ਚੀਨ ਨੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਮਦਦ ਦੀ ਪਹਿਲੀ ਖੇਪ ਭੇਜੀ

Friday, Oct 01, 2021 - 12:50 AM (IST)

ਬੀਜਿੰਗ-ਚੀਨ ਨੇ ਅਫਗਾਨਿਸਤਾਨ 'ਚ ਤਾਲਿਬਾਨ ਦੀ ਅੰਤਰਿਮ ਸਰਕਾਰ ਨੂੰ ਤਿੰਨ ਕਰੋੜ 10 ਲੱਖ ਡਾਲਰ ਦੀ ਮਨੁੱਖੀ ਸਹਾਇਤਾ ਦੀ ਪਹਿਲੀ ਖੇਪ ਭੇਜੀ ਹੈ ਜਿਸ 'ਚ ਕੋਲੰਬੋ ਅਤੇ ਜੈਕਟ ਵਰਗੀ ਐਮਰਜੈਂਸੀ ਸਪਲਾਈ ਸ਼ਾਮਲ ਹੈ। ਸਰਕਾਰ ਸੰਚਾਲਿਤ ਸਮਾਚਾਰ ਏਜੰਸੀ ਸ਼ਿਨਹੂਆ ਦੀ ਖਬਰ ਮੁਤਾਬਕ ਚੀਨ ਵੱਲੋਂ ਭੇਜੀ ਗਈ ਮਦਦ ਬੁੱਧਵਾਰ ਰਾਤ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ।

ਇਹ ਵੀ ਪੜ੍ਹੋ : ਫਰਿਜ਼ਨੋ: ਐਨੀਮਲ ਸ਼ੈਲਟਰ ਨੇੜੇ ਲੱਗੀ ਅੱਗ ਨੇ ਸਟਾਫ ਨੂੰ ਪਾਈ ਭਾਜੜ

ਅਫਗਾਨਿਸਤਾਨ 'ਚ ਚੀਨ ਦੇ ਰਾਜਦੂਤ ਵਾਂਗ ਯੂ ਅਤੇ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਦੇ ਸ਼ਰਨਾਰਥੀ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਖਲੀਲ ਉਰ ਰਹਿਮਾਨ ਹੱਕਾਨੀ ਨੇ ਹਵਾਈ ਅੱਡੇ 'ਤੇ ਮਦਦ ਮਿਲਣ ਸੰਬੰਧੀ ਸਮਾਰੋਹ 'ਚ ਸ਼ਿਰਕਤ ਕੀਤੀ। ਵਾਂਗ ਨੇ ਕਿਹਾ ਕਿ ਕਈ ਮੁਸ਼ਕਲਾਂ ਦੇ ਬਾਵਜੂਦ ਚੀਨ ਘੱਟ ਸਮੇਂ 'ਚ ਅਫਗਾਨਿਸਤਾਨ ਲਈ ਐਮਰਜੈਂਸੀ ਮਨੁੱਖੀ ਸਹਾਇਤਾ ਜੁਟਾਉਣ 'ਚ ਸਫਲ ਰਿਹਾ ਹੈ ਜਿਸ 'ਚ ਜੈਕਟ, ਕੰਬਲ ਅਤੇ ਸਰਦੀਆਂ 'ਚ ਕੰਮ ਆਉਣ ਵਾਲੀਆਂ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਦੀ ਅਫਗਾਨ ਲੋਕਾਂ ਨੂੰ ਤੁਰੰਤ ਲੋੜ ਹੈ। ਹੱਕਾਨੀ ਨੇ ਮਦਦ ਉਪਲੱਬਧ ਕਰਵਾਉਣ ਲਈ ਚੀਨ ਦਾ ਧੰਨਵਾਦ ਜ਼ਾਹਰ ਕੀਤਾ ਅਤੇ ਉਸ ਨੂੰ ਚੰਗਾ ਦੋਸਤ ਅਤੇ ਚੰਗਾ ਗੁਆਂਢੀ ਦੱਸਿਆ।

ਇਹ ਵੀ ਪੜ੍ਹੋ : ਅਮਰੀਕਾ 'ਚ ਵਿਅਕਤੀ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹ ਕੇ ਪਰਾਂ 'ਤੇ ਚੜ੍ਹਿਆ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News