'ਚੀਨੀ ਡਿਪਲੋਮੈਟਾਂ ਦੀ ਵੱਧਦੀ ਬਦਜ਼ੁਬਾਨੀ'

Monday, Jan 04, 2021 - 02:36 PM (IST)

'ਚੀਨੀ ਡਿਪਲੋਮੈਟਾਂ ਦੀ ਵੱਧਦੀ ਬਦਜ਼ੁਬਾਨੀ'

ਬੀਜਿੰਗ (ਬਿਊਰੋ)  ਚੀਨ ਦੀ ਵਿਦੇਸ਼ ਵਿਭਾਗ ਦੀ ਬੁਲਾਰਨ ਹੂਆ ਚਿਨਯਿੰਗ ਨੇ ਇਕ ਪ੍ਰੈਸ ਵਾਰਤਾ ਵਿਚ ਜਰਮਨ ਮੀਡੀਆ ਵੱਲੋਂ ਚੀਨ ਦੇ ਲਈ 'ਵੁਲਫ ਵਾਰੀਅਰ' ਜਿਹੇ ਸ਼ਬਦਾਂ ਦੀ ਵਰਤੋਂ ਕੀਤੇ ਜਾਣ 'ਤੇ ਚੀਨ ਨੂੰ ਹਾਲੀਵੁੱਡ ਦੀ ਡਿਜ਼ਨੀ ਐਨੀਮੇਸ਼ਨ ਫਿਲਮ 'ਦੀ ਲੋਇਨ ਕਿੰਗ ਦਾ ਸਿੰਬਾ' ਦੱਸਿਆ ਹੈ। ਅਸਲ ਵਿਚ ਕੁਝ ਦਿਨ ਪਹਿਲਾਂ ਇਕ ਜਰਮਨ ਅਖ਼ਬਾਰ 'ਡੇਰ ਤਾਗੇਸਪੀਯੇਗੇਲ' ਵਿਚ ਅੰਤਰਰਾਸ਼ਟਰੀ ਪੱਧਰ 'ਤੇ ਚੀਨ ਦੇ ਹਾਲ ਹੀ ਦਿਨਾਂ ਵਿਚ ਤੇਜ਼ ਹੋਏ ਹਮਲਾਵਰ ਰਵੱਈਏ ਨੂੰ ਦੇਖਦੇ ਹੋਏ ਉਸ ਨੂੰ ਵੁਲਫ ਵਾਰੀਅਰ ਸ਼ਬਦ ਨਾਲ ਸੰਬੋਧਿਤ ਕੀਤਾ ਸੀ ਜਿਸ 'ਤੇ ਚੀਨ ਭੜਕ ਗਿਆ ਅਤੇ ਬਦਜ਼ੁਬਾਨੀ 'ਤੇ ਆ ਗਿਆ।ਹੁਣ ਸਵਾਲ ਇਹ ਉਠਦਾ ਹੈ ਕਿ ਵਿਦੇਸ਼ੀ ਮੀਡੀਆ ਦੀਆਂ ਗੱਲਾਂ ਦਾ ਜਵਾਬ ਦੇਣ ਦੇ ਲਈ ਚੀਨ ਦੇ ਕੋਲ ਉਸ ਦਾ ਆਪਣਾ ਮੀਡੀਆ ਵੀ ਤਾਂ ਹੈ ਫਿਰ ਚੀਨ ਦੇ ਵਿਦੇਸ਼ ਵਿਭਾਗ ਨੂੰ ਜਵਾਬ ਦੇਣ ਲਈ ਅੱਗੇ ਕਿਉਂ ਆਉਣਾ ਪਿਆ।

ਮਾਹਰਾਂ ਦੀ ਰਾਏ ਵਿਚ ਚੀਨ ਹੁਣ ਦੁਨੀਆ ਨੂੰ ਆਪਣੀ ਤਾਕਤ ਦਾ ਅਹਿਸਾਸ ਦਿਵਾਉਣਾ ਚਾਹੁੰਦਾ ਹੈ। ਜੇਕਰ ਅਸੀਂ ਚੀਨ ਦੀ ਪੁਰਾਣੀ ਯੁੱਧਕਲਾ ਦੇ ਵਿਦਵਾਨ ਸੁਨ ਜੂ ਦੀ ਗੱਲ ਮੰਨੀਏ ਤਾਂ ਉਹਨਾਂ ਦੇ ਮੁਤਾਬਕ, ਜਦੋਂ ਤੁਸੀਂ ਤਾਕਤਵਰ ਹੋਵੋ ਤਾਂ ਦੁਨੀਆ ਦੇ ਲਈ ਨਰਮ ਰਵੱਈਆ ਵਰਤੋਂ, ਨਿਮਰਤਾ ਵਾਲਾ ਵਿਵਹਾਰ ਕਰੋ ਪਰ ਜਦੋਂ ਤੁਸੀਂ ਅੰਦਰੂਨੀ ਤੌਰ 'ਤੇ ਕਮਜ਼ੋਰ ਹੋਵੋ ਤਾਂ ਤੁਹਾਨੂੰ ਦੁਨੀਆ ਦੇ ਸਾਹਮਣੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਆਪਣੇ ਵਚਨਾਂ ਵਿਚ ਸਖ਼ਤੀ ਲਿਆਓ, ਆਪਣੇ ਕਰਮਾਂ ਵਿਚ ਹਮਲਾਵਰਤਾ ਲਿਆਓ। 
ਬੀਤੇ ਕੁਝ ਸਾਲਾਂ ਤੋਂ ਅਮਰੀਕਾ ਦੇ ਨਾਲ ਚੱਲ ਰਹੇ ਵਪਾਰ ਸੰਘਰਸ਼ ਦੇ ਕਾਰਨ ਚੀਨ ਦੇ ਨਿਰਯਾਤ ਉਦਯੋਗ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਉਸ ਦੇ ਬਾਅਦ ਚੀਨ ਨੇ ਜਿਸ ਤਰ੍ਹਾਂ ਪੂਰੀ

ਦੁਨੀਆ ਨੂੰ ਕੋਰੋਨਾ ਦੀ ਸੌਗਾਤ ਦਿੱਤੀ, ਉਸ ਦੇ ਬਾਅਦ ਦੁਨੀਆ ਦੀ ਅਰਥਵਿਵਸਥਾ ਬਰਬਾਦ ਹੋ ਗਈ। ਇਸ ਦਾ ਨਤੀਜਾ ਵੀ ਚੀਨ ਨੂੰ ਭੁਗਤਣਾ ਪਿਆ। ਚੀਨ ਵਿਚ ਨਿਰਯਾਤ ਦੇ ਲਈ ਤਿਆਰ ਮਾਲ ਦਾ ਖਰੀਦਦਾਰ ਕੋਈ ਨਹੀਂ ਮਿਲਿਆ ਇਸ ਨਾਲ ਚੀਨ ਨੂੰ ਆਰਥਿਰ ਤੌਰ 'ਤੇ ਦੋਹਰੀ ਮਾਰ ਝੱਲਣੀ ਪਈ। ਇਸ ਦੀ ਨਤੀਜਾ ਇਹ ਨਿਕਲਿਆ ਕਿ ਚੀਨ ਇਸ ਸਮੇਂ ਅੰਦਰੂਨੀ ਤੌਰ 'ਤੇ ਖੋਖਲਾ ਹੋ ਗਿਆ ਹੈ। ਆਪਣੀ ਇਸ ਕਮੀ ਨੂੰ ਲੁਕਾਉਣ ਲਈ ਚੀਨ ਦੁਨੀਆ ਨੂੰ ਆਪਣਾ ਗੁੱਸਾ ਦਿਖਾ ਰਿਹਾਹੈ । ਚੁਨਯਿੰਗ ਨੇ ਇਸ ਘਟਨਾ 'ਤੇ ਦੁਖ ਜ਼ਾਹਰ ਕਰਨ ਦੀ ਬਜਾਏ ਬੇਤੁਕੀ ਬਿਆਨਬਾਜ਼ੀ ਨੂੰ ਵਧਾਵਾ ਦਿੰਦੇ ਹੋਏ ਇਹ ਕਿਹਾ ਕਿ ਜੇਕਰ ਚੀਨ 'ਤੇ ਕੋਈ ਅਜਿਹੇ ਦੋਸ਼ ਲਗਾਏਗਾ ਤਾਂ ਚੀਨ ਉਸ ਨੂੰ ਮੂੰਹ ਤੋੜ ਜਵਾਬ ਦੇਵੇਗਾ।

ਜੇਕਰ ਇਹ ਗੱਲ ਕੋਈ ਸੈਨਿਕ ਕਹੇ ਤਾਂ ਸਮਝਿਆ ਜਾ ਸਕਦਾ ਹੈ ਪਰ ਜੇਕਰ ਦੇਸ਼ ਦਾ ਡਿਪਲੋਮੈਟ ਅਜਿਹਾ ਬੋਲੇ ਤਾਂ ਖੁਦ ਹੀ ਸਮਝਿਆ ਜਾ ਸਕਦਾ ਹੈ ਕਿ ਅੰਦਰੂਨੀ ਉਥਲ-ਪੁਥਲ ਕਿੰਨੀ ਵੱਧ ਹੈ। ਜੋ ਵਾਕਯੁੱਧ ਦੇ ਪੱਧਰ 'ਤੇ ਪਹੁੰਚ ਗਈ ਹੈ। ਇਹ ਚੀਨ ਦੇ ਦਿਮਾਗੀ ਦੀਵਾਲੀਆਪਨ ਨੂੰ ਦਰਸਾਉਂਦਾ ਹੈ ਜੋ ਹਮਲਾਵਰਤਾ ਦੀਆਂ ਹੱਦਾਂ ਟੱਪਦਾ ਜਾ ਰਿਹਾ ਹੈ। ਹੱਦ ਇੱਥੋਂ ਤੱਕ ਪਾਰ ਹੋ ਗਈ ਕਿ ਬੁਲਾਰਨ ਨੇ ਇਹ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਰੱਖਿਆ ਅਤੇ ਨਿਆਂ ਦੇ ਲਈ ਵੁਲਫ ਵਾਰੀਅਰ ਬਣਨ ਵਿਚ ਹਰਜ਼ ਹੀ ਕੀ ਹੈ। ਹੂਆ ਨੇ ਅੱਜ ਦੇ   ਡਿਪਲੋਮੈਟਾਂ ਦੀ ਬਦਜ਼ੁਬਾਨੀ ਦਾ ਬੇਸ਼ਰਮੀ ਤੋਂ ਬਚਾਅ ਕਰਦਿਆਂ ਚੀਨ ਦੇ ਕਾਮਰੇਡ ਮਾਓ ਤਸੇ ਤੁੰਗ ਦੀ ਗੱਲ ਨੂੰ ਦੁਹਰਾਇਆ ਕਿ ਚੀਨ ਕਿਸੇ 'ਤੇ ਹਮਲਾ ਨਹੀਂ ਕਰਦਾ ਪਰ ਜਦੋਂ ਚੀਨ 'ਤੇ ਹਮਲਾ ਹੋਵੇਗਾ ਤਾਂ ਚੀਨ ਵੀ ਪਲਟਵਾਰ ਕਰੇਗਾ। ਭਾਵੇਂਕਿ ਸੱਚਾਈ ਮਾਓ ਦੀ ਇਸ ਗੱਲ ਤੋਂ ਇਕਦਮ ਉਲਟ ਹੈ। ਪੰਚਸ਼ੀਲ ਦੀ ਗੱਲ ਕਰਨ ਵਾਲੇ ਮਾਓ ਨੇ ਹੀ ਭਾਰਤ 'ਤੇ 1962 ਵਿਚ ਧੋਖੇ ਨਾਲ ਹਮਲਾ ਕੀਤਾ ਸੀ।
ਚੀਨ ਦੀ ਇਸ ਬਦਜ਼ੁਬਾਨੀ ਦੇ ਪ੍ਰਮੁੱਖ ਤਸਾਓ ਲੀਚਿਯਾਨ, ਤਸਾਓ ਜਵਾਨ ਡਿਪਲੋਮੈਟਾਂ ਵਿਚੋਂ ਸਭ ਤੋਂ ਵੱਧ ਹਮਲਾਵਰ ਬਦਜ਼ੁਬਾਨ ਹਨ।  ਹਾਲ ਹੀ ਵਿਚ ਇਹਨਾਂ ਨੇ ਆਸਟ੍ਰੇਲੀਆ ਨੂੰ ਨਾਰਾਜ਼ ਕਰ ਦਿੱਤਾ। ਇਹਨਾਂ ਨੇ ਟਵੀਟ ਕਰ ਕੇ ਆਸਟ੍ਰੇਲੀਆਈ ਸੈਨਿਕ 'ਤੇ ਅਫਗਾਨਿਸਤਾਨ ਵਿਚ ਇਕ ਬੱਚੇ ਦੇ ਕਤਲ ਦਾ ਦੋਸ਼ ਲਗਾਇਆ। ਭਾਵੇਂਕਿ ਚੀਨ ਦੀ ਬਦਜ਼ੁਬਾਨੀ ਹੁਣ ਉਸ ਦੀ ਦੁਸ਼ਮਣ ਬਣਦੀ ਜਾ ਰਹੀ ਹੈ। ਜਿਵੇਂ-ਜਿਵੇਂ ਚੀਨ ਦਾ ਅਸਲੀ ਰੰਗ ਦੁਨੀਆ ਦੇਖ ਰਹੀ ਹੈ ਉਵੇਂ ਹੀ ਉਹ ਆਪਣੀ ਦੂਰੀ ਚੀਨ ਤੋਂ ਵਧਾਉਂਦੀ ਜਾ ਰਹੀ ਹੈ।ਇਸ ਦਾ ਅਸਰ ਚੀਨ ਨੂੰ ਆਰਥਿਕ ਨੁਕਸਾਨ ਨਾਲ ਚੁਕਾਉਣਾ ਹੋਵੇਗਾ। ਨਾਲ ਹੀ ਉਸ ਦੀ ਸਾਖ ਵੀ ਘਟੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਹੁਣ ਚੀਨ ਦਾ ਅਸਲੀ ਸੰਘਰਸ਼ ਸ਼ੁਰੂ ਹੋਵੇਗਾ। ਵਿਦੇਸ਼ਾਂ ਨਾਲ ਉਸ ਦੇ ਵਪਾਰਕ ਰਿਸ਼ਤੇ ਖਰਾਬ ਹੋਣਗੇ, ਦੁਨੀਆ ਦਾ ਮੁਖੀ ਬਣਨ ਦੀ ਉਸ ਦੀ ਇੱਛਾ ਨੂੰ ਧੱਕਾ ਲੱਗੇਗਾ ਕਿਉਂਕਿ ਕੋਈ ਵੀ ਦੇਸ਼ ਹੁਣ ਚੀਨ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ।


author

Vandana

Content Editor

Related News