ਚੀਨ ਨੇ ਅਮਰੀਕੀ ਵਣਜ ਮੰਤਰੀ ਸਮੇਤ ਕਈ ਨਾਗਰਿਕਾਂ ’ਤੇ ਲਗਾਈ ਪਾਬੰਦੀ
Sunday, Jul 25, 2021 - 01:32 PM (IST)
ਪੇਈਚਿੰਗ (ਵਾਰਤਾ)- ਚੀਨ ਨੇ ਅਮਰੀਕਾ ਦੇ ਵਣਜ ਮੰਤਰੀ ਵਿਲਵਰ ਰੋਸ ਸਮੇਤ ਕਈ ਅਮਰੀਕੀ ਨਾਗਰਿਕਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਮਰੀਕੀ ਪਾਬੰਦੀ ਹਾਂਗਕਾਂਗ ਵਿਚ ਕਾਰੋਬਾਰ ਦੇ ਮਾਹੌਲ ਨੂੰ ਬੇਬੁਨਿਆਦ ਦੋਸ਼ਾਂ ਰਾਹੀਂ ਬਦਨਾਮ ਕਰਨ ਲਈ ਲਗਾਈ ਗਈ ਹੈ ਅਤੇ ਇਹ 'ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ।
ਇਸ ਦਰਮਿਆਨ ਵ੍ਹਾਈਟ ਹਾਊਸ ਦੀ ਮਹਿਲਾ ਬੁਲਾਰਾ ਜੇਨ ਸਾਕੀ ਨੇ ਕਿਹਾ ਕਿ ਚੀਨ ਵੱਲੋਂ ਇਨ੍ਹਾਂ ਪਾਬੰਦੀਆਂ ਤੋਂ ਬਾਅਦ ਵੀ ਅਮਰੀਕਾ ਆਪਣੇ ਫੈਸਲੇ ‘ਤੇ ਅੜਿਆ ਹੋਇਆ ਹੈ। ਉਨ੍ਹਾਂ ਕਿਹਾ, “ਇਹ ਪਾਬੰਦੀਆਂ ਇਕ ਜੀਵਿਤ ਉਦਾਹਰਣ ਹਨ ਕਿ ਚੀਨ ਕਿਵੇਂ ਚੀਨ ਕਿਵੇਂ ਸਿਆਸੀ ਸੰਦੇਸ਼ ਭੇਜਣ ਲਈ ਲੋਕਾਂ, ਕੰਪਨੀਆਂ ਅਤੇ ਸਿਵਲ ਸੁਸਾਇਟੀ ਸੰਸਥਾਨਾਂ ਨੂੰ ਸਜ਼ਾ ਦਿੰਦਾ ਹੈ।” ਚੀਨ ਦੀ ਇਹ ਘੋਸ਼ਣਾ ਉਸੇ ਦਿਨ ਤੋਂ ਇਕ ਦਿਨ ਪਹਿਲਾਂ ਆਈ ਹੈ ਜਦੋਂ ਅਮਰੀਕਾ ਦੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਚੀਨ ਆਉਣ ਵਾਲੀ ਸੀ। ਅਮਰੀਕਾ ਨੇ ਚੀਨ ਦੇ ਇਸ ਫੈਸਲੇ ਨੂੰ 'ਵਿਅਰਥ' ਅਤੇ 'ਨਿਰਾਸ਼ਾਵਾਦੀ' ਦੱਸਿਆ ਹੈ।
ਧਿਆਨ ਯੋਗ ਹੈ ਕਿ ਅਮਰੀਕਾ ਨੇ ਹਾਂਗਕਾਂਗ ਵਿਚ ਕਾਰੋਬਾਰ ਕਰ ਰਹੇ ਆਪਣੇ ਨਾਗਰਿਕਾਂ ਨੂੰ ਵੀ ਉਥੇ ਮੌਜੂਦ ਖ਼ਤਰਿਆਂ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਹੈ। ਦੋਵਾਂ ਦੇਸ਼ਾਂ ਵਿਚਾਲੇ ਕੋਰੋਨਾ ਵਾਇਰਸ ਦੇ ਸਰੋਤ, ਮਨੁੱਖੀ ਅਧਿਕਾਰਾਂ ਅਤੇ ਸਾਈਬਰ ਸੁਰੱਖਿਆ ਵਰਗੇ ਮੁੱਦਿਆਂ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ।