ਸਾਲਾਂ ਤੱਕ ਤਕਨਾਲੋਜੀ ''ਤੇ ਕਬਜ਼ਾ ਕਰਨ ਦੀ ਤਿਆਰੀ ''ਚ ਚੀਨ

Wednesday, Apr 21, 2021 - 11:48 PM (IST)

ਸਾਲਾਂ ਤੱਕ ਤਕਨਾਲੋਜੀ ''ਤੇ ਕਬਜ਼ਾ ਕਰਨ ਦੀ ਤਿਆਰੀ ''ਚ ਚੀਨ

ਬੀਜਿੰਗ-ਚੀਨ ਨੇ ਭਵਿੱਖ ਲਈ ਇੰਟਰਨੈੱਟ ਤਕਨਾਲੋਜੀ ਦੀ ਵਰਤੋਂ ਲਈ ਇਕ ਵੱਡੀ ਯੋਜਨਾ ਸ਼ੁਰੂ ਕੀਤੀ ਹੈ। ਇਸ ਦੀ ਸ਼ੁਰੂਆਤ ਮੰਗਲਵਾਰ ਨੂੰ ਬੀਜਿੰਗ 'ਚ ਕੀਤੀ ਗਈ। ਮਾਹਰਾਂ ਮੁਤਾਬਕ ਚੀਨ ਜਿਸ ਤਕਨੀਕ ਦੀ ਵਰਤੋਂ ਕਰ ਰਿਹਾ ਹੈ ਅਗਲੇ 10 ਸਾਲਾਂ ਤੱਕ ਉਸ ਦੀ ਹੀ ਮੰਗ ਰਹੇਗੀ। ਇਸ ਤਕਨਾਲੋਜੀ ਪ੍ਰੋਜੈਕਟ 'ਤੇ ਅਮਲ ਲਈ ਸ਼ਿਨਹੂਆ ਯੂਨੀਵਰਸਿਟੀ 'ਚ ਹੈੱਡਕੁਆਰਟਰ ਬਣਾਇਆ ਗਿਆ ਹੈ। ਇਸ ਨੂੰ 'ਭਵਿੱਖ ਇੰਟਰਨੈੱਟ ਤਕਨਾਲੋਜੀ ਇਨਫ੍ਰਾਸਟਕਰਚਰ' ਨਾਂ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਨੂੰ ਦੇਸ਼ ਦੀਆਂ 40 ਯੂਨੀਵਰਸਿਟੀਆਂ ਦੇ ਵੱਡੇ ਬੈਂਡਵਿਡਥ ਵਾਲੇ ਅਜਿਹੇ ਇੰਟਰਨੈੱਟ ਨੈੱਟਵਰਕ ਨਾਲ ਜੋੜਿਆ ਜਾਵੇਗਾ ਜਿਸ 'ਚ ਯੂਜ਼ਰਸ ਦੇ ਐਕਸ਼ਨ ਅਤੇ ਵੈੱਬ ਐਪਲੀਕੇਸ਼ਨ ਦੇ ਰਿਸਪਾਂਸ ਦਰਮਿਆਨ ਦੇਰੀ ਘੱਟ ਜਾਵੇਗੀ।

ਇਹ ਵੀ ਪੜ੍ਹੋ-ਟੀਕਾਕਰਣ ਦੇ ਟੀਚੇ ਨੂੰ ਹਾਸਲ ਕਰਨ ਲਈ ਕਦਮ ਚੁੱਕ ਰਿਹੈ ਅਮਰੀਕਾ

ਚੀਨ ਦੀ ਯੋਜਨਾ ਚੀਨ ਦੇ ਸਭ ਤੋਂ ਵੱਡੇ ਸ਼ਹਿਰਾਂ ਨੂੰ ਨੈੱਟਵਰਕ ਖੋਜ ਦੇ ਇਕ ਐਨਵਾਇਰਮੈਂਟ (ਚਾਈਨਾ ਐਨਵਾਇਰਮੈਂਟ ਫਾਰ ਨੈੱਟਵਰਕ ਇਨੋਵੇਸ਼ਨਸ-ਸੀ.ਈ.ਐੱਨ.ਆਈ.) ਨਾਲ ਜੋੜਨ ਦੀ ਹੈ। ਯੂਨੀਵਰਸਿਟੀਆਂ ਦਰਮਿਆਨ ਬਣਾਇਆ ਜਾ ਰਿਹਾ ਨੈੱਠਵਰਕ ਇਸ ਪ੍ਰਸਤਾਵਿਤ ਨੈੱਟਵਰਕ ਦੇ ਬੈਕਬੋਨ (ਭਾਵ ਰੀੜ੍ਹ ਦੀ ਹੱਡੀ) ਦਾ ਕੰਮ ਕਰੇਗਾ।  .ਈ.ਐੱਨ.ਆਈ. 2023 'ਚ ਬਣ ਕੇ ਤਿਆਰ ਹੋਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਫਿਊਚਰ ਇੰਟਰਨੈੱਟ ਦਾ ਅਜਿਹਾ ਪ੍ਰਤੀਰੂਪ ਹੋਵੇਗਾ ਜਿਸ ਨਾਲ ਕੰਪਿਊਟਰ ਤੋਂ ਲੈ ਕੇ ਕਾਰ ਤੱਕ ਲਗਭਗ ਸਾਰਾ ਕੁਝ ਜੁੜਿਆ ਹੋਵੇਗਾ। ਇਸ ਦਾ ਸੰਚਾਲਨ ਆਰਟੀਫਿਸ਼ੀਅਲ ਇੰਟੈਲੀਜੈਂਸ (ਆਈ.ਏ.) ਰਾਹੀਂ ਹੋਵੇਗਾ। ਦੱਸਣਯੋਗ ਹੈ ਕਿ ਇਹ ਇਕ ਨਿਰਵਿਘਨ ਸੰਚਾਰ ਨੈੱਟਵਰਕ ਬਣੇਗਾ।

ਇਹ ਵੀ ਪੜ੍ਹੋ-ਹਾਰਵਰਡ ਯੂਨੀਵਰਸਿਟੀ ਦੀ ਇਸ ਭਾਰਤੀ ਮਹਿਲਾ ਨੇ ਦੱਸਿਆ ਕੋਰੋਨਾ ਸੰਕਟ ਨਾਲ ਨਜਿੱਠਣ ਦਾ ਖਾਸ ਤਰੀਕਾ

ਸ਼ਿਨਹੂਆ ਯੂਨੀਵਰਸਿਟੀ 'ਚ ਇਸ ਪ੍ਰੋਜੈਕਟ ਨਾਲ ਜੁੜੇ ਇਕ ਮਾਹਰ ਨੇ ਹਾਂਗਕਾਂਗ ਦੇ ਅਖਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਨੂੰ ਕਿਹਾ ਕਿ ਇਸ ਪ੍ਰੋਜੈਕਟ 'ਚ ਕਈ ਸੁਰੱਖਿਆ ਇੰਤਜ਼ਾਮ ਕਰਨੇ ਹੋਣਗੇ। ਭਵਿੱਖ ਦੇ ਇੰਟਰਨੈੱਟ ਨੂੰ ਹਮਲਿਆਂ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਾ ਹੋਵੇਗਾ। ਇਸ ਦਾ ਸੰਬੰਧ ਸਾਡੀ ਰਾਸ਼ਟਰੀ ਸੁਰੱਖਿਆ ਨਾਲ ਹੈ। ਜ਼ਿਕਰਯੋਗ ਹੈ ਕਿ ਚੀਨ 'ਚ ਇੰਟਰਨੈੱਟ ਦਾ ਸ਼ੁਰੂਆਤੀ ਢਾਂਚਾ ਪੱਛਮੀ ਤਕਨੀਕ ਨਾਲ ਤਿਆਰ ਹੋਇਆ ਸੀ। ਇਸ ਕਾਰਣ ਉਸ ਦੀ ਸੁਰੱਖਿਆ ਲਈ ਚੁਣੌਤੀਆਂ ਰਹਿਣੀਆਂ ਰਹੀਆਂ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News