ਪਾਕਿ ''ਚ ਨੇਵੀ ਫੌਜ ਦਾ ਅੱਡਾ ਬਣਾਉਣ ਦੀ ਤਿਆਰੀ ''ਚ ਚੀਨ

06/02/2020 8:51:51 PM

ਇਸਲਾਮਾਬਾਦ/ਪੇਇਚਿੰਗ - ਇੱਕ ਪਾਸੇ ਜਿੱਥੇ ਭਾਰਤ ਦੀ ਲੱਦਾਖ ਸਰਹੱਦ 'ਤੇ ਚੀਨ ਦਾ ਰਵੱਈਆ ਹਮਲਾਵਾਰ ਹੁੰਦਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਦੱਖਣੀ ਚੀਨ ਸਾਗਰ 'ਚ ਅਮਰੀਕਾ ਦੇ ਸਾਹਮਣੇ ਵੀ ਚੁਣੌਤੀ ਪੇਸ਼ ਕਰਣ ਦੀ ਫਿਰਾਕ 'ਚ ਹੈ। ਇਹੀ ਨਹੀਂ, ਹੁਣ ਪਾਕਿਸਤਾਨ ਦੇ ਸਹਾਰੇ ਹਿੰਦ ਮਹਾਸਾਗਰ 'ਚ ਪਹੁੰਚ ਘੁਸਪੈਠ ਕਰਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਨਰਿਹਾ ਹੈ। ਪਾਕਿਸਤਾਨ  ਦੇ ਗਵਾਦਰ 'ਚ ਚੀਨ ਦੇ ਨੇਵਲ ਬੇਸ ਦੇ ਸੰਕੇਤ ਮਿਲੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਬੇਸ ਦੇ ਬਣਨ ਨਾਲ ਹਿੰਦ ਮਹਾਸਾਗਰ 'ਚ ਚੀਨ ਦੀ ਤਾਕਤ ਵੱਧ ਜਾਵੇਗੀ। ਹਾਲਿਆ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਕੁੱਝ ਸਾਲਾਂ 'ਚ ਇੱਥੇ ਕਈ ਨਵੇਂ ਕੰਪਲੈਕਸ ਬਣੇ ਹਨ। ਇਹਨਾਂ 'ਚੋਂ ਇੱਕ ਪੋਰਟ ਡਿਵੈਲਪਮੈਂਟ ਕਰਣ ਵਾਲੀ ਇੱਕ ਚੀਨੀ ਕੰਪਨੀ ਹੈ ਜਿੱਥੇ ਸਕਿਊਰਿਟੀ ਕੁੱਝ ਜ਼ਿਆਦਾ ਹੀ ਹੈ।

ਸੈਟੇਲਾਈਟ ਤਸਵੀਰਾਂ 'ਚ ਨਜ਼ਰ ਆਈ ਸਖਤ ਸੁਰੱਖਿਆ
ਪਾਕਿਸਤਾਨ ਦੇ ਪੱਛਮ ਵਾਲੇ ਤੱਟ 'ਤੇ ਸਥਿਤ ਗਵਾਦਰ ਚੀਨ ਦੀ ਬੇਲਟ ਐਂਡ ਰੋਡ ਯੋਜਨਾ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ। ਇਸ ਨਾਲ ਚੀਨ ਦਾ ਸਾਮਾਨ ਪੂਰੇ ਦੱਖਣੀ ਏਸ਼ੀਆ ਤੋਂ ਘੁੰਮ ਕੇ ਜਾਣ ਦੀ ਬਜਾਏ ਪਾਕਿਸਤਾਨ ਤੋਂ ਹੋ ਕੇ ਜਾਵੇਗਾ। ਚੀਨ ਦੇ ਇੱਥੇ ਨੇਵਲ ਬੇਸ ਬਣਾਉਣ ਦੀ ਰਿਪੋਰਟਸ ਸਭ ਤੋਂ ਪਹਿਲਾਂ ਜਨਵਰੀ 2018 'ਚ ਆਈ ਸੀ। ਹਾਲਾਂਕਿ, ਇਸ ਨੂੰ ਕਦੇ ਆਧਿਕਾਰਕ ਤੌਰ 'ਤੇ ਮੰਨਿਆ ਨਹੀਂ ਗਿਆ। ਇਸ ਹਾਈ ਸਕਿਊਰਿਟੀ ਕੰਪਾਉਂਡ ਨੂੰ ਚਾਇਨਾ ਕਮਿਊਨੀਕੇਸ਼ਨਸ ਨਿਰਮਾਣ ਕੰਪਨੀ ਇਸਤੇਮਾਲ ਕਰ ਰਹੀ ਹੈ। ਆਮਤੌਰ 'ਤੇ ਇਸ ਇਲਾਕੇ 'ਚ ਸਕਿਊਰਿਟੀ ਸਖਤ ਰਹਿੰਦੀ ਹੈ ਪਰ ਇੱਥੇ ਕੁੱਝ ਜ਼ਿਆਦਾ ਹੀ ਦੇਖੀ ਜਾ ਰਹੀ ਹੈ।

ਬਹੁਤ ਸਖਤ ਸੁਰੱਖਿਆ
ਫੋਰਬਸ ਦੀ ਇੱਕ ਰਿਪੋਰਟ ਮੁਤਾਬਕ ਇੱਥੇ ਐਂਟੀ-ਵ੍ਹੀਕਲ ਰਸਤੇ, ਸਕਿਊਰਿਟੀ ਫੇਂਸਿੰਗ ਅਤੇ ਉੱਚੀਆਂ ਕੰਧਾਂ ਖੜ੍ਹੀਆਂ ਕੀਤੀਆਂ ਗਈਆਂ ਹਨ। ਪੋਸਟ ਅਤੇ ਗਾਰਡ ਟਾਵਰ ਫੇਂਸਿੰਗ ਅਤੇ ਅੰਦਰ ਦੀਆਂ ਕੰਧਾਂ ਵਿਚਾਲੇ ਬਣੇ ਹੋਏ ਹਨ। ਇਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇੱਥੇ ਹਥਿਆਰਬੰਦ ਗਾਰਡਸ ਤਾਇਨਾਤ ਹਨ। ਇਸ ਕੰਪਾਉਂਡ ਦੇ ਨਜ਼ਦੀਕ ਇਮਾਰਤਾਂ ਦੀ ਦੋ ਲਾਈਨਾਂ ਵੀ ਹਨ। ਇਨ੍ਹਾਂ ਦੀਆਂ ਛੱਤਾਂ ਨੀਲੀਆਂ ਹੋਣ ਕਾਰਨ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹ ਚੀਨ ਦੇ ਮਰੀਨ ਕਾਰਪਸ ਦੇ ਬੈਰਕ ਹੋ ਸਕਦੇ ਹਨ। ਹਾਲਾਂਕਿ, ਇੱਥੇ ਜ਼ਿਆਦਾ ਸਕਿਊਰਿਟੀ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਪੋਰਟ ਦੇ ਵਿਸਥਾਰ ਲਈ ਇਹ ਉਸਾਰੀ ਕੀਤੀ ਗਈ ਹੈ।


Inder Prajapati

Content Editor

Related News