ਦੇਸੀ ਪਿਸਤੌਲ ਵਾਂਗ ਫਟ ਗਿਆ ਚੀਨ ਦਾ ਰਾਕੇਟ ਲਾਂਚਰ, ਜੰਗ ਦੇ ਮੈਦਾਨ ’ਚ ਕੰਬੋਡੀਆ ਦੀ ਬੇਇੱਜ਼ਤੀ
Friday, Dec 26, 2025 - 11:14 PM (IST)
ਬੀਜਿੰਗ- ਚੀਨ ਭਾਵੇਂ ਨਿਰਮਾਣ ਦਾ ਮਾਹਰ ਬਣਨ ਦੀਆਂ ਲੱਖ ਕੋਸ਼ਿਸ਼ਾਂ ਕਰੇ ਪਰ ਉਸਦੇ ਬਣਾਏ ਹੋਏ ਛੋਟੇ-ਛੋਟੇ ਸਾਮਾਨਾਂ ਤੋਂ ਲੈ ਕੇ ਫੌਜੀ ਸਪਲਾਈ ਤੱਕ ਸਭ ਘਟੀਆ ਕੁਆਲਿਟੀ ਦਾ ਸਬੂਤ ਦਿੰਦੇ ਹਨ। ਹਾਲ ਹੀ ਵਿਚ ਕੰਬੋਡੀਅਨ ਫੌਜ ਦਾ ਚੀਨ ਤੋਂ ਫੌਜੀ ਉਪਕਰਣ ਦਰਾਮਦ ਕਰਨ ਦਾ ਫੈਸਲਾ ਮਹਿੰਗਾ ਸਾਬਤ ਹੋਇਆ। ਕੰਬੋਡੀਆ ਨੂੰ ਥਾਈਲੈਂਡ ਦੇ ਨਾਲ ਜੰਗ ਦੇ ਮੈਦਾਨ ਵਿਚ ਸ਼ਰਮਿੰਦਗੀ ਝੱਲਣੀ ਪਈ ਜਦੋਂ ਚੀਨ ਵੱਲੋਂ ਸਪਲਾਈ ਕੀਤਾ ਗਿਆ ਇਕ ਵਿਸ਼ਾਲ, ਉੱਚ-ਤਕਨੀਕੀ ਰਾਕੇਟ ਲਾਂਚਰ ਆਪ੍ਰੇਸ਼ਨ ਦੌਰਾਨ ਫਟ ਗਿਆ। ਇਹ ਰਾਕੇਟ ਲਾਂਚਰ ਇਕ ਦੇਸੀ ਪਿਸਤੌਲ ਵਾਂਗ ਬੈਕਫਾਇਰ ਹੋ ਗਿਆ। ਇਸ ਘਟਨਾ ਵਿਚ 8 ਕੰਬੋਡੀਅਨ ਫੌਜੀ ਮਾਰੇ ਗਏ ਸਨ।
ਦਰਅਸਲ, ਕੰਬੋਡੀਆ ਤੇ ਥਾਈਲੈਂਡ ਵਿਚਾਲੇ ਜੰਗ ਜਾਰੀ ਹੈ ਅਤੇ ਇਸ ਦੌਰਾਨ ਦੋਵੇਂ ਦੇਸ਼ ਆਪਣੇ-ਆਪਣੇ ਪਾਵਰਫੁੱਲ ਹਥਿਆਰਾਂ ਸਮੇਤ ਮੈਦਾਨ ਵਿਚ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ। ਕੰਬੋਡੀਆ ਨੇ ਹਾਲ ਹੀ ਵਿਚ ਚੀਨ ਤੋਂ ਮੰਗਵਾਇਆ ਹੋਇਆ ਐੱਮ-270 ਮਲਟੀਪਲ ਲਾਂਚ ਰਾਕੇਟ ਸਿਸਟਮ ਕੱਢਿਆ ਅਤੇ ਦੁਸ਼ਮਣ ਵੱਲ ਫਾਇਰ ਕਰਨਾ ਸ਼ੁਰੂ ਕੀਤਾ ਪਰ ਅਚਾਨਕ ਇਹ ਲਾਂਚਰ ਦੇਸੀ ਪਿਸਤੌਲ ਵਾਂਗ ਫਟ ਗਿਆ ਅਤੇ ਦੇਖਦੇ ਹੀ ਦੇਖਦੇ ਬੈਕਫਾਇਰ ਹੋ ਗਿਆ। ਇਹ ਰਾਕੇਟ ਲਾਂਚਰ ਨੂੰ ਚਲਾਉਣ ਵਾਲਿਆਂ ਦੇ ਸਾਹਮਣੇ ਹੀ ਧਮਾਕਾ ਹੋ ਗਿਆ।
