ਚੀਨੀ ਐਪਸ ''ਤੇ ਭਾਰਤ ''ਚ ਬੈਨ ਨਾਲ ਬੌਖਲਾਇਆ ਚੀਨ, ਦਿੱਤਾ ਵੱਡਾ ਬਿਆਨ

06/30/2020 7:39:20 PM

ਬੀਜਿੰਗ (ਏ.ਐੱਨ.ਆਈ.): ਲੱਦਾਖ ਵਿਚ ਸਖਤੀ ਨਾਲ ਪੇਸ਼ ਆ ਰਹੇ ਭਾਰਤ ਹੁਣ ਚੀਨ ਨੂੰ ਆਰਥਿਕ ਮੋਰਚੇ 'ਤੇ ਘੇਰਦੇ ਹੋਏ ਦੇਸ਼ ਵਿਚ 59 ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ ਤੇ ਗੂਗਲ ਨੂੰ ਆਪਣੇ ਪਲੇ ਸਟੋਰ ਤੋਂ ਉਨ੍ਹਾਂ ਸਾਰੀਆਂ ਐਪਲੀਕੇਸ਼ਨਾਂ ਨੂੰ ਹਟਾਉਣ ਦਾ ਹੁਕਮ ਵੀ ਦੇ ਦਿੱਤਾ ਹੈ। ਭਾਰਤ ਦੀ ਇਸ ਕਾਰਵਾਈ ਨਾਲ ਚੀਨ ਘਬਰਾ ਗਿਆ ਹੈ ਤੇ ਇਸ 'ਤੇ ਦੁੱਖ ਜਤਾਉਂਦੇ ਹੋਏ ਹਾਲਾਤ 'ਤੇ ਨਜ਼ਰ ਰੱਖਣ ਦੀ ਗੱਲ ਕਰਨ ਲੱਗਿਆ ਹੈ। ਅਜੇ ਤੱਕ ਗਲਵਾਨ ਵਿਚ ਗਰਮੀ ਦਿਖਾ ਰਹੇ ਚੀਨ ਨੇ ਭਾਰਤ ਦੇ ਇਸ ਐਕਸ਼ਨ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਕਾਨੂੰਨ ਦੀ ਦੁਹਾਈ ਦਿੱਤੀ ਹੈ।

ਭਾਰਤ ਦੇ ਐਕਸ਼ਨ ਤੋਂ ਬਾਅਦ ਚੀਨ ਨੂੰ ਹੋਈ ਚਿੰਤਾ
ਚੀਨ ਦੇ ਵਿਦੇਸ਼ ਮੰਤਰੀ ਦੇ ਬੁਲਾਰੇ ਝਾਓ ਲਿਜਿਆਨ ਨੇ ਭਾਰਤ ਦੇ ਚੀਨੀ ਐਪਸ 'ਤੇ ਬੈਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਚੀਨ ਨੂੰ ਬਹੁਤ ਚਿੰਤਾ ਹੈ ਤੇ ਉਹ ਹਾਲਾਤ ਦੀ ਸਮੀਖਿਆ ਕਰ ਰਿਹਾ ਹੈ। ਦੱਸ ਦਈਏ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਲੱਦਾਖ ਵਿਚ ਇਕ ਮਹੀਨੇ ਤੋਂ ਵਧੇਰੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਗਲਵਾਨ ਘਾਟੀ ਵਿਚ ਚੀਨੀ ਫੌਜ ਦੇ ਨਾਲ ਸੰਘਰਸ਼ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਚੀਨ ਦੇ 40 ਜਵਾਨ ਮਾਰੇ ਗਏ ਸਨ।

ਉਨ੍ਹਾਂ ਕਿਹਾ ਕਿ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਚੀਨੀ ਸਰਕਾਰ ਹਮੇਸ਼ਾ ਤੋਂ ਆਪਣੇ ਕਾਰੋਬਾਰੀਆਂ ਨੂੰ ਅੰਤਰਰਾਸ਼ਟਰੀ ਤੇ ਸਥਾਨਕ ਨਿਯਮਾਂ ਦਾ ਪਾਲਣ ਕਰਨ ਨੂੰ ਕਹਿੰਦੀ ਹੈ। ਭਾਰਤ ਸਰਕਾਰ ਦੀ ਚੀਨੀ ਸਣੇ ਸਾਰੇ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਕਾਨੂੰਨੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਜ਼ਿੰਮੇਦਾਰੀ ਹੈ।

ਭਾਰਤ ਨੇ ਕੱਲ 59 ਐਪਸ 'ਤੇ ਲਾਇਆ ਸੀ ਬੈਨ
ਦੱਸ ਦਈਏ ਕਿ ਭਾਰਤ ਸਰਕਾਰ ਨੇ ਸੋਮਵਾਰ ਨੂੰ 50 ਤੋਂ ਵਧੇਰੇ ਚੀਨੀ ਐਪਸ 'ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਸੀ। ਬੈਨ ਕੀਤੇ ਐਪਸ ਦੀ ਲਿਸਟ ਵਿਚ ਕਈ ਮਸ਼ਹੂਰ ਐਪਸ ਸ਼ਾਮਲ ਹਨ, ਜਿਨ੍ਹਾਂ ਵਿਚ ਟਿਕ-ਟਾਕ, ਯੂਸੀ ਬ੍ਰਾਊਜ਼ਰ ਤੇ ਸ਼ੇਅਰਇੱਟ ਜਿਹੇ ਨਾਂ ਹਨ। ਐਪਾਂ ਨੂੰ ਬੈਨ ਕੀਤੇ ਜਾਣ ਦੇ ਕਾਰਣ ਇਨ੍ਹਾਂ ਦਾ ਚੀਨੀ ਹੋਣਾ ਨਹੀਂ ਹੈ, ਬਲਕਿ ਦੇਸ਼ ਦੀ ਸੁਰੱਖਿਆ ਤੇ ਏਕਤਾ ਨੂੰ ਬਣਾਏ ਰੱਖਣ ਦੇ ਲਈ ਜ਼ਰੂਰੀ ਕਦਮ ਮੰਨਦੇ ਹੋਏ ਅਜਿਹਾ ਕੀਤਾ ਗਿਆ ਹੈ। ਤਕਰੀਬਨ 59 ਐਪਾਂ ਨੂੰ ਜਲਦੀ ਹੀ ਗੂਗਲ ਪਲੇ ਸਟੋਰ ਤੇ ਐੱਪਲ ਐਪ ਸਟੋਰ ਤੋਂ ਹਟਾ ਦਿੱਤਾ ਜਾਵੇਗਾ।


Baljit Singh

Content Editor

Related News