ਚੀਨ ਦੀ ਖੁੱਲ੍ਹੀ ਪੋਲ, ਫੜਿਆ ਗਿਆ ਵੁਹਾਨ ’ਚ ਕੋਰੋਨਾ ’ਤੇ ਝੂਠ
Thursday, Dec 31, 2020 - 12:52 AM (IST)
ਬੀਜਿੰਗ-ਚੀਨ ਦੇ ਵੁਹਾਨ ਸ਼ਹਿਰ ’ਚ ਪਿਛਲੇ ਸਾਲ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਦੁਨੀਆ ’ਚ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੋਵੇਗਾ ਕਿ ਇਹ ਵਾਇਰਸ ਸਮੁੱਚੀ ਦੁਨੀਆ ਦੇ ਤਕਰੀਬਨ ਸਾਰੇ ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈ ਲਵੇਗਾ ਅਤੇ ਕਾਫੀ ਤਬਾਹੀ ਮਚਾਵੇਗਾ। ਕੋਰੋਨਾ ਨਾਲ ਜੁੜੇ ਅੰਕੜਿਆਂ ਨੂੰ ਲੁਕਾਉਣ ਲਈ ਚੀਨ ਲਗਾਤਾਰ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਨਿਸ਼ਾਨੇ ’ਤੇ ਰਿਹਾ ਹੈ। ਉਸ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ। ਹੁਣ ਹਾਲ ਹੀ ’ਚ ਵੁਹਾਨ ’ਚ ਕੋਰੋਨਾ ਨਾਲ ਜੁੜੀ ਇਕ ਅਜਿਹੀ ਸਟੱਡੀ ਸਾਹਮਣੇ ਆਈ ਹੈ ਜਿਸ ਨੇ ਚੀਨ ਦੇ ਝੂਠ ਨੂੰ ਦੇ ਸ਼ੱਕ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਦਰਅਸਲ, ਚੀਨੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਸਟੱਡੀ ’ਚ ਪਾਇਆ ਗਿਆ ਹੈ ਕਿ ਵੁਹਾਨ ਦੇ ਕੋਰੋਨਾ ਨੇ ਜਾਰੀ ਆਧਿਕਾਰਿਤ ਅੰਕੜਿਆਂ ਨਾਲ ਅਸਲ ਅੰਕੜੇ 10 ਗੁਣਾ ਵਧੇਰੇ ਹੋ ਸਕਦੇ ਹਨ।
ਇਹ ਵੀ ਪੜ੍ਹੋ -ਟੋਕੀਓ ’ਚ ਕੋਰੋਨਾ ਦੇ ਹਾਲਾਤ ‘ਬੇਹੱਦ ਚੁਣੌਤੀਪੂਰਨ’ : ਗਵਰਨਰ
ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀ.ਡੀ.ਸੀ.) ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਪ੍ਰੈਲ ਤੱਕ ਸ਼ਹਿਰ ਦੇ 11 ਮਿਲੀਅਨ (ਇਕ ਕਰੋੜ ਦੱਸ ਲੱਖ) ਲੋਕਾਂ ’ਚੋਂ ਲਗਭਗ 4.4 ਫੀਸਦੀ ਲੋਕਾਂ ’ਚ ਕੋਵਿਡ-19 ਪੈਦਾ ਕਰਨ ਵਾਲੇ ਪੈਥੋਗਨ ਵਿਰੁੱਧ ਐਂਟੀਬਾਡੀ ਵਿਕਸਿਤ ਹੋਈ ਸੀ। ਇਸ ਹਿਸਾਬ ਨਾਲ ਅਪ੍ਰੈਲ ਤੱਕ ਵੁਹਾਨ ਦੇ 4,80,000 ਲੋਕ ਇਨਫੈਕਟਿਡ ਹੋ ਚੁੱਕੇ ਸਨ ਜਦਕਿ ਅਧਿਕਾਰਿਤ ਅੰਕੜਾ 50 ਹਜ਼ਾਰ ਮਾਮਲਿਆਂ ਦਾ ਹੀ ਹੈ। ਇਹ 10 ਗੁਣਾ ਵਧੇਰੇ ਹੈ।
ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ
ਸੱਚ ਬੋਲਣ ਵਾਲਿਆਂ ’ਤੇ ਚੀਨ ਦਾ ਢਾਹਿਆ ਜ਼ੁਲਮ
ਵੁਹਾਨ ’ਚ ਕੋਰੋਨਾ ਵਾਇਰਸ ਦੇ ਅੰਕੜਿਆਂ ਦੇ ਬਾਰੇ ’ਚ ਜ਼ਿਆਦਾ ਜਾਣਕਾਰੀ ਦੇ ਚੱਲਦੇ ਚੀਨ ਨੇ ਕਈ ਲੋਕਾਂ ’ਤੇ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਵਿ੍ਹਸਲ-ਬੋਲਵਰਸ ਨੂੰ ਸ਼ਾਂਤ ਕਰਨ ਅਤੇ ਮਾਮਲਿਆਂ ਦੀ ਰਿੋਪਰਟ ਨਾ ਕਰਨ ਲਈ ਤਮਾਮ ਕੋਸ਼ਿਸ਼ਾਂ ਕਰ ਰਿਹਾ ਸੀ। ਇਸ ਦੇ ਚੱਲਦੇ ਹੀ ਪੂਰੀ ਦੁਨੀਆ ’ਚ ਚੀਨ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ, ਸੋਮਵਾਰ ਨੂੰ ਚੀਨ ਦੇ ਸ਼ੰਘਾਈ ਦੀ ਇਕ ਕੋਰਟ ਨੇ ਸਿਟੀਜ਼ਨ ਜਰਨਲਿਸਟ ਝਾਂਗ ਝਾਨ ਨੂੰ ਚਾਰ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਇਸ ਦੇ ਪਿਛਲੇ ਇਹ ਕਾਰਣ ਸੀ ਕਿ ਝਾਂਗ ਨੇ ਵੁਹਾਨ ਦੀ ਅਸਲੀਅਤ ਦੁਨੀਆ ਦੇ ਸਾਹਮਣੇ ਲਿਆਉਣ ਲਈ ਲਈ ਲਾਈਵ ਰਿਪੋਰਟਸ ਕੀਤੀਆਂ ਸਨ। ਇਸ ਨਾਲ ਨਾਰਾਜ਼ ਚੀਨ ਨੇ ਉਸ ਨੂੰ ਤਰ੍ਹਾਂ-ਤਰ੍ਹਾਂ ਨਾਲ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਦੋਸ਼ ਕਰਾਰ ਦਿੱਤਾ।