ਹਾਂਗਕਾਂਗ ਦੇ ਲੋਕਤੰਤਰ ਨੂੰ ਖਤਮ ਕਰ ਰਹੀ ਚੀਨ ਦੀ ਕਮਿਊਨਿਸਟ ਪਾਰਟੀ

Sunday, Mar 21, 2021 - 08:33 PM (IST)

ਬੀਜਿੰਗ-ਹਾਂਗਕਾਂਗ 'ਚ ਲੋਕਤੰਤਰ ਨੂੰ ਖਤਮ ਕਰਨ ਲਈ ਚੀਨ ਹਰ ਕੋਸ਼ਿਸ਼ ਨੂੰ ਸਫਲ ਕਰਨ 'ਚ ਲੱਗਿਆ ਹੋਇਆ ਹੈ। ਚੀਨ ਦੀ ਹਾਂਗਕਾਂਗ 'ਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਇਕ ਸਾਲ ਦੇ ਅੰਦਰ ਸਖਤ ਚੋਣ ਪ੍ਰਣਾਲੀ ਸੁਧਾਰ ਲਈ ਵਿਧਾਨਿਕ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਚੀਨ ਦਾ ਇਹ ਕਦਮ ਹਾਂਗਕਾਂਗ 'ਚ ਉਸ ਦੇ ਵਿਰੁੱਧ ਹੋ ਰਹੇ ਰਾਜਨੀਤਿਕ ਵਿਰੋਧ ਨੂੰ ਘੱਟ ਕਰ ਸਕਦਾ ਹੈ। ਇਕ ਅਮਰੀਕੀ ਸਮਾਚਾਰ ਪੇਪਰ ਮੁਤਾਬਕ ਚੀਨ ਨੇ ਸ਼ਹਿਰ ਦੀ ਆਮ ਤੌਰ ਨਾਲ ਵਿਵਾਦਪੂਰਨ ਰਾਜਨੀਤੀ 'ਚ ਇਕ ਮੁੱਢਲੇ ਬਦਲਾਅ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ -ਬ੍ਰਿਟੇਨ 'ਚ ਅੱਧੀ ਤੋਂ ਜ਼ਿਆਦਾ ਬਾਲਗ ਆਬਾਦੀ ਨੂੰ ਦਿੱਤੀ ਗਈ ਕੋਰੋਨਾ ਦੀ ਪਹਿਲੀ ਖੁਰਾਕ

ਕਮਿਊਨਿਸਟ ਪਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਐਲਾਨ ਕੀਤਾ ਕਿ ਚੀਨ ਦੀ ਰਾਸ਼ਟਰੀ ਵਿਧਾਨ ਸਭਾ ਨੇ ਹਾਂਗਕਾਂਗ 'ਚ ਚੋਣ ਨਿਯਮਾਂ ਨੂੰ ਫਿਰ ਤੋਂ ਲਿਖਣ ਦੀ ਯੋਜਨਾ ਬਣਾਈ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਇਹ ਖੇਤਰ ਦੇਸ਼ਭਗਤਾਂ ਵੱਲੋਂ ਚਲਾਏ ਜਾਣ ਜਿਸ ਨੂੰ ਬੀਜਿੰਗ ਰਾਸ਼ਟਰੀ ਸਰਕਾਰ ਅਤੇ ਕਮਿਊਨਿਸਟ ਪਾਰਟੀ ਦੇ ਪ੍ਰਤੀ ਇਮਾਨਦਾਰ ਹਨ। ਹਾਲਾਂਕਿ ਅੰਤਰਰਾਸ਼ਟਰੀ ਨਿੰਦਾ ਦੇ ਬਾਵਜੂਦ ਚੀਨੀ ਕਮਿਊਨਿਸਟ ਪਾਰਟੀ ਨੇ 11 ਮਾਰਚ ਨੂੰ ਹਾਂਗਕਾਂਗ ਦੀ ਚੋਣ ਪ੍ਰਣਾਲੀ ਦੇ ਸੁਧਾਰ 'ਤੇ ਇਕ ਵਿਵਾਦਪੂਰਨ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨੂੰ ਲੈ ਕੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਨਾਲ ਵਿਰੋਧੀ ਹੋਰ ਤੇਜ਼ ਹੋ ਸਕਦੇ ਹਨ।

ਇਹ ਵੀ ਪੜ੍ਹੋ -'ਚੀਨ ਦੀ ਵੈਕਸੀਨ 'ਤੇ ਤਾਈਵਾਨੀਆਂ ਨੂੰ ਨਹੀਂ ਭਰੋਸਾ, 67 ਫੀਸਦੀ ਲੋਕਾਂ ਨੇ ਲਵਾਉਣ ਤੋਂ ਕੀਤਾ ਇਨਕਾਰ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News