ਪਾਕਿ ''ਚ ਈਸ਼ਨਿੰਦਾ ਦੇ ਦੋਸ਼ੀ ਚੀਨੀ ਨਾਗਰਿਕ ਨੂੰ ਭੀੜ ਤੋਂ ਬਚਾਉਣ ਲਈ ਪੁਲਸ ਨੇ ਕੀਤਾ ਗ੍ਰਿਫ਼ਤਾਰ

Monday, Apr 17, 2023 - 11:21 AM (IST)

ਪਾਕਿ ''ਚ ਈਸ਼ਨਿੰਦਾ ਦੇ ਦੋਸ਼ੀ ਚੀਨੀ ਨਾਗਰਿਕ ਨੂੰ ਭੀੜ ਤੋਂ ਬਚਾਉਣ ਲਈ ਪੁਲਸ ਨੇ ਕੀਤਾ ਗ੍ਰਿਫ਼ਤਾਰ

ਇਸਲਾਮਾਬਾਦ- ਪਾਕਿਸਤਾਨ 'ਚ ਈਸ਼ਨਿੰਦਾ ਦੇ ਦੋਸ਼ 'ਚ ਇਕ ਚੀਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖੈਬਰ ਪਖਤੂਨਖਵਾ ਦੇ ਕੋਹਿਸਤਾਨ ਇਲਾਕੇ ਦੇ ਬਰਸੀਨ ਵਿਖੇ ਇਕ ਚੀਨੀ ਨਾਗਰਿਕ ਦੀ ਗ੍ਰਿਫ਼ਤਾਰੀ ਲਈ ਭੀੜ ਪ੍ਰਦਰਸ਼ਨ ਕਰ ਰਹੀ ਸੀ। ਪ੍ਰਦਰਸ਼ਨਕਾਰੀ ਚੀਨੀ ਕਰਮਚਾਰੀ ਕੈਂਪ ਦੇ ਬਾਹਰ ਇਕੱਠੇ ਹੋਏ ਅਤੇ ਪਥਰਾਅ ਕੀਤਾ। ਚੀਨੀ ਨਾਗਰਿਕ ਨਾਲ ਸਬੰਧਤ ਮਾਮਲਾ ਹੋਣ 'ਤੇ ਪਾਕਿਸਤਾਨੀ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ। ਸੁਰੱਖਿਆ ਬਲਾਂ ਨੇ ਭੀੜ ਨੂੰ ਖਿੰਡਾਉਣ ਲਈ ਹਵਾਈ ਫਾਇਰਿੰਗ ਵੀ ਕੀਤੀ।

ਪ੍ਰਦਰਸ਼ਨ ਕਾਰਨ ਸੈਂਕੜੇ ਵਾਹਨ ਭੀੜ ਵਿੱਚ ਫਸ ਗਏ। ਚੀਨੀ ਇੰਜੀਨੀਅਰ ਅਤੇ ਮਜ਼ਦੂਰ ਪਾਕਿਸਤਾਨ ਦੇ ਕੋਹਿਸਤਾਨ ਅਤੇ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਵੱਖ-ਵੱਖ ਪਾਵਰ ਪ੍ਰੋਜੈਕਟਾਂ 'ਤੇ ਕੰਮ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਚੀਨੀ ਨਾਗਰਿਕ 'ਤੇ ਈਸ਼ਨਿੰਦਾ ਦਾ ਦੋਸ਼ ਲੱਗਾ ਹੈ ਉਸ ਦੀ ਸਥਾਨਕ ਵਰਕਰਾਂ ਨਾਲ ਬਹਿਸ ਹੋ ਗਈ ਸੀ। ਉਸ ਨੇ ਬਹਿਸ ਦੌਰਾਨ ਈਸ਼ਨਿੰਦਾ ਕੀਤੀ। ਜਦੋਂ ਇਹ ਖਬਰ ਇਲਾਕੇ 'ਚ ਫੈਲੀ ਤਾਂ ਲੋਕ 'ਚ ਰੋਹ ਫੈਲ ਗਿਆ। ਉਥੇ ਹੀ ਚੀਨੀ ਨਾਗਰਿਕ ਨਾਲ ਸਬੰਧਤ ਮਾਮਲਾ ਹੋਣ 'ਤੇ ਪਾਕਿਸਤਾਨੀ ਅਧਿਕਾਰੀਆਂ ਨੇ ਤੁਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕਿਉਂਕਿ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਚੀਨੀ ਨਾਗਰਿਕ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ।


author

cherry

Content Editor

Related News