾਰਤ ਦੇ ਆਕਾਰ ਦਾ ਚੀਨੀ ਰਾਕੇਟ, ਅਲਰਟ 'ਤੇ ਵਿਗਿਆਨੀ

Friday, Nov 04, 2022 - 01:35 PM (IST)

ਬੀਜਿੰਗ (ਬਿਊਰੋ): ਚੀਨ ਦਾ ਇੱਕ ਰਾਕੇਟ ਤੇਜ਼ੀ ਨਾਲ ਧਰਤੀ ਵੱਲ ਆ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚੀਨ ਦਾ ਇਸ 'ਤੇ ਕੋਈ ਕੰਟਰੋਲ ਨਹੀਂ ਹੈ। ਯਾਨੀ ਇਹ ਰਾਕੇਟ ਕਿਤੇ ਵੀ ਡਿੱਗ ਸਕਦਾ ਹੈ। ਅਜਿਹੇ 'ਚ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਲਈ ਵਿਗਿਆਨੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਸ ਸਾਲ ਇਹ ਦੂਜੀ ਵਾਰ ਹੈ ਜਦੋਂ ਕੋਈ ਬੇਕਾਬੂ ਚੀਨੀ ਰਾਕੇਟ ਧਰਤੀ ਵੱਲ ਆ ਰਿਹਾ ਹੈ। ਏਰੋਸਪੇਸ ਮਾਹਿਰਾਂ ਮੁਤਾਬਕ ਇਹ ਰਾਕੇਟ ਲਗਭਗ 23 ਟਨ ਦਾ ਹੈ। ਯਾਨੀ ਜੇਕਰ ਆਸਾਨ ਭਾਸ਼ਾ ਵਿੱਚ ਸਮਝੀਏ ਤਾਂ ਇਹ 10 ਮੰਜ਼ਿਲਾ ਇਮਾਰਤ ਦੇ ਆਕਾਰ ਦੇ ਬਰਾਬਰ ਹੈ। 5 ਨਵੰਬਰ ਦਿਨ ਸ਼ਨੀਵਾਰ ਨੂੰ ਇਹ ਵਾਯੂਮੰਡਲ ਵਿਚ ਟੁੱਟ ਜਾਵੇਗਾ। ਇਸ ਤੋਂ ਬਾਅਦ ਇਸ ਦੇ ਟੁੱਕੜੇ ਧਰਤੀ 'ਤੇ ਕਿੱਥੇ ਡਿੱਗਣਗੇ, ਇਸ ਦੀ ਕੋਈ ਗਾਰੰਟੀ ਨਹੀਂ ਹੈ।

ਅਲਰਟ 'ਤੇ ਵਿਗਿਆਨੀ

ਵਿਗਿਆਨੀ ਹੁਣ ਚੀਨੀ ਅਧਿਕਾਰੀਆਂ ਨੂੰ ਰਾਕੇਟ ਦੇ ਮਾਰਗ ਦਾ ਪਤਾ ਲਗਾਉਣ ਲਈ ਹੋਰ ਜਾਣਕਾਰੀ ਦੇਣ ਲਈ ਕਹਿ ਰਹੇ ਹਨ। ਇਸ ਰਾਕੇਟ ਨੂੰ ਸੋਮਵਾਰ ਨੂੰ ਤਿਆਨਗੋਂਗ ਸਪੇਸ ਸਟੇਸ਼ਨ ਤੋਂ ਲਾਂਚ ਕੀਤਾ ਗਿਆ ਸੀ। ਸਪੇਸ ਡਾਟ ਕਾਮ ਨੇ ਏਰੋਸਪੇਸ ਕਾਰਪੋਰੇਸ਼ਨ ਦੇ ਕਾਰਪੋਰੇਟ ਚੀਫ਼ ਇੰਜੀਨੀਅਰਜ਼ ਦੇ ਦਫ਼ਤਰ ਦੇ ਸਲਾਹਕਾਰ ਟੇਡ ਮੁਏਲਹਾਪਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੁਨੀਆ ਦੀ 88 ਪ੍ਰਤੀਸ਼ਤ ਆਬਾਦੀ ਖਤਰੇ ਵਿੱਚ ਹੈ ਅਤੇ ਇਸ ਲਈ ਸੱਤ ਅਰਬ ਲੋਕ ਜੋਖਮ ਵਿਚ ਹਨ ਕਿ ਚੀਨੀ ਪੁਲਾੜ ਦਾ ਮਲਬਾ ਉਹਨਾਂ 'ਤੇ ਡਿੱਗ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਇੰਗਲੈਂਡ ਦੀਆਂ ਸੜਕਾਂ ’ਤੇ ਸੌਣ ਲਈ ਮਜਬੂਰ ਹਨ ਭਾਰਤੀ ਵਿਦਿਆਰਥੀ, ਪੜ੍ਹੋ ਪੂਰੀ ਖ਼ਬਰ

ਮਾਹਰਾਂ ਨੇ ਕਹੀ ਇਹ ਗੱਲ

ਦਿ ਏਰੋਸਪੇਸ ਕਾਰਪੋਰੇਸ਼ਨ ਦੇ ਸੈਂਟਰ ਫਾਰ ਔਰਬਿਟਲ ਡੈਬਰਿਸ ਐਂਡ ਰੀਐਂਟਰੀ ਸਟੱਡੀਜ਼ (ਸੀਓਆਰਡੀਐਸ) ਦੇ ਪ੍ਰਾਜੈਕਟ ਲੀਡਰ ਗ੍ਰੇਗਰੀ ਹੈਨਿੰਗ ਨੇ ਡੇਲੀ ਮੇਲ ਨੂੰ ਦੱਸਿਆ ਕਿ ਜਿਵੇਂ ਕਿ ਰਾਕੇਟ ਬੌਡੀ ਦੀ ਉੱਚਾਈ ਘੱਟ ਹੁੰਦੀ ਜਾਂਦੀ ਹੈ ਅਤੇ ਮੁੜ-ਪ੍ਰਵੇਸ਼ ਵਿੱਚ ਆਉਂਦਾ ਹੈ, ਤਾਂ ਇਹ ਸੁੰਗੜਦਾ ਜਾਵੇਗਾ। ਪਰ ਜਦੋਂ ਤੱਕ ਇਹ ਅਸਲ ਵਿੱਚ ਦਾਖਲ ਨਹੀਂ ਹੁੰਦਾ ਉਦੋਂ ਤੱਕ ਸਹੀ ਸਥਿਤੀ ਦਾ ਪਤਾ ਨਹੀਂ ਲੱਗ ਸਕੇਗਾ। ਇਸ ਬਾਰੇ ਭਵਿੱਖਬਾਣੀ ਕਰਨ ਲਈ ਅਜੇ ਵੀ ਬਹੁਤ ਜ਼ਿਆਦਾ ਅਨਿਸ਼ਚਿਤਤਾ ਹੈ।

ਬੇਕਾਬੂ ਰਾਕੇਟ ਦੂਜੀ ਵਾਰ ਡਿੱਗੇਗਾ

ਇਸ ਸਾਲ ਜੁਲਾਈ 'ਚ ਚੀਨ ਦਾ ਬੇਕਾਬੂ ਲਾਂਗ ਮਾਰਚ 5ਬੀ ਰਾਕੇਟ ਮਲੇਸ਼ੀਆ ਦੇ ਬੋਰਨੀਓ ਟਾਪੂ ਨੇੜੇ ਹਿੰਦ ਮਹਾਸਾਗਰ 'ਚ ਕਿਤੇ ਜਾ ਡਿੱਗਿਆ ਸੀ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਰਾਕੇਟ ਦਾ ਮਲਬਾ ਕਿੱਥੇ ਡਿੱਗਿਆ ਹੈ। ਚੀਨ ਦੀ ਪੁਲਾੜ ਏਜੰਸੀ ਨੇ ਇਹ ਵੀ ਕਿਹਾ ਕਿ ਉਸ ਦਾ ਰਾਕੇਟ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਦਾਖਲ ਹੋਇਆ ਅਤੇ ਡਿੱਗਦੇ ਸਮੇਂ ਇਸ ਦਾ ਜ਼ਿਆਦਾਤਰ ਹਿੱਸਾ ਸੜ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News