ਦੋਸਤ ਰਾਸ਼ਟਰਾਂ ਨੂੰ ਖ਼ਰਾਬ ਫ਼ੌਜੀ ਉਪਕਰਣ ਦੇ ਰਿਹੈ ਚੀਨ

Saturday, Nov 07, 2020 - 06:51 PM (IST)

ਪੇਈਚਿੰਗ- ਦੁਨੀਆ ਦਾ 5ਵਾਂ ਸਭ ਤੋਂ ਵੱਡਾ ਹਥਿਆਰ ਪ੍ਰਣਾਲੀ ਬਰਾਮਦਕਾਰ ਚੀਨ ‘ਦੋਸਤ’ ਰਾਸ਼ਟਰਾਂ ਨੂੰ ਖ਼ਰਾਬ ਫ਼ੌਜੀ ਉਪਕਰਣ ਦੇ ਰਿਹਾ ਹੈ। ਚੀਨ ਨੇ ਆਪਣੇ ਚੋਟੀ ਦੇ ਗਾਹਕਾਂ ਨਾਲ ਆਪਣੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ. ਆਰ. ਆਈ.) ਭਾਗੀਦਾਰਾਂ ਸਮੇਤ ਕੁਲ ਸੰਸਾਰਿਕ ਹਥਿਆਰਾਂ ਦੀ ਬਰਾਮਦ ਦਾ 5.5 ਫੀਸਦੀ ਹਿੱਸਾ ਲਿਆ ਕਿਉਂਕਿ ਚੀਨ ਖੁਦ ਨੂੰ ਰੂਸ ਦੇ ਬਦਲ ਦੇ ਰੂਪ ’ਚ ਪੇਸ਼ ਕਰਦਾ ਹੈ। ਹਾਲ ਹੀ ਵਿਚ ਇਕ ਰਿਪੋਰਟ ’ਚ ਇਹ ਖੁਲਾਸਾ ਹੋਇਆ ਹੈ।

ਪਾਕਿਸਤਾਨ ਨੇ ਭੁਗਤਿਆ ‘ਦੋਸਤੀ’ ਦਾ ਖਾਮਿਆਜ਼ਾ-
2015-26 ’ਚ ਪਾਕਿ ਮੁੱਖ ਪ੍ਰਾਪਤਕਰਤਾ (35 ਫੀਸਦੀ) ਸੀ। ਪਾਕਿਸਤਾਨ ਨੇ ਚੀਨ ਦੀ ‘ਦੋਸਤੀ’ ਦਾ ਖਾਮਿਆਜ਼ਾ ਭੁਗਤਿਆ ਹੈ ਕਿਉਂਕਿ ਉਸ ਨੂੰ ਚੀਨ ਨੇ ਸਾਰੇ ਤਰ੍ਹਾਂ ਦੇ ਅਪ੍ਰਚਲਿਤ ਅਤੇ ਨਕਾਰਾ ਯੰਤਰ ਦੇ ਦਿੱਤੇ। ਪਾਕਿ ਸਮੁੰਦਰੀ ਫੌਜ ਲਈ ਬਣਾਏ ਗਏ ਨਵੇਂ ਚੀਨੀ ਨਿਰਮਿਤ ਐੱਫ22ਪੀ ਫ੍ਰਿਗੇਟ ਵੱਖ-ਵੱਖ ਤਕਨੀਕੀ ਖਰਾਬੀ ਨਾਲ ਘਿਰੇ ਹੋਏ ਹਨ। ਪਾਕਿਸਤਾਨ ਫੌਜ ਨੇ ਚੀਨ ਤੋਂ ਐੱਲ. ਵਾਈ-80 ਈਵੈਂਟ ਐਂਡ ਗਰੁੱਪ ਡਿਸਕਵਰੀ ਪਲੇਟਫਾਰਮ ਦੇ 9 ਸਿਸਟਮ ਵੀ ਖਰੀਦੇ ਹਨ।

ਬੰਗਲਾਦੇਸ਼, ਮਿਆਂਮਾਰ ਅਤੇ ਨੇਪਾਲ-
ਚੀਨ ਨੇ 2017 ’ਚ ਬੰਗਲਾਦੇਸ਼ ਨੂੰ 1970 ਦੇ ਯੁੱਗ ਦੀ ਮਿੱਗ ਸ਼੍ਰੇਣੀ ਤਰ੍ਹਾਂ ਦੇ 035ਜੀ ਦੀਆਂ 2 ਅਪ੍ਰਚਲਿਤ ਪਣਡੁੱਬੀਆਂ ਦਿੱਤੀਆਂ। ਇਨ੍ਹਾਂ ਪਣਡੁੱਬੀਆਂ ਦੀ ਹਾਲਤ ਇੰਨੀ ਖਰਾਬ ਹੈ ਕਿ ਉਹ ਕਥਿਤ ਤੌਰ ’ਤੇ ਬਹੁਤ ਸਮੇਂ ਤੋਂ ਬੇਕਾਰ ਪਈ ਹੋਈ ਹੈ। ਉਥੇ ਮਿਆਂਮਾਰ ਵੀ ਉਨ੍ਹਾਂ ਨੂੰ ਸਪਲਾਈ ਕੀਤੇ ਗਏ ਚੀਨੀ ਉਪਕਰਣਾਂ ਦੀ ਗੁਣਵੱਤਾ ’ਤੋਂ ਨਾਖੁ ਹੈ। ਨੇਪਾਲ ਨੇ ਪਹਿਲਾਂ ਤੋਂ ਹੀ ਬੰਗਲਾਦੇਸ਼ ਵਲੋਂ ਖਾਰਿਜ਼ ਕੀਤੇ ਗਏ 6 ਚੀਨ ਨਿਰਮਿਤ ਵਾਈ12ਈ ਅਤੇ ਐੱਮ. ਏ. 60 ਜਹਾਜ਼ ਖਰੀਦੇ। ਇਸ ਤੋਂ ਇਲਾਵਾ ਚੀਨ ਨੇ ਕੀਨੀਆ, ਅਲਜੀਰੀਆ ਅਤੇ ਜਾਰਡਨ ਨੂੰ ਵੀ ਖਰਾਬ ਫ਼ੌਜੀ ਉਪਕਰਣ ਫੜ੍ਹਾ ਦਿੱਤੇ ਹਨ।


Sanjeev

Content Editor

Related News