ਗਲਵਾਨ ਝੜਪ ''ਚ ਪੀ.ਐੱਲ.ਏ. ਦੇ 40 ਜਵਾਨਾਂ ਦੇ ਮਾਰੇ ਜਾਣ ਦੀ ਖਬਰ ਨੂੰ ਚੀਨ ਨੇ ਦਿੱਤਾ ਫਰਜ਼ੀ ਕਰਾਰ

06/23/2020 8:51:50 PM

ਬੀਜਿੰਗ (ਭਾਸ਼ਾ): ਚੀਨ ਨੇ ਭਾਰਤ ਤੇ ਚੀਨੀ ਫੌਜੀਆਂ ਦੇ ਵਿਚਾਲੇ 15 ਜੂਨ ਨੂੰ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਵਿਚ ਆਪਣੇ ਫੌਜੀਆਂ ਦੇ ਮਾਰੇ ਜਾਣ 'ਤੇ ਮੰਗਲਵਾਰ ਨੂੰ ਪਹਿਲੀ ਵਾਰ ਚੁੱਪੀ ਤੋੜੀ ਤੇ ਪੂਰਬੀ ਲੱਦਾਖ ਵਿਚ ਹੋਏ ਟਕਰਾਅ ਵਿਚ ਆਪਣੇ 40 ਤੋਂ ਵਧੇਰੇ ਫੌਜੀਆਂ ਦੇ ਮਾਰੇ ਜਾਣ ਨੂੰ ਫਰਜ਼ੀ ਖਬਰ ਕਰਾਰ ਦਿੱਤਾ ਹੈ। ਝੜਪ ਤੋਂ ਬਾਅਦ ਪੀਪਲਸ ਲਿਬ੍ਰੇਸ਼ਨ ਆਰਮੀ ਦੇ ਮ੍ਰਿਤਕਾਂ ਦੀ ਗਿਣਤੀ ਦੇ ਸਵਾਲ 'ਤੇ ਬਚਦੇ ਹੋਏ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲੀਜਿਆਨ ਨੇ ਸਾਬਕਾ ਫੌਜ ਮੁਖੀ ਤੇ ਸੜਕ ਤੇ ਆਵਾਜਾਈ ਮੰਤਰੀ ਜਨਰਲ ਵੀਕੇ ਸਿੰਘ ਦੀ ਉਸ ਟਿੱਪਣੀ 'ਤੇ ਪ੍ਰਤੀਕਿਰਿਆ ਦਿੱਤੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਸਾਡੇ 20 ਜਵਾਨ ਸ਼ਹੀਦ ਹੋਏ ਹਨ ਤਾਂ ਉਨ੍ਹਾਂ ਵੱਲ ਦੁੱਗਣੇ ਫੌਜੀ ਮਾਰੇ ਗਏ ਹਨ। 

ਮੀਡੀਆ ਬ੍ਰੀਫਿੰਗ ਦੇ ਦੌਰਾਨ ਪ੍ਰਤੀਕਿਰਿਆ ਮੰਗੇ ਜਾਣ ਝਾਓ ਨੇ ਮੰਗਲਵਾਰ ਨੂੰ ਕਿਹਾ ਕਿ ਕੂਟਨੀਤਿਕ ਤੇ ਫੌਜ ਮਾਧਿਅਮਾਂ ਰਾਹੀਂ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਚੀਨ ਤੇ ਭਾਰਤ ਇਕ ਦੂਜੇ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਿ ਤੁਸੀਂ ਮੀਡੀਆ ਵਿਚ ਦੇਖਿਆ, ਉਦਾਹਰਣ ਦੇ ਲਈ ਕੁਝ ਲੋਕਾਂ ਨੇ ਕਿਹਾ ਕਿ ਚੀਨੀ ਪੱਖ ਦੇ 40 ਲੋਕਾਂ ਦੀ ਜਾਨ ਗਈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਗਲਤ ਖਬਰ ਹੈ। ਉਨ੍ਹਾਂ ਨੇ ਇਸ ਸਬੰਧ ਵਿਚ ਹੋਰ ਜਾਣਕਾਰੀ ਨਹੀਂ ਦਿੱਤੀ। ਇਹ ਪਹਿਲਾ ਮੌਕਾ ਸੀ ਜਦੋਂ ਚੀਨ ਵਲੋਂ ਮ੍ਰਿਤਕਾਂ ਨੂੰ ਲੈ ਕੇ ਕੋਈ ਬਿਆਨ ਆਇਆ ਹੈ। ਚੀਨ ਨੇ ਮ੍ਰਿਤਕਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਪਰ ਅਜਿਹੀਆਂ ਖਬਰਾਂ ਹਨ ਕਿ ਝੜਪ ਵਿਚ ਮਾਰੇ ਗਏ ਚੀਨੀਆਂ ਵਿਚ ਉਨ੍ਹਾਂ ਦੀ ਫੌਜ ਦੇ ਕਮਾਂਡਿੰਗ ਅਫਸਰ ਵੀ ਸ਼ਾਮਲ ਸਨ। ਇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ। 

ਗਲਵਾਨ ਘਾਟੀ ਵਿਚ 15 ਜੂਨ ਨੂੰ ਭਾਰਤੀ ਤੇ ਚੀਨੀ ਫੌਜੀਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਤੋਂ ਹੀ ਚੀਨ ਲਗਾਤਾਰ ਆਪਣੇ ਫੌਜੀਆਂ ਨੂੰ ਹੋਏ ਨੁਕਸਾਨ ਦੀ ਜਾਣਕਾਰੀ ਦਾ ਖੁਲਾਸਾ ਕਰਨ ਤੋਂ ਬਚਦਾ ਰਿਹਾ ਹੈ, ਜਦਕਿ ਅਧਿਕਾਰਿਤ ਚੀਨੀ ਮੀਡੀਆ ਦੇ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਚੀਨੀ ਫੌਜ ਵੀ ਮਾਰੇ ਗਏ ਹਨ।


Baljit Singh

Content Editor

Related News