ਅੰਤਰਰਾਸ਼ਟਰੀ ਕਾਨੂੰਨ ਤਹਿਤ ਗੱਲਬਾਤ ਨਾਲ ਵਿਵਾਦ ਸੁਲਝਾਉਣ ਲਈ ਵਚਨਬੱਧਤਾ ਜਤਾਏ ਚੀਨ : ਆਸਟ੍ਰੇਲੀਆ
Thursday, Jun 23, 2022 - 02:11 AM (IST)
ਨਵੀਂ ਦਿੱਲੀ-ਆਸਟ੍ਰੇਲੀਆ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਜ਼ਰੂਰੀ ਹੈ ਕਿ ਚੀਨ, ਭਾਰਤ ਨਾਲ ਪੂਰਬੀ ਲੱਦਾਖ 'ਚ ਟਕਰਾਅ ਨੂੰ ਸੁਲਝਾਉਣ ਦੀ ਦਿਸ਼ਾ 'ਚ ਵਚਨਬੱਧਤਾ ਦਿਖਾਏ ਅਤੇ ਇਹ ਅੰਤਰਰਾਸ਼ਟਰੀ ਕਾਨੂੰਨ ਤਹਿਤ ਗੱਲਬਾਤ ਰਾਹੀਂ ਹੋਣੀ ਚਾਹੀਦੀ ਹੈ। ਦਿੱਲੀ 'ਚ ਨੈਸ਼ਨਲ ਡਿਫੈਂਸ ਕਾਲਜ 'ਚ ਇਕ ਸੰਬੋਧਨ 'ਚ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇਸ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਕੈਨਬਰਾ ਦਰਮਿਆਨ ਵਧਦੇ ਰੱਖਿਆ ਸਬੰਧਾਂ ਨੂੰ ਬੀਜਿੰਗ ਦੇ ਵਿਰੋਧ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਦੀ ਉਮੀਦਵਾਰੀ ਮਿਲਣ ਦੀ ਯੂਕ੍ਰੇਨ ਨੂੰ ਪੂਰੀ ਉਮੀਦ
ਉਨ੍ਹਾਂ ਨੇ ਅਸਿੱਧੇ ਤੌਰ 'ਤੇ ਪੂਰਬੀ ਲੱਦਾਖ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਨਿਯਮ ਆਧਾਰਿਤ ਵਿਵਸਥਾ ਹਰ ਥਾਂ ਮਾਇਨੇ ਰੱਖਦੀ ਹੈ, ਜਿਸ 'ਚ ਦੁਨੀਆ ਦਾ ਸਭ ਤੋਂ ਉੱਚਾ ਸਥਾਨ ਵੀ ਸ਼ਾਮਲ ਹੈ। ਗਲਵਾਨ ਘਾਟੀ 'ਚ ਹੋਏ ਸੰਘਰਸ਼ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ 2020 'ਚ ਅਸਲ ਕੰਟਰੋਲ ਰੇਖਾ 'ਤੇ ਭਾਰਤੀ ਬਲਾਂ 'ਤੇ ਹੋਇਆ ਹਮਲਾ ਇਕ ਚਿਤਾਵਨੀ ਸੀ ਜਿਸ ਨੂੰ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੀ ਮਹਿੰਗਾਈ ਦਰ 40 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀ, ਖਾਣ ਵਾਲੇ ਸਾਮਾਨ ਦੀਆਂ ਕੀਮਤਾਂ ’ਚ ਉਛਾਲ ਦਾ ਅਸਰ
ਆਸਟ੍ਰੇਲੀਆ ਭਾਰਤ ਦੀ ਪ੍ਰਭੂਸੱਤਾ ਲਈ ਖੜ੍ਹਾ ਰਿਹਾ ਅਤੇ ਹੁਣ ਵੀ ਉਸ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਚੀਨ ਅੰਤਰਰਾਸ਼ਟਰੀ ਕਾਨੂੰਨ ਤਹਿਤ ਗੱਲਬਾਤ ਦੀ ਪ੍ਰਕਿਰਿਆ ਨਾਲ ਵਿਵਾਦ ਦਾ ਹੱਲ ਕੱਢਣ ਲਈ ਵਚਨਬੱਧਤਾ ਜਤਾਏ। ਗਲੋਬਲ ਨਿਯਮ ਆਧਾਰਿਤ ਵਿਵਸਥਾ ਹਰ ਥਾਂ ਮਾਇਨੇ ਰੱਖਦੀ ਹੈ, ਚਾਹੇ ਉਹ ਦੁਨੀਆ ਦੀ ਸਭ ਤੋਂ ਉੱਚੀ ਥਾਂ ਕਿਉਂ ਨਾ ਹੋਵੇ।
ਇਹ ਵੀ ਪੜ੍ਹੋ :ਨਾਨ-ਬੈਂਕ PPI ਨੂੰ ਝਟਕਾ, RBI ਨੇ ਕ੍ਰੈਡਿਟ ਸਹੂਲਤ ਰਾਹੀਂ ਪੈਸੇ ਲੋਡ ਕਰਨ ’ਤੇ ਲਗਾਈ ਰੋਕ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ